ਪਿੱਠ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣਗੇ ਇਹ ਸਮਾਰਟ ਇਨਸੋਲਸ

02/25/2018 10:43:49 AM

ਜਲੰਧਰ- ਸਹੀ ਢੰਗ ਨਾਲ ਨਾ ਤੁਰਨ-ਫਿਰਨ ਤੇ ਬੈਠਣ ਵਾਲੇ ਲੋਕਾਂ ਨੂੰ ਪਿੱਠ ਦਰਦ ਦੀ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤਕਲੀਫ ਤੋਂ ਛੁਟਕਾਰੇ ਲਈ ਅਜਿਹੇ ਡਿਜੀਟਲ ਇਨਸੋਲਸ ਬਣਾਏ ਗਏ ਹਨ, ਜਿਨ੍ਹਾਂ ਨੂੰ ਬੂਟਾਂ ਦੇ ਵਿਚਕਾਰ ਰੱਖਣ ਨਾਲ ਇਹ ਸਮਾਰਟਫੋਨ ਐਪ ਰਾਹੀਂ ਤੁਹਾਨੂੰ ਗਲਤ ਪੁਜ਼ੀਸ਼ਨ ਬਾਰੇ ਦੱਸਣਗੇ ਅਤੇ ਤੁਹਾਨੂੰ ਸਿੱਧਾ ਤੁਰਨ, ਖੜ੍ਹੇ ਹੋਣ ਤੇ ਬੈਠਣ ਦਾ ਹੁਕਮ ਦੇਣਗੇ। ਇਨ੍ਹਾਂ ਨੂੰ ਸੁਲਜ ਆਸਟਰੀਆ ਦੀ ਵੀਅਰੇਬਲ ਨਿਰਮਾਤਾ ਕੰਪਨੀ ਸਟੈਪਟ੍ਰੋਨਿਕਸ ਗਿੰਭ ਵਲੋਂ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਨੂੰ ਬਣਾਉਣ 'ਚ ਆਸਟਰੀਆ ਦੇ ਸਿਹਤ ਮਾਹਿਰਾਂ, ਪ੍ਰਮੁੱਖ ਯੂਨੀਵਰਸਿਟੀਜ਼ ਤੇ ਸਕਿਲਡ ਪ੍ਰੋਗਰਾਮਰਸ ਨੇ ਵੀ ਕਾਫੀ ਮਦਦ ਕੀਤੀ ਹੈ।

ਇੰਝ ਕੰਮ ਕਰਦੇ ਹਨ ਇਹ ਇਨਸੋਲਸ
ਸਟੈਪਪੋਨ ਨਾਂ ਦੇ ਇਹ ਇਨਸੋਲਸ ਪੈਰਾਂ ਤੋਂ ਹੀ ਤੁਹਾਡੇ ਪੂਰੇ ਸਰੀਰ ਦੀ ਪੁਜ਼ੀਸ਼ਨ ਤੇ ਪੋਸਚਰ ਨੂੰ ਸਕੈਨ ਕਰ ਲੈਣਗੇ। ਇਨ੍ਹਾਂ ਵਿਚਕਾਰ ਟੈਕਸਟਾਈਲ ਸੈਂਸਰਸ ਲਾਏ ਗਏ ਹਨ, ਜੋ ਵਿਅਕਤੀ ਦੇ ਪੋਸਚਰ ਦੀ ਜਾਂਚ ਕਰਦੇ ਹਨ ਅਤੇ ਮੂਵਮੈਂਟ ਵਿਚ ਤਬਦੀਲੀ ਦੀ ਜਾਣਕਾਰੀ ਇਕੱਠੀ ਕਰ ਕੇ ਸਮਾਰਟਫੋਨ ਐਪ 'ਤੇ ਸੈਂਡ ਕਰਦੇ ਹਨ, ਜਿਥੋਂ ਤੁਹਾਨੂੰ ਸਿੱਧੇ ਖੜ੍ਹੇ ਹੋਣ ਅਤੇ ਬੈਠਣ ਦਾ ਅਲਰਟ ਮਿਲਦਾ ਹੈ। ਇਸ ਦੌਰਾਨ ਜੇ ਤੁਸੀਂ ਈਅਰਫੋਨਸ ਲਾਏ ਹੋਏ ਹਨ ਤਾਂ ਤੁਹਾਨੂੰ ਸਾਊਂਡ ਰਾਹੀਂ ਵੀ ਪੁਜ਼ੀਸ਼ਨ ਠੀਕ ਕਰਨ ਲਈ ਕਿਹਾ ਜਾਂਦਾ ਹੈ।

PunjabKesari

ਆਰਾਮ ਦਾ ਰੱਖਿਆ ਗਿਆ ਪੂਰਾ ਧਿਆਨ
ਇਨ੍ਹਾਂ ਨੂੰ ਖਾਸ ਡਿਜ਼ਾਈਨ ਨਾਲ ਤਿਆਰ ਕੀਤਾ ਗਿਆ ਹੈ। ਇਨ੍ਹਾਂ ਦੀ ਬੇਸ ਉੱਚ ਕੁਆਲਿਟੀ ਦੇ ਕੋਰਕ ਬੇਸ ਨਾਲ ਬਣਾਈ ਗਈ ਹੈ, ਜਦਕਿ ਟਾਪ ਲੇਅਰ ਕੂਲ ਮੈਕਸ ਫੈਬ੍ਰਿਕ ਨਾਲ ਬਣਾਈ ਗਈ ਹੈ, ਜੋ ਕਾਫੀ ਆਰਾਮਦੇਹ ਢੰਗ ਨਾਲ ਤੁਰਨ ਵਿਚ ਮਦਦ ਕਰਦੀ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਨੂੰ 4 ਤੋਂ 6 ਘੰਟਿਆਂ ਵਿਚ ਚਾਰਜ ਕੀਤਾ ਜਾ ਸਕਦਾ ਹੈ।

PunjabKesari

ਸਮਾਰਟ ਇਨਸੋਲਸ ਵਿਚ ਦਿੱਤੇ ਗਏ ਹਨ ਆਧੁਨਿਕ ਫੀਚਰਸ
ਇਨ੍ਹਾਂ ਇਨਸੋਲਸ ਵਿਚ ਜੀ. ਪੀ. ਐੈੱਸ. ਸੈਂਸਰਸ, ਲੋਕੇਸ਼ਨ ਟ੍ਰੈਕਰ ਤੇ ਐਸਕੇਲੇਰੋ ਮੀਟਰ ਸੈਂਸਰ ਦਿੱਤੇ ਗਏ ਹਨ, ਜੋ ਤੁਹਾਡਾ ਭਾਰ, ਤੁਸੀਂ ਕਿੰਨੀ ਕੈਲੋਰੀ ਦੀ ਖਪਤ ਕੀਤੀ ਹੈ ਆਦਿ ਦੇ ਅੰਕੜੇ ਅਤੇ ਰੀੜ੍ਹ ਦੀ ਹੱਡੀ ਦੀ ਪੁਜ਼ੀਸ਼ਨ ਬਾਰੇ ਪਤਾ ਕਰ ਕੇ ਸਮਾਰਟਫੋਨ ਐਪ 'ਤੇ ਅਲਰਟ ਕਰਦੇ ਹਨ। ਇਨ੍ਹਾਂ ਨੂੰ ਫੋਨ ਤੇ ਟੈਬਲੇਟ ਨਾਲ ਆਸਾਨੀ ਨਾਲ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।

PunjabKesari

ਵਿਸ਼ੇਸ਼ ਐਪ
ਇਸ ਦੇ ਲਈ ਕੰਪਨੀ ਨੇ ਖਾਸ ਸਟੈਪਪੋਨਸ ਐਪ ਬਣਾਈ ਹੈ, ਜੋ ਦੌੜਨ, ਤੁਰਨ ਅਤੇ ਸਾਈਕਲ ਚਲਾਉਣ ਦੀ ਜਾਣਕਾਰੀ ਆਦਿ ਵੀ ਦਿੰਦੀ ਹੈ। ਇਸ ਤੋਂ ਇਲਾਵਾ ਇਹ ਐਪ ਤੁਹਾਡੇ ਡਾਕਟਰ ਨਾਲ ਡਾਟਾ ਸ਼ੇਅਰ ਕਰਨ 'ਚ ਵੀ ਮਦਦ ਕਰੇਗੀ, ਜਿਸ ਨਾਲ ਉਹ ਤੁਹਾਡੀ ਸਮੱਸਿਆ ਚੰਗੇ ਢੰਗ ਨਾਲ ਸਮਝ ਸਕੇਗਾ ਅਤੇ ਉਸ ਨੂੰ ਇਲਾਜ ਕਰਨ ਵਿਚ ਮਦਦ ਮਿਲੇਗੀ।

PunjabKesari
ਇਨ੍ਹਾਂ ਬੀਮਾਰੀਆਂ ਤੋਂ ਬਚਣ 'ਚ ਮਿਲੇਗੀ ਮਦਦ
ਇਨ੍ਹਾਂ ਦੀ ਮਦਦ ਨਾਲ ਥਕੇਵੇਂ, ਪਿੱਠ ਦਰਦ, ਪੈਰ ਤੇ ਗਰਦਨ 'ਚ ਦਰਦ, ਗਲਤ ਮੂਵਮੈਂਟ, ਪੈਰ ਦੇ ਮੁੜਨ ਅਤੇ ਰੀੜ੍ਹ ਦੀ ਹੱਡੀ ਦੇ ਝੁਕਾਅ ਦਾ ਪਤਾ ਲੱਗਦਾ ਹੈ। ਮੰਨਿਆ ਜਾਂਦਾ ਹੈ ਕਿ ਲੰਮੇ ਸਮੇਂ ਤਕ ਇਕੋ ਥਾਂ 'ਤੇ ਸਹੀ ਪੁਜ਼ੀਸ਼ਨ ਵਿਚ ਨਾ ਬੈਠਣ ਨਾਲ ਨਸਾਂ ਦੱਬੀਆਂ ਰਹਿੰਦੀਆਂ ਹਨ, ਜਿਸ ਨਾਲ ਥਕੇਵਾਂ ਵਧਦਾ ਹੈ ਪਰ ਹੁਣ 110 ਗ੍ਰਾਮ ਭਾਰ ਵਾਲੇ ਇਹ ਸਮਾਰਟ ਇਨਸੋਲਸ ਤੁਹਾਨੂੰ ਚੁਸਤ ਰਹਿਣ ਵਿਚ ਮਦਦ ਕਰਨਗੇ। ਆਸ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੂੰ 209 ਯੂਰੋ (ਲਗਭਗ 16,600 ਰੁਪਏ) ਵਿਚ ਅਗਸਤ 2018 ਤੋਂ ਮੁਹੱਈਆ ਕਰਵਾਇਆ ਜਾਵੇਗਾ।


Related News