ਹੀਰੇ-ਮੋਤੀਆਂ ਤੋਂ ਵੀ ਕੀਮਤੀ ਚੀਜ਼ਾਂ

ਈਰਾਨ ਦੇ ਸ਼ਹਿਨਸ਼ਾਹ ਅੱਬਾਸ ਇਕ ਦਿਨ ਜੰਗਲ ''''ਚ ਸ਼ਿਕਾਰ ਖੇਡਣ ਗਏ। ਖੇਡਦੇ-ਖੇਡਦੇ ਉਹ ਰਸਤਾ ਭਟਕ ਗਏ। ਜਦੋਂ ਉਹ ਰਸਤਾ ਲੱਭਣ ਦੀ ਕੋਸ਼ਿਸ਼ ''''ਚ ਸਨ ਤਾਂ ਅਚਾਨਕ ਉਨ੍ਹਾਂ ਨੂੰ ਬਾਂਸੁਰੀ ਦੀ ਆਵਾਜ਼ ਸੁਣੀ। ਉਹ ਉਸ ਥਾਂ ''''ਤੇ ਪਹੁੰਚੇ...

ਈਰਾਨ ਦੇ ਸ਼ਹਿਨਸ਼ਾਹ ਅੱਬਾਸ ਇਕ ਦਿਨ ਜੰਗਲ 'ਚ ਸ਼ਿਕਾਰ ਖੇਡਣ ਗਏ। ਖੇਡਦੇ-ਖੇਡਦੇ ਉਹ ਰਸਤਾ ਭਟਕ ਗਏ। ਜਦੋਂ ਉਹ ਰਸਤਾ ਲੱਭਣ ਦੀ ਕੋਸ਼ਿਸ਼ 'ਚ ਸਨ ਤਾਂ ਅਚਾਨਕ ਉਨ੍ਹਾਂ ਨੂੰ ਬਾਂਸੁਰੀ ਦੀ ਆਵਾਜ਼ ਸੁਣੀ। ਉਹ ਉਸ ਥਾਂ 'ਤੇ ਪਹੁੰਚੇ, ਜਿਥੋਂ ਆਵਾਜ਼ ਆ ਰਹੀ ਸੀ। ਦੇਖਿਆ ਕਿ ਇਕ ਬੱਚਾ ਮਸਤੀ ਨਾਲ ਬਾਂਸੁਰੀ ਵਜਾ ਰਿਹਾ ਸੀ। ਕੁਝ ਦੂਰ ਉਸ ਦੇ ਪਸ਼ੂ ਚਰ ਰਹੇ ਸਨ।
ਬਾਦਸ਼ਾਹ ਨੇ ਬੱਚੇ ਦਾ ਨਾਂ ਤੇ ਟਿਕਾਣਾ ਪੁੱਛਿਆ। ਗੱਲਬਾਤ ਦੌਰਾਨ ਉਹ ਆਜੜੀ ਬੱਚੇ ਦੀ ਹਾਜ਼ਰ-ਜਵਾਬੀ ਤੇ ਹੁਨਰ ਦੇ ਕਾਇਲ ਹੋ ਗਏ। ਉਸ ਨੂੰ ਸ਼ਾਹੀ ਦਰਬਾਰ 'ਚ ਲਿਆਂਦਾ ਗਿਆ। ਅੱਗੇ ਚੱਲ ਕੇ ਉਹ ਇਕ ਰਤਨ ਸਾਬਤ ਹੋਇਆ। ਉਸ ਦਾ ਨਾਂ ਸੀ ਮੁਹੰਮਦ ਅਲੀ ਬੇਗ। ਬਾਦਸ਼ਾਹ ਤੋਂ ਬਾਅਦ ਉਸ ਦਾ ਨਾਬਾਲਗ ਪੋਤਰਾ ਸ਼ਾਹ ਸੂਫੀ ਤਖਤ 'ਤੇ ਬੈਠਿਆ। 
ਕੁਝ ਸਮਾਂ ਲੰਘਿਆ, ਜਾਸੂਸਾਂ ਨੇ ਸ਼ਾਹ ਦੇ ਕੰਨ ਭਰੇ ਕਿ ਖਜ਼ਾਨਚੀ ਮੁਹੰਮਦ ਅਲੀ ਬੇਗ ਸ਼ਾਹੀ ਖਜ਼ਾਨੇ ਦੀ ਦੁਰਵਰਤੋਂ ਕਰਦਾ ਹੈ। ਸ਼ਾਹ ਉਨ੍ਹਾਂ ਦੀਆਂ ਗੱਲਾਂ 'ਚ ਆ ਗਿਆ। ਉਸ ਨੇ ਮੁਹੰਮਦ ਅਲੀ ਦੀ ਹਵੇਲੀ ਦਾ ਨਿਰੀਖਣ ਕੀਤਾ। ਉਥੇ ਚਾਰੇ ਪਾਸੇ ਸਾਦਗੀ ਸੀ। ਨਿਰਾਸ਼ ਹੋ ਕੇ ਸ਼ਾਹ ਮੁੜਨ ਲੱਗਾ ਕਿ ਉਸੇ ਵੇਲੇ ਜਾਸੂਸਾਂ ਦੇ ਇਸ਼ਾਰੇ 'ਤੇ ਉਸ ਦਾ ਧਿਆਨ ਇਕ ਕਮਰੇ ਵੱਲ ਗਿਆ, ਜਿਸ 'ਚ 3 ਮਜ਼ਬੂਤ ਤਾਲੇ ਲਟਕ ਰਹੇ ਸਨ। 
ਸ਼ਾਹ ਨੇ ਪੁੱਛਿਆ, ''ਇਸ ਕਮਰੇ ਵਿਚ ਕਿਹੜੇ ਹੀਰੇ-ਜਵਾਹਰਾਤ ਬੰਦ ਕਰ ਕੇ ਰੱਖੇ ਹਨ ਮੁਹੰਮਦ?''
ਮੁਹੰਮਦ ਅਲੀ ਸਿਰ ਝੁਕਾ ਕੇ ਬੋਲਿਆ, ''ਹਜ਼ੂਰ, ਹੀਰੇ-ਜਵਾਹਰਾਤ ਨਾਲੋਂ ਵੀ ਕੀਮਤੀ ਚੀਜ਼ਾਂ ਹਨ, ਜੋ ਮੇਰੀ ਨਿੱਜੀ ਜਾਇਦਾਦ ਹਨ। ਤੁਹਾਨੂੰ ਪਰਜਾ ਦੀ ਨਿੱਜੀ ਜਾਇਦਾਦ ਦੀ ਜਾਂਚ ਕਰਨ ਦਾ ਅਧਿਕਾਰ ਹੈ।''
ਇਸ 'ਤੇ ਸ਼ਾਹ ਨੇ ਮੁਹੰਮਦ ਨੂੰ ਤਾਲੇ ਖੋਲ੍ਹਣ ਲਈ ਕਿਹਾ। ਤਾਲੇ ਖੋਲ੍ਹ ਦਿੱਤੇ ਗਏ। ਕਮਰੇ ਦੇ ਵਿਚਕਾਰ ਤਖਤ 'ਤੇ ਕੁਝ ਚੀਜ਼ਾਂ ਸਲੀਕੇ ਨਾਲ ਰੱਖੀਆਂ ਗਈਆਂ ਸਨ, ਜਿਨ੍ਹਾਂ 'ਚ ਬਾਂਸੁਰੀ, ਸੁਰਾਹੀ, ਚੌਲ ਰੱਖਣ ਦੀ ਥੈਲੀ, ਸੋਟੀ, ਆਜੜੀ ਦੇ ਕੱਪੜੇ ਅਤੇ 2 ਮੋਟੇ ਊਨੀ ਕੰਬਲ ਸ਼ਾਮਲ ਸਨ। 
ਮੁਹੰਮਦ ਬੋਲਿਆ, ''ਇਹੋ ਹਨ ਮੇਰੇ ਹੀਰੇ-ਜਵਾਹਰਾਤ। ਬਾਦਸ਼ਾਹ ਜਦੋਂ ਮੈਨੂੰ ਪਹਿਲੀ ਵਾਰ ਮਿਲੇ ਸਨ ਤਾਂ ਮੇਰੇ ਕੋਲ ਇਹੋ ਚੀਜ਼ਾਂ ਸਨ। ਅੱਜ ਵੀ ਨਿੱਜੀ ਕਹਿਣ ਨੂੰ ਮੇਰੀ ਇਹੋ ਜਾਇਦਾਦ ਹੈ।'' ਬਾਦਸ਼ਾਹ ਸ਼ਰਮਿੰਦਾ ਹੋ ਕੇ ਵਾਪਸ ਚਲਾ ਗਿਆ।

    Gems, things,ਹੀਰੇ-ਮੋਤੀਆਂ,ਚੀਜ਼ਾਂ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ