ਘਰ-ਪਰਿਵਾਰ ''ਚ ਰਹਿੰਦੀਆਂ ਹਨ ਜ਼ਿਆਦਾ ਪ੍ਰੇਸ਼ਾਨੀਆਂ ਤਾਂ ਕਰੋ ਇਹ ਉਪਾਅ

ਜੇ ਕਿਸੇ ਘਰ-ਪਰਿਵਾਰ ''''ਚ ਅਕਸਰ ਪ੍ਰੇਸ਼ਾਨੀਆਂ ਬਣੀਆਂ ਰਹਿੰਦੀਆਂ ਹਨ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਬੀਮਾਰ ਹੀ ਰਹਿੰਦਾ ਹੈ। ਧਨ ਸਬੰਧੀ ਪ੍ਰੇਸ਼ਾਨੀਆਂ ਰਹਿੰਦੀਆਂ ਹਨ, ...

ਨਵੀਂ ਦਿੱਲੀ—ਜੇ ਕਿਸੇ ਘਰ-ਪਰਿਵਾਰ 'ਚ ਅਕਸਰ ਪ੍ਰੇਸ਼ਾਨੀਆਂ ਬਣੀਆਂ ਰਹਿੰਦੀਆਂ ਹਨ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਬੀਮਾਰ ਹੀ ਰਹਿੰਦਾ ਹੈ। ਧਨ ਸਬੰਧੀ ਪ੍ਰੇਸ਼ਾਨੀਆਂ ਰਹਿੰਦੀਆਂ ਹਨ, ਛੋਟੇ-ਛੋਟੇ ਕੰਮ ਵੀ ਮੁਸ਼ਕਿਲਾਂ ਨਾਲ ਪੂਰੇ ਹੁੰਦੇ ਹਨ ਤਾਂ ਸੰਭਵ ਹੈ ਕਿ ਉਸ ਘਰ 'ਚ ਨਕਾਰਾਤਮਕ ਊਰਜਾ ਹੋ ਸਕਦੀ ਹੈ। ਇਸ ਤਰ੍ਹਾਂ ਦੇ ਅਸ਼ੁੱਭ ਪ੍ਰਭਾਵਾਂ ਤੋਂ ਮੁਕਤੀ ਪਾਉਣ ਲਈ ਇੱਥੇ ਇਕ ਉਪਾਅ ਦੱਸਿਆ ਜਾ ਰਿਹਾ ਹੈ। ਇਸ ਉਪਾਅ ਦੇ ਮੁਤਾਬਕ ਘਰ 'ਚ ਪਵਿੱਤਰ ਚੀਜ਼ਾਂ ਦਾ ਧੂਆਂ ਕਰਨ ਨਾਲ ਵਾਤਾਵਰਣ ਸਾਕਾਰਾਤਮਕ ਬਣਦਾ ਹੈ।
ਘਰ ਦੇ ਵਾਤਾਵਰਣ 'ਚ ਫੈਲੀ ਹੋਈ ਨਕਾਰਾਤਮਕ ਊਰਜਾ ਨੂੰ ਪ੍ਰਭਾਵਹੀਨ ਕਰਨ ਲਈ ਸਵੇਰੇ-ਸਵੇਰੇ ਘਰ 'ਚ ਲੋਬਾਨ, ਗੁੱਗਲ, ਕਪੂਰ, ਦੇਸੀ ਘਿਉ ਅਤੇ ਚੰਦਨ ਦਾ ਚੂਰਾ ਇਕੱਠਾ ਮਿਲਾ ਕੇ ਇਸ ਦੀ ਧੂਨੀ ਦਿਓ। ਪੂਰੇ ਘਰ 'ਚ ਇਸ ਧੂਨੀ ਦਾ ਧੂਆਂ ਫੈਲਾਓ। ਇਸ ਦੇ ਪ੍ਰਭਾਵ ਨਾਲ ਵਾਤਾਵਰਣ 'ਚ ਮੌਜੂਦ ਨਕਾਰਾਤਮਕ ਸ਼ਕਤੀਆਂ ਪ੍ਰਭਾਵਹੀਨ ਹੋ ਜਾਂਦੀਆਂ ਹਨ ਅਤੇ ਸਾਕਾਰਾਤਮਕ ਸ਼ਕਤੀਆਂ ਦਾ ਪ੍ਰਭਾਵ ਵੀ ਵਧਦਾ ਹੈ। ਇਹ ਸਾਰੀਆਂ ਚੀਜ਼ਾਂ ਘਰ ਦੇ ਆਲੇ-ਦੁਆਲੇ ਦੇ ਪੂਰੇ ਖੇਤਰ ਨੂੰ ਪਵਿੱਤਰ ਬਣਾ ਦਿੰਦੀਆਂ ਹਨ। ਅਜਿਹਾ ਕਰਨ ਨਾਲ ਦੇਵੀ-ਦੇਵਤਿਆਂ ਦੀ ਵਿਸ਼ੇਸ਼ ਕਿਰਪਾ ਪਰਿਵਾਰ 'ਤੇ ਬਣੀ ਰਹਿੰਦੀ ਹੈ ਅਤੇ ਮੈਂਬਰਾਂ ਦੇ ਕਾਰਜ ਸਮੇਂ 'ਤੇ ਪੂਰੇ ਹੁੰਦੇ ਹਨ। ਧਨ ਸਬੰਧੀ ਪ੍ਰੇਸ਼ਾਨੀਆਂ ਦਾ ਨਾਸ਼ ਹੁੰਦਾ ਹੈ।

    Household ਘਰ-ਪਰਿਵਾਰ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ