PNB ਘੋਟਾਲਾ, ਅਸਲ ਮੁੱਲ ਤੋਂ ਵਧ ਦੱਸੀ ਜਾ ਰਹੀ ਹੈ ਜ਼ਬਤ ਗਹਿਣਿਆਂ ਦੀ ਕੀਮਤ

02/25/2018 10:48:35 AM

ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਕੁਝ ਦਿਨਾਂ ਦੇ ਅੰਦਰ ਹੀ ਇਨਫੋਰਸਮੈਂਟ ਡਾਇਰੈਕਟੋਰੇਟ ( ਈ.ਡੀ.) ਨੇ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ ਸ਼ੋਅਰੂਮਜ਼ 'ਚੋਂ 5,700 ਕਰੋੜ ਰੁਪਏ ਦੇ ਹੀਰੇ, ਗਹਿਣੇ ਅਤੇ ਗੋਲਡ ਦੇ ਨਾਲ-ਨਾਲ ਕੁਝ ਹੋਰ ਜਾਇਦਾਦ ਜ਼ਬਤ ਕਰਨ ਦਾ ਐਲਾਨ ਕੀਤਾ। ਹਾਲਾਂਕਿ, ਹੀਰਾ ਉਦਯੋਗ ਦੇ ਮਾਹਰਾਂ ਨੇ ਇਸ ਅੰਕੜੇ 'ਤੇ ਸਵਾਲ ਉਠਾਇਆ ਹੈ ਜਿਨ੍ਹਾਂ 'ਚ ਜੌਹਰੀ ਅਤੇ ਕੀਮਤ ਦਾ ਅੰਦਾਜਾ ਲਗਾਉਣ ਵਾਲੇ ਸਰਕਾਰੀ ਮਾਨਤਾ ਪ੍ਰਾਪਤ ਲੋਕ ਵੀ ਸ਼ਾਮਿਲ ਹਨ। ਉਨ੍ਹਾਂ ਨੇ ਇਸ ਅੰਕੜੇ ਨੂੰ ' ਬਹੁਤ ਜ਼ਿਆਦਾ ਅਤੇ ਹਕੀਕਤ ਤੋਂ  ਬਹੁਤ ਦੂਰ ' ਦੱਸਿਆ।

ਇੱਥੋ ਤੱਕ ਕੀ ਈ.ਡੀ.ਦੇ ਇਕ ਅਧਿਕਾਰੀ ਨੇ ਵੀ ਸ਼ੱਕ ਜਤਾਇਆ ਕਿ ਅਸਲ ਕੀਮਤ ਸ਼ੁਰੂਆਤੀ ਅਨੁਮਾਨ ਤੋਂ ਬਹੁਤ ਘੱਟ ਹੋ ਸਕਦੀ ਹੈ। ਪਰ, ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ  ਵਿਸ਼ਵਾਸ ਜਤਾਇਆ ਕਿ ਅਸਲ ਕੀਮਤ 5,700 ਕਰੋੜ ਰੁਪਏ ਤੋਂ ਜ਼ਿਆਦਾ ਹੋਵੇਗੀ। ਈ.ਡੀ. ਸੂਤਰਾਂ ਨੇ ਕਿਹਾ, ' ਸੁਰੂਆਤੀ ਮੁਲਾਂਕਣ ਦੇ ਬਾਅਦ ਵੇਚਣ ਵਾਲਿਆ ਨੇ ਕਿਹ ਸੀ ਕਿ ਹੀਰਿਆਂ ਦੀ ਕੀਮਤ ਉਸ ਤੋਂ ਜ਼ਿਆਦਾ ਹੋ ਸਕਦੀ ਹੈ। ਜਿੰਨੀ ਨੀਰਵ ਮੋਦੀ ਦੀ ਕੰਪਨੀ ਦੇ ਰਿਕਾਰਡ 'ਚ ਦੱਸੀ ਗਈ ਹੈ। ਇਨ੍ਹਾਂ ਚੋਂ ਜ਼ਿਆਦਾਤਰ ਗੋਦਾਮਾਂ ਤੋਂ ਜ਼ਬਤ ਕੀਤੇ ਗਏ ਹਨ ਅਤੇ ਸਾਨੂੰ ਲੱਗਦਾ ਹੈ ਕਿ ਨੀਰਵ ਦੀਆਂ ਕੰਪਨੀਆਂ ਨੇ ਖਰੀਦ ਦੀ ਕੀਮਤ ਦੇ ਮੁਤਾਬਕ ਉਨ੍ਹਾਂ ਹੀਰਿਆਂ ਦੀ ਤਸਦੀਕ ਕੀਤੀ ਸੀ। ਹੀਰੇ ਦੇ ਖਰੀਦ ਮੁੱਲ ਤੋਂ ਕਿਤੇ ਜ਼ਿਆਦਾ ਹੋਵੇਗਾ। ਸਾਡੇ ਮਾਹਰ ਉਸਦੀ ਅਸਲ ਕੀਮਤ ਦਾ ਮੁਲਾਂਕਣ ਕਰਨ 'ਚ ਜੁਟੇ ਹਨ।'

ਦੱਖਣ ਮੁੰਬਈ ਦੇ ਇਕ ਜਵੇਲਰ ਨੇ ਦੱਸਿਆ, ' ਇਕ ਜਾਂ ਦੋ ਦਿਨ 'ਚ ਇੰਨੀ ਭਾਰੀ ਮਾਤਰਾ 'ਚ ਜੂਲਰੀ ਦੀ ਕੀਮਤ ਦਾ ਮੁਲਾਂਕਣ ਕਰਨਾ ਅਸੰਭਵ ਹੈ। ਈ.ਡੀ. ਨੂੰ ਸਰਕਾਰੀ ਮਾਨਤਾ ਪ੍ਰਾਪਤ ਵੈਲਿਊਅਰ ਦੇ ਕੋਲ ਜਾਣਾ ਹੋਵੇਗਾ ਅਤੇ ਇਸ ਪ੍ਰਕਿਰਿਆ 'ਚ ਘੱਟ ਤੋਂ ਘੱਟ ਇਕ ਮਹੀਨੇ ਲੱਗੇਗਾ।' ਦੇਸ਼ ਦੇ ਇਕ ਵੱਡੇ ਹੀਰਾ ਵਪਾਰੀ ਨੇ ਕਿਹਾ,' ਮੇਰੇ ਮੰਨ 'ਚ ਇਕ ਸਵਾਲ ਹੈ। ਜੇਕਰ ਨੀਰਵ ਮੋਦੀ ਦੇ ਕੋਲ 6,000 ਕਰੋੜ ਰੁਪਏ ਦਾ ਸਟਾਕ ਹੁੰਦਾ ਤਾਂ, ਤੁਹਾਨੂੰ ਲਗਦਾ ਹੈ ਕਿ ਉਹ ਇਸ ਤਰ੍ਹਾਂ ਦੇ ਆਰਥਿਕ ਸੰਕਟ 'ਚ ਫੱਸਦਾ? ਇਹ ਇੰਡਸਟਰੀ (ਹੀਰਾ ਕਾਰੋਬਾਰ) ਉਧਾਰੀ 'ਤੇ ਚੱਲਦੀ ਹੈ।


Related News