ਕਿਸਾਨ ਦੀ ਦਰਿਆਦਿਲੀ ਦੇਖ ਕੇ ਦੰਗ ਰਹਿ ਗਏ ਬਾਜੀਰਾਓ

ਬਾਜੀਰਾਓ ਪੇਸ਼ਵਾ ਮਰਾਠਾ ਸੈਨਾ ਦੇ ਪ੍ਰਧਾਨ ਸੈਨਾਪਤੀ ਸਨ। ਇਕ ਵਾਰ ਉਹ ਕੋਈ ਯੁੱਧ ਜਿੱਤ ਕੇ ਸੈਨਾ ਸਮੇਤ ਰਾਜਧਾਨੀ ਵਾਪਸ ਆ ਰਹੇ ਸਨ। ਰਸਤੇ ਵਿਚ ਉਨ੍ਹਾਂ ਮਾਲਵਾ ''''ਚ ਪੜਾਅ ਬੰਨ੍ਹਿਆ। ਪੂਰੀ ਸੈਨਾ ਬੁਰੀ ਤਰ੍ਹਾਂ ਥੱਕੀ ਹੋਈ ਸੀ। ਕੀ ਸੈਨਿਕ ...

ਬਾਜੀਰਾਓ ਪੇਸ਼ਵਾ ਮਰਾਠਾ ਸੈਨਾ ਦੇ ਪ੍ਰਧਾਨ ਸੈਨਾਪਤੀ ਸਨ। ਇਕ ਵਾਰ ਉਹ ਕੋਈ ਯੁੱਧ ਜਿੱਤ ਕੇ ਸੈਨਾ ਸਮੇਤ ਰਾਜਧਾਨੀ ਵਾਪਸ ਆ ਰਹੇ ਸਨ। ਰਸਤੇ ਵਿਚ ਉਨ੍ਹਾਂ ਮਾਲਵਾ 'ਚ ਪੜਾਅ ਬੰਨ੍ਹਿਆ। ਪੂਰੀ ਸੈਨਾ ਬੁਰੀ ਤਰ੍ਹਾਂ ਥੱਕੀ ਹੋਈ ਸੀ। ਕੀ ਸੈਨਿਕ ਅਤੇ ਕੀ ਰਾਜਾ, ਸਾਰੇ ਭੁੱਖ-ਪਿਆਸ ਨਾਲ ਬੇਹਾਲ ਸਨ ਪਰ ਖਾਣ ਲਈ ਉਨ੍ਹਾਂ ਕੋਲ ਲੋੜੀਂਦਾ ਸਾਮਾਨ ਨਹੀਂ ਸੀ। ਇਹ ਦੇਖ ਕੇ ਬਾਜੀਰਾਓ ਨੇ ਸਰਦਾਰ ਨੂੰ ਸੱਦ ਕੇ ਕਿਸੇ ਖੇਤ ਵਿਚੋਂ ਫਸਲ ਕੱਟ ਕੇ ਛਾਉਣੀ ਵਿਚ ਲਿਆਉਣ ਦਾ ਹੁਕਮ ਦਿੱਤਾ।
ਬਾਜੀਰਾਓ ਦੇ ਹੁਕਮ ਦੀ ਪਾਲਣਾ ਕਰਦਿਆਂ ਸਰਦਾਰ ਸੈਨਿਕਾਂ ਦੀ ਛੋਟੀ ਜਿਹੀ ਟੁਕੜੀ ਲੈ ਕੇ ਲਾਗਲੇ ਪਿੰਡ ਵਿਚ ਪਹੁੰਚਿਆ। ਪਿੰਡ ਤੋਂ ਬਾਹਰ ਉਸ ਨੂੰ ਇਕ ਕਿਸਾਨ ਨਜ਼ਰ ਆਇਆ। ਉਸ ਨੇ ਕਿਸਾਨ ਨੂੰ ਸਭ ਤੋਂ ਵੱਡੇ ਖੇਤ 'ਤੇ ਲਿਜਾਣ ਲਈ ਕਿਹਾ। 
ਕਿਸਾਨ ਨੂੰ ਲੱਗਾ ਕਿ ਇਹ ਕੋਈ ਅਧਿਕਾਰੀ ਹੈ, ਜੋ ਖੇਤਾਂ ਦਾ ਨਿਰੀਖਣ ਕਰਨ ਲਈ ਆਇਆ ਹੈ। ਵੱਡੇ ਖੇਤ 'ਤੇ ਜਾਂਦਿਆਂ ਹੀ ਸਰਦਾਰ ਨੇ ਸੈਨਿਕਾਂ ਨੂੰ ਫਸਲ ਕੱਟਣ ਦਾ ਹੁਕਮ ਦਿੱਤਾ। ਇਹ ਸੁਣਦਿਆਂ ਹੀ ਕਿਸਾਨ ਚਕਰਾ ਗਿਆ। 
ਉਹ ਹੱਥ ਜੋੜ ਕੇ ਬੋਲਿਆ,''ਮਹਾਰਾਜ, ਤੁਸੀਂ ਇਸ ਖੇਤ ਦੀ ਫਸਲ ਨਾ ਕੱਟੋ। ਮੈਂ ਤੁਹਾਨੂੰ ਦੂਜੇ ਖੇਤ 'ਤੇ ਲੈ ਕੇ ਚੱਲਦਾ ਹਾਂ।''
ਸਰਦਾਰ ਤੇ ਉਸ ਦੇ ਸੈਨਿਕ ਕਿਸਾਨ ਨਾਲ ਚੱਲ ਪਏ। ਉਹ ਉਨ੍ਹਾਂ ਨੂੰ ਕੁਝ ਮੀਲ ਦੂਰ ਲੈ ਗਿਆ ਅਤੇ ਉਥੇ ਇਕ ਛੋਟੇ ਜਿਹੇ ਖੇਤ ਵੱਲ ਇਸ਼ਾਰਾ ਕਰਦਿਆਂ ਬੋਲਿਆ,''ਤੁਹਾਨੂੰ ਜਿੰਨੀ ਫਸਲ ਚਾਹੀਦੀ ਹੈ, ਇਥੋਂ ਕੱਟ ਲਵੋ।''
ਸਰਦਾਰ ਨੇ ਨਾਰਾਜ਼ ਹੁੰਦਿਆਂ ਕਿਹਾ,''ਇਹ ਖੇਤ ਤਾਂ ਬੜਾ ਛੋਟਾ ਹੈ। ਫਿਰ ਤੂੰ ਸਾਨੂੰ ਇਥੇ ਇੰਨੀ ਦੂਰ ਕਿਉਂ ਲਿਆਇਆਂ?''
ਕਿਸਾਨ ਨਿਮਰਤਾ ਨਾਲ ਬੋਲਿਆ,''ਉਹ ਖੇਤ ਕਿਸੇ ਹੋਰ ਦਾ ਸੀ। ਮੈਂ ਆਪਣੇ ਸਾਹਮਣੇ ਉਸ ਦੇ ਖੇਤ ਦੀ ਫਸਲ ਕੱਟੀ ਜਾਂਦੀ ਕਿਵੇਂ ਦੇਖਦਾ? ਇਹ ਖੇਤ ਮੇਰਾ ਹੈ, ਇਸ ਲਈ ਤੁਹਾਨੂੰ ਇਥੇ ਲਿਆਇਆ।''
ਕਿਸਾਨ ਦਾ ਵੱਡਾ ਦਿਲ ਦੇਖ ਕੇ ਸਰਦਾਰ ਦਾ ਗੁੱਸਾ ਠੰਡਾ ਹੋ ਗਿਆ। ਉਸ ਨੇ ਫਸਲ ਨਹੀਂ ਕਟਵਾਈ ਅਤੇ ਬਾਜੀਰਾਓ ਨੂੰ ਸਾਰੀ ਗੱਲ ਦੱਸੀ। ਫਿਰ ਬਾਜੀਰਾਓ ਨੇ ਆਪਣੀ ਗਲਤੀ ਸੁਧਾਰਦਿਆਂ ਕਿਸਾਨ ਨੂੰ ਉਸ ਦੀ ਫਸਲ ਬਦਲੇ ਲੋੜੀਂਦਾ ਧਨ ਦਿੱਤਾ ਅਤੇ ਫਸਲ ਕਟਵਾਈ। ਨਿਮਰਤਾ ਵਡੱਪਨ ਨੂੰ ਦਰਸਾਉਂਦੀ ਹੈ।

    Farmer, Bajirao,ਕਿਸਾਨ ,ਬਾਜੀਰਾਓ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ