ਘਰ 'ਚ ਜ਼ਰੂਰ ਲਗਾਓ ਇਹ ਪੌਦੇ, ਨਹੀਂ ਹੋਵੇਗੀ ਧਨ ਦੀ ਕਮੀ

ਅੱਜਕੱਲ ਹਰ ਕੋਈ ਘਰ ਦੀ ਸੁੰਦਰਤਾ ਵਧਾਉਣ ਲਈ ਰੁੱਖ-ਪੌਦੇ ਲਗਾਉਂਦੇ ਹਨ। ਘਰ ''''ਚ ਬਣਿਆ ਛੋਟਾ ਜਿਹਾ ਗਾਰਡਨ ਉਹ ਥਾਂ ਹੈ, ਜਿੱਥੇ ਬੈਠ ਕੇ ਤੁਸੀਂ ਤਾਜ਼ੀ ਹਵਾ ਦਾ ਆਨੰਦ ਲੈਂਦੇ ਹੋ। ਘਰ ਵਿਚ ਲੱਗੇ ਰੁੱਖ-ਪੌਦੇ ਮਾਹੌਲ ਨੂੰ ਸ਼ੁੱਧ ...

ਜਲੰਧਰ— ਅੱਜਕੱਲ ਹਰ ਕੋਈ ਘਰ ਦੀ ਸੁੰਦਰਤਾ ਵਧਾਉਣ ਲਈ ਰੁੱਖ-ਪੌਦੇ ਲਗਾਉਂਦੇ ਹਨ। ਘਰ 'ਚ ਬਣਿਆ ਛੋਟਾ ਜਿਹਾ ਗਾਰਡਨ ਉਹ ਥਾਂ ਹੈ, ਜਿੱਥੇ ਬੈਠ ਕੇ ਤੁਸੀਂ ਤਾਜ਼ੀ ਹਵਾ ਦਾ ਆਨੰਦ ਲੈਂਦੇ ਹੋ। ਘਰ ਵਿਚ ਲੱਗੇ ਰੁੱਖ-ਪੌਦੇ ਮਾਹੌਲ ਨੂੰ ਸ਼ੁੱਧ ਕਰਕੇ ਨਾਕਾਰਾਤ‍ਮਕ ਊਰਜਾ ਨੂੰ ਵੀ ਦੂਰ ਕਰਦੇ ਹੈ ਪਰ ਕੀ ਤੁਸੀਂ ਜਾਣਦੇ ਹੈ ਕਿ ਇੱਥੇ ਪੌਦੇ ਤੁਹਾਡੀ ਕਿਸਮਤ ਵੀ ਖੋਲ ਸਕਦੇ ਹਨ। ਵਾਸਤੂ ਅਨੁਸਾਰ ਕੁਝ ਪੌਦੇ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਘਰ 'ਚ ਲਗਾਉਣ ਨਾਲ ਤੁਹਾਨੂੰ ਧਨ ਲਾਭ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਪੌਦਿਆਂ ਬਾਰੇ ਦੱਸਣ ਜਾ ਰਹੇ ਹਾ, ਜੋ ਕਿ ਸਾਕਾਰਾਤਮਕ ਊਰਜਾ ਨੂੰ ਦੂਰ ਕਰਨ ਤੋਂ ਇਲਾਵਾ ਘਰ 'ਚ ਕਦੇ ਵੀ ਧਨ ਨੁਕਸਾਨ ਨਹੀਂ ਹੋਣ ਦਿੰਦੇ। ਤਾਂ ਤੁਸੀਂ ਵੀ ਉਨ੍ਹਾਂ ਪੌਦਿਆਂ ਨੂੰ ਆਪਣੇ ਘਰ ਦੇ ਵਿਹੜੇ 'ਚ ਜਰੂਰ ਲਗਾਓ, ਜੋ ਤੁਹਾਨੂੰ ਸਿਹਤਮੰਦ ਰੱਖਣ, ਸਕਾਰਾਤਮਕ ਊਰਜਾ ਲਿਆਉਣ ਦੇ ਨਾਲ-ਨਾਲ ਤੁਹਾਡੇ ਲਈ ਗੁੱਡਲੱਕ ਵੀ ਸਾਬਿਤ ਹੋਵੇ।
1. ਤੁਲਸੀ ਦਾ ਪੌਦਾ
PunjabKesari

ਹਿੰਦੂ ਧਰਮ 'ਚ ਬਹੁਤ ਖਾਸ ਸਮਝਿਆ ਜਾਣ ਵਾਲਾ ਤੁਲਸੀ ਦਾ ਪੌਦਾ ਘਰ 'ਚ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਹੋਣ ਦਿੰਦਾ। ਇਸ ਤੋਂ ਇਲਾਵਾ ਇਸ ਨੂੰ ਘਰ ਵਿਚ ਲਗਾਉਣ ਨਾਲ ਨਾਕਾਰਾਤਮਕ ਊਰਜਾ ਵੀ ਦੂਰ ਹੁੰਦੀ ਹੈ। ਇਸ ਬੂਟੇ ਨੂੰ ਹਮੇਸ਼ਾ ਉੱਤਰ- ਪੂਰਬ ਦਿਸ਼ਾ ਵਿਚ ਲਗਾਓ।
2. ਕੜੀ ਪੱਤਾ
PunjabKesari

ਇਸ ਪੌਦੇ ਨੂੰ ਘਰ 'ਚ ਲਗਾਉਣ ਨਾਲ ਸਕਾਰਾਤਮਕ ਊਰਜਾ ਦਾ ਪ੍ਰਵਾਹ ਹੁੰਦਾ ਹੈ। ਇਸ ਦੇ ਨਾਲ ਹੀ ਇਸ ਪੌਦੇ ਨੂੰ ਲਗਾਉਣ ਨਾਲ ਘਰ ਵਿਚ ਸੁਖ-ਸ਼ਾਂਤੀ ਵੀ ਬਣੀ ਰਹਿੰਦੀ ਹੈ।
3. ਆਂਵਲੇ ਦਾ ਪੌਦਾ
PunjabKesari

ਵਾਸਤੂ ਅਨੁਸਾਰ ਇਸ ਪੌਦੇ ਨੂੰ ਘਰ 'ਚ ਲਗਾਉਣ ਨਾਲ ਮਾਂ ਲਕਸ਼‍ਮੀ ਖੁਸ਼ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਘਰ 'ਚ ਇਸ ਦਾ ਚਿੱਤਰ ਵੀ ਲਗਾ ਸਕਦੇ ਹੋ। ਇਸ ਬੂਟੇ ਨੂੰ ਘਰ ਵਿਚ ਲਗਾਉਣ ਨਾਲ ਮਾਹੌਲ ਵੀ ਸ਼ੁੱਧ ਰਹਿੰਦਾ ਹੈ।
4. ਸ਼ਮੀ ਦਾ ਪੌਦਾ
PunjabKesari

ਸ਼ਮੀ ਦਾ ਪੌਦਾ ਨਾ ਸਿਰਫ ਘਰ ਦੀ ਡੈਕੋਰੇਸ਼ਨ ਵਿਚ ਕੰਮ ਆਉਂਦਾ ਹੈ ਸਗੋਂ ਇਹ ਫੁੱਲ ਘਰ 'ਚ ਕਦੇ ਧਨ ਨੁਕਸਾਨ ਵੀ ਨਹੀਂ ਹੋਣ ਦਿੰਦਾ। ਤੁਸੀਂ ਇਸ ਬੂਟੇ ਨੂੰ ਆਪਣੀ ਬਾਕਕਨੀ 'ਚ ਵੀ ਲਗਾ ਸਕਦੇ ਹੋ।

    Plants, lack of funds,ਪੌਦੇ, ਧਨ ਦੀ ਕਮੀ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ