ਪਿੰਡ ਸੁਖਣਾ ਅਬਲੂ ਦੇ ਬਲਵਿੰਦਰ ਨੇ ਬਾਗਬਾਨੀ ਦੇ ਖੇਤਰ ''ਚ ਬਣਾਈ ਵੱਖਰੀ ਪਛਾਣ

03/04/2018 4:22:34 PM

ਗਿੱਦੜਬਾਹਾ/ਸ੍ਰੀ ਮੁਕਤਸਰ ਸਹਿਬ (ਤਰਸੇਮ ਢੁੱਡੀ) - ਜ਼ਿਲੇ ਦੇ ਪਿੰਡ ਸੁਖਣਾ ਅਬਲੂ ਦਾ ਕਿਸਾਨ ਬਲਵਿੰਦਰ ਸਿੰਘ ਬਾਗਬਾਨੀ ਦੇ ਖੇਤਰ ਵਿੱਚ ਆਪਣੀ ਵਿਲੱਖਣ ਕਹਾਣੀ ਲਿਖ ਰਿਹਾ ਹੈ। 2011 ਤੋਂ ਮਿਰਚਾਂ ਦੀ ਕਾਸ਼ਤ ਤੋਂ ਖੇਤੀ ਬਦਲਾਅ ਦੇ ਰਾਹੇ ਤੁਰਨ ਵਾਲਾ ਬਲਵਿੰਦਰ ਸਿੰਘ ਇਸ ਸਮੇਂ ਮਿਰਚਾਂ ਤੋਂ ਇਲਾਵਾ ਖਰਬੂਜ਼ਾ, ਸਟ੍ਰਾਅਬੇਰੀ ਅਤੇ ਹੋਰ ਸਬਜ਼ੀਆਂ ਤੋਂ ਇਲਾਵਾ ਗੰਨੇ ਦੀ ਕਾਸ਼ਤ ਵੀ ਕਰ ਰਿਹਾ ਹੈ।
ਇਸ ਕਿਸਾਨ ਦੀ ਫਸਲੀ ਵਿਭਿੰਨਤਾ ਪ੍ਰਤੀ ਰੁਚੀ ਨੂੰ ਵੇਖਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਉਸ ਦਾ ਖੇਤ ਵੇਖਣ ਪਹੁੰਚੇ। ਡਿਪਟੀ ਕਮਿਸ਼ਨਰ ਨੇ ਬਲਵਿੰਦਰ ਸਿੰਘ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਅਜਿਹੇ ਚਾਨਣ ਮੁਨਾਰੇ ਹੋਰ ਕਿਸਾਨਾਂ ਦਾ ਮਾਰਗ ਦਰਸ਼ਨ ਕਰਨਗੇ। ਇਸ ਮੌਕੇ ਉਨਾਂ ਦੇ ਨਾਲ ਸਹਾਇਕ ਡਾਇਰੈਕਟਰ ਬਾਗਬਾਨੀ ਸ. ਨਰਿੰਦਰ ਜੀਤ ਸਿੰਘ ਅਤੇ ਬਾਗਬਾਨੀ ਵਿਕਾਸ ਅਫਸਰ ਸੁਖਦੇਵ ਸਿੰਘ ਵੀ ਹਾਜ਼ਰ ਸਨ।

PunjabKesari
ਕਿਸਾਨ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਕੋ ਫਸਲੀ ਪ੍ਰਣਾਲੀ ਦੇ ਜਿੱਥੇ ਵਾਤਾਵਰਣ ਤੇ ਮਾੜੇ ਪ੍ਰਭਾਵ ਪੈਂਦੇ ਹਨ। ਜੇਕਰ ਇਕ ਫਸਲ ਖਰਾਬ ਹੋ ਜਾਵੇ ਤਾਂ ਕਿਸਾਨ ਦੀ ਆਰਥਿਕਤਾ ਚੌਪਟ ਹੋ ਜਾਂਦੀ ਹੈ। ਇਸ ਲਈ ਸਾਨੂੰ ਸਾਡੀਆਂ ਪੁਰਾਤਨ ਖੇਤੀ ਰਵਾਇਤਾਂ ਅਨੁਸਾਰ ਬਹੁ-ਫਸਲੀ ਖੇਤੀ ਕਰਨੀ ਚਾਹੀਦੀ ਹੈ ਅਤੇ ਵੱਖ-ਵੱਖ ਫਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਉਹ 3 ਏਕੜ 'ਚ ਮਿਰਚਾਂ ਦੀ ਕਾਸ਼ਤ ਕਰਨ ਦੇ ਨਾਲ ਪਿਛਲੇ 2 ਸਾਲਾਂ ਤੋਂ ਸਟ੍ਰਾਅਬੇਰੀ ਅਤੇ ਖਰਬੂਜ਼ੇ ਦੀ ਕਾਸ਼ਤ ਕਰ ਰਿਹਾ ਹੈ। ਉਸ ਨੇ 1 ਏਕੜ 'ਚ ਗੰਨਾ ਅਤੇ 4 ਕਨਾਲ 'ਚ ਹੋਰ ਸਬਜ਼ੀਆਂ ਲਾਈਆਂ ਹੋਈਆਂ ਹਨ।
ਆਪਣੇ ਖੇਤੀ ਉਤਪਾਦ ਦੇ ਸਹੀ ਮੰਡੀਕਰਨ ਨੂੰ ਕਿਸਾਨ ਲਈ ਅਤਿ ਜ਼ਰੂਰੀ ਦੱਸਦਿਆਂ ਬਲਵਿੰਦਰ ਸਿੰਘ ਆਖਦਾ ਹੈ ਕਿ ਉਸ ਨੇ ਆਪਣੇ ਖੇਤ ਵਿਖੇ ਸੜਕ ਕਿਨਾਰੇ ਆਪਣਾ ਸਬਜ਼ੀ ਵਿਕਰੀ ਦਾ ਪ੍ਰਬੰਧ ਕੀਤਾ ਹੈ।ਉਹ ਸਟ੍ਰਾਅਬੇਰੀ ਅਤੇ ਖਰਬੂਜਾਂ ਬਠਿੰਡਾਂ, ਮੁਕਤਸਰ, ਮਲੋਟ ਅਤੇ ਅਬੋਹਰ ਦੀਆਂ ਮੰਡੀਆਂ 'ਚ ਵਿਕਰੀ ਲਈ ਭੇਜਦਾ ਹੈ।


Related News