ਬਿੱਗ ਬੀ ਦੀ ਖਰਾਬ ਸਿਹਤ 'ਤੇ ਜਯਾ ਬੱਚਨ ਦਾ ਬਿਆਨ

ਮੁੰਬਈ (ਬਿਊਰੋ)— ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੀ ਪਤਨੀ ਜਯਾ ਬੱਚਨ ਨੇ ਕਿਹਾ ਕਿ ਉਨ੍ਹਾਂ ਦੀ ਪਿੱਠ ਅਤੇ ਗਰਦਨ 'ਚ ਦਰਦ ਹੈ। ਜਯਾ ਨੇ ਦੱਸਿਆ ਕਿ ਉਨ੍ਹਾਂ ਸ਼ੂਟਿੰਗ ਦੌਰਾਨ ਕਾਫੀ ਭਾਰੀ ਕਾਸਟਿਊਮ ਪਹਿਨੀ ਸੀ ਜਿਸ ਵਜ੍ਹਾ ਕਰਕੇ ਉਨ੍ਹਾਂ ਦੀ ਪਿੱਠ ਅਤੇ ਗਰਦਨ 'ਚ ਦਰਦ ਹੈ''।
ਤੁਹਾਨੂੰ ਦੱਸ ਦੇਈਏ ਅੱਜ ਸਵੇਰੇ ਅਮਿਤਾਭ ਨੇ ਖੁਦ ਆਪਣੇ ਅਧਿਕਾਰਕ ਬਲਾਗ ਰਾਹੀਂ ਜਾਣਕਾਰੀ ਸ਼ੇਅਰ ਕੀਤੀ ਸੀ ਕਿ ਉਨ੍ਹਾਂ ਦੀ ਸਿਹਤ ਖਰਾਬ ਹੈ ਅਤੇ ਸ਼ੂਟਿੰਗ ਰੋਕ ਦਿੱਤੀ ਹੈ। ਦਰਸਅਲ, ਅਮਿਤਾਭ ਇਨ੍ਹੀਂ ਦਿਨੀਂ ਰਾਜਸਥਾਨ ਦੇ ਜੋਧਪੂਰ ਸ਼ਹਿਰ 'ਚ ਆਪਣੀ ਆਉਣ ਵਾਲੀ ਫਿਲਮ 'ਠਗਸ ਆਫ ਹਿੰਦੋਸਤਾਨ' ਦੀ ਸ਼ੂਟਿੰਗ ਕਰ ਰਹੇ ਹਨ।
ਦੱਸਣਯੋਗ ਹੈ ਕਿ ਅਮਿਤਾਭ ਦੀ ਸਿਹਤ ਦੀ ਜਾਂਚ ਲਈ ਮੁੰਬਈ ਤੋਂ ਡਾਕਟਰਾਂ ਦੀ ਟੀਮ ਚਾਰਟਰ ਪਲੇਟ ਰਾਹੀਂ ਜੋਧਪੂਰ ਪਹੁੰਚੀ। ਕਿਹਾ ਜਾ ਰਿਹਾ ਸੀ ਕਿ ਜਲਦ ਹੀ ਉਨ੍ਹਾਂ ਨੂੰ ਮੁੰਬਈ ਲਿਆਂਦਾ ਜਾਵੇਗਾ ਪਰ ਹੁਣ ਖਬਰ ਇਹ ਹੈ ਕਿ ਹੁਣ ਬਿੱਗ ਬੀ ਪੂਰਾ ਮਹੀਨਾ ਜੋਧਪੂਰ 'ਚ ਹੀ ਰਹਿਣਗੇ ਅਤੇ ਫਿਲਮ ਦੀ ਸ਼ੂਟਿੰਗ ਕਰਨਗੇ। ਡਾਕਟਰਾਂ ਦੀ ਟੀਮ ਅੱਜ ਹੀ ਜੋਧਪੂਰ ਤੋਂ ਵਾਪਸ ਮੁੰਬਈ ਰਵਾਨਾ ਹੋ ਜਾਵੇਗੀ।