ਜਾਣੋਂ ਰਾਸ਼ੀਫਲ ਦੇ ਪ੍ਰਬਲ ਸਿਤਾਰੇ ਕਿਵੇਂ ਬਣਾ ਸਕਦੇ ਹਨ ਤੁਹਾਡੇ ਦਿਨ ਨੂੰ ਖਾਸ

2074, ਫੱਗਣ ਪ੍ਰਵਿਸ਼ਟੇ : 30, ਰਾਸ਼ਟਰੀ ਸ਼ਕ ਸੰਮਤ : 1939, ਮਿਤੀ : 22 (ਫੱਗਣ), ਹਿਜਰੀ ਸਾਲ : 1439, ਮਹੀਨਾ : ਜਮਾਦਿ-ਉਲ-ਸਾਨੀ, ਤਰੀਕ : 24, ਨਕਸ਼ੱਤਰ : ਉਤਰਾ ਖਾੜਾ....

ਮੇਖ-ਅਫਸਰਾਂ ਦੇ ਨਰਮ ਅਤੇ ਸੁਪੋਰਟਿਵ ਰੁਖ ਕਰ ਕੇ ਕਿਸੇ ਸਰਕਾਰੀ ਕੰਮ 'ਚੋਂ ਕੋਈ ਪੇਚੀਦਗੀ ਕਮਜ਼ੋਰ ਪੈ ਸਕਦੀ ਹੈ, ਜਨਰਲ ਤੌਰ 'ਤੇ ਰੁਕਾਵਟਾਂ-ਮੁਸ਼ਕਲਾਂ ਹਟਣਗੀਆਂ।
ਬ੍ਰਿਖ-ਧਾਰਮਕ ਅਤੇ ਸਮਾਜਕ ਕੰਮਾਂ 'ਚ ਧਿਆਨ, ਜਨਰਲ ਤੌਰ 'ਤੇ ਕੋਈ ਸਕੀਮ ਕੁਝ ਅੱਗੇ ਵਧ ਸਕਦੀ ਹੈ, ਪਰ ਹਲਕੀ ਨੇਚਰ ਵਾਲੇ ਸਾਥੀਆਂ ਤੋਂ ਫਾਸਲਾ ਰੱਖੋ।
ਮਿਥੁਨ-ਸਿਹਤ ਦੇ ਮਾਮਲੇ 'ਚ ਸੁਚੇਤ ਰਹਿਣਾ ਠੀਕ ਰਹੇਗਾ, ਇਸ ਲਈ ਸੀਮਾ 'ਚ ਖਾਣਾ-ਪੀਣਾ ਜ਼ਰੂਰੀ, ਆਪਣੇ ਆਪ ਨੂੰ ਦੂਜਿਆਂ ਦੇ ਝਮੇਲਿਆਂ ਤੋਂ ਬਚਾ ਕੇ ਰੱਖੋ।
ਕਰਕ-ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਪਤੀ- ਪਤਨੀ ਸਬੰਧਾਂ 'ਚ ਮਿਠਾਸ, ਸਦਭਾਵ ਅਤੇ ਤਾਲਮੇਲ ਬਣਿਆ ਰਹੇਗਾ, ਵੱਡੇ ਲੋਕ ਮਿਹਰਬਾਨ ਅਤੇ ਕੰਸੀਡਰੇਟ ਰਹਿਣਗੇ।
ਸਿੰਘ- ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਕਿਸੇ ਸਮੇਂ ਮਹਿੰਗੀ ਪੈ ਸਕਦੀ ਹੈ, ਇਸ ਲਈ ਉਨ੍ਹਾਂ ਤੋਂ ਲੋੜ ਤੋਂ ਵੀ ਜ਼ਿਆਦਾ ਫਾਸਲਾ ਰੱਖਣਾ ਸਹੀ ਰਹੇਗਾ।
ਕੰਨਿਆ-ੰਸੰਤਾਨ ਦੇ ਸਹਿਯੋਗੀ ਰੁਖ ਕਰ ਕੇ ਕਿਸੇ ਸਮੱਸਿਆ ਦੇ ਹੱਲ ਲਈ ਆਪ ਦਾ ਯਤਨ ਕੁਝ ਅੱਗੇ ਵਧ ਸਕਦਾ ਹੈ, ਜਨਰਲ ਤੌਰ 'ਤੇ ਸਫਲਤਾ ਸਾਥ ਦੇਵੇਗੀ।
ਤੁਲਾ-ਕੋਰਟ ਕਚਹਿਰੀ 'ਚ ਜਾਣ 'ਤੇ ਆਪ ਦੇ ਪ੍ਰਤੀ ਅਫਸਰਾਂ ਦੇ ਰੁਖ 'ਚ ਨਰਮੀ ਵਧੇਗੀ, ਵੈਸੇ ਜਨਰਲ ਤੌਰ 'ਤੇ ਆਪ ਹਰ ਪੱਖੋਂ ਹਾਵੀ ਪ੍ਰਭਾਵੀ ਰਹੋਗੇ।
ਬ੍ਰਿਸ਼ਚਕ-ਮਿੱਤਰ ਤੇ ਸੱਜਣ ਸਾਥੀ ਹਰ ਮਾਮਲੇ 'ਚ ਆਪ ਨੂੰ ਸੁਪੋਰਟ ਕਰਨਗੇ, ਸਹਿਯੋਗ ਦੇਣਗੇ, ਜਨਰਲ ਤੌਰ 'ਤੇ ਕਦਮ ਬੜ੍ਹਤ ਵੱਲ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਧਨ- ਸਿਤਾਰਾ ਧਨ ਲਾਭ ਲਈ ਚੰਗਾ, ਲੋਹਾ-ਮਸ਼ੀਨਰੀ, ਲੋਹੇ ਦੇ ਕਲਪੁਰਜਿਆਂ, ਹਾਰਡਵੇਅਰ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਲਾਭ ਮਿਲੇਗਾ।
ਮਕਰ-ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ 'ਚ ਸਫਲਤਾ ਮਿਲੇਗੀ ਪਰ ਮਨ ਕੁਝ ਟੈਂਸ ਅਤੇ ਅਸ਼ਾਂਤ ਜਿਹਾ ਜ਼ਰੂਰ ਰਹੇਗਾ।
ਕੁੰਭ-ਉਲਝਣਾਂ ਕਰ ਕੇ ਆਪ ਦੀ ਕਿਸੇ ਪਲਾਨਿੰਗ 'ਚ ਕਿਸੇ ਪੇਚੀਦਗੀ ਦੇ ਜਾਗਣ ਦਾ ਡਰ ਰਹੇਗਾ, ਦੂਜਿਆਂ 'ਤੇ ਜ਼ਿਆਦਾ ਭਰੋਸਾ ਨਹੀਂ ਕਰਨਾ ਠੀਕ ਰਹੇਗਾ।
ਮੀਨ- ਸਿਤਾਰਾ ਵਪਾਰ ਕਾਰੋਬਾਰ 'ਚ ਲਾਭ ਵਾਲਾ, ਕਾਰੋਬਾਰੀ ਟੂਰਿੰਗ, ਟ੍ਰੇਡਿੰਗ, ਸਪਲਾਈ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ 'ਚ ਚੰਗਾ ਲਾਭ ਮਿਲੇਗਾ।

13 ਮਾਰਚ, 2018, ਮੰਗਲਵਾਰ
ਚੇਤ ਵਦੀ ਤਿਥੀ ਇਕਾਦਸ਼ੀ (ਦੁਪਹਿਰ1.41 ਤਕ)

ਸੂਰਜ ਨਿਕਲਣ ਸਮੇਂ ਗ੍ਰਹਿਆਂ ਦੀ ਸਥਿਤੀ
ਸੂਰਜ ਕੁੰਭ 'ਚ
ਚੰਦਰਮਾ ਮਕਰ 'ਚ
ਮੰਗਲ ਧਨ 'ਚ 
ਬੁੱਧ ਮੀਨ 'ਚ
ਗੁਰੂ ਤੁਲਾ 'ਚ
ਸ਼ੁੱਕਰ ਮੀਨ 'ਚ
ਸ਼ਨੀ ਧਨ 'ਚ
ਰਾਹੂ ਕਰਕ 'ਚ
ਕੇਤੂ ਮਕਰ 'ਚ

ਬਿਕ੍ਰਮੀ ਸੰਮਤ : 2074, ਫੱਗਣ ਪ੍ਰਵਿਸ਼ਟੇ : 30, ਰਾਸ਼ਟਰੀ ਸ਼ਕ ਸੰਮਤ : 1939, ਮਿਤੀ : 22 (ਫੱਗਣ), ਹਿਜਰੀ ਸਾਲ : 1439, ਮਹੀਨਾ : ਜਮਾਦਿ-ਉਲ-ਸਾਨੀ, ਤਰੀਕ : 24, ਨਕਸ਼ੱਤਰ : ਉਤਰਾ ਖਾੜਾ (ਰਾਤ 12.31 ਤਕ), ਯੋਗ : ਪਰਿਧ (ਰਾਤ 9.23 ਤਕ), ਚੰਦਰਮਾ : ਮਕਰ ਰਾਸ਼ੀ 'ਤੇ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ (ਪੱਛਮ ਉੱਤਰ) ਦਿਸ਼ਾ ਲਈ, ਰਾਹੂਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤਕ, ਪੁਰਬ,ਦਿਵਸ ਤੇ ਤਿਉਹਾਰ : ਪਾਪ ਮੋਚਿਨੀ ਇਕਾਦਸ਼ੀ ਵਰਤ। —(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ, ਫੋਨ : 098156-47057)

    ਜਾਣੋਂ ਰਾਸ਼ੀਫਲ,ਖਾਸ,Strong Stars,Can Make
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ