ਅਕਾਲੀ ਉਮੀਦਵਾਰ ਸਮੇਤ ਨਗਰ ਕੌਂਸਲ ਪ੍ਰਧਾਨ ਦੀ ਕੁੱਟਮਾਰ

02/25/2018 10:50:56 AM

ਬੁਢਲਾਡਾ (ਬਾਂਸਲ) : ਵਾਰਡ ਦੀ ਉੱਪ ਚੋਣ ਦੌਰਾਨ ਪੋਲਿੰਗ ਬੂਥ ਦੇ ਬਾਹਰ ਅਕਾਲੀ ਆਗੂ ਨਗਰ ਕੌਂਸਲ ਦੇ ਪ੍ਰਧਾਨ ਹਰਵਿੰਦਰ ਸਿੰਘ ਬੰਟੀ ਅਤੇ ਅਕਾਲੀ ਉਮੀਦਵਾਰ ਸੁਖਵਿੰਦਰ ਸਿੰਘ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੌਂਸਲ ਪ੍ਰਧਾਨ ਵੱਲੋਂ ਦੋਸ਼ ਲਾਇਆ ਗਿਆ ਕਿ ਡੀ. ਐੱਸ. ਪੀ. ਬੁਢਲਾਡਾ ਦੀ ਹਾਜ਼ਰੀ 'ਚ ਵਾਰਡ ਤੋਂ ਬਾਹਰਲੇ ਲੋਕਾਂ ਵੱਲੋਂ ਪਹਿਲਾਂ ਅਕਾਲੀ ਉਮੀਦਵਾਰ ਦੀ ਕੁੱਟਮਾਰ ਕੀਤੀ ਗਈ ਤੇ ਬਾਅਦ 'ਚ ਕੁੱਟਮਾਰ ਕੀਤੀ ਗਈ। ਪੁਲਸ ਦੀ ਹਾਜ਼ਰੀ 'ਚ ਸ਼ਰੇਆਮ ਗੁੰਡਾਗਰਦੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਾਡੀ ਸਮਰਥਕ ਮਹਿਲਾ, ਜੋ ਗਰਭਵਤੀ ਸੀ ਦੇ ਪੇਟ 'ਚ ਵੀ ਲੱਤਾਂ ਮਾਰੀਆਂ ਗਈਆਂ, ਜੋ ਹਸਪਤਾਲ 'ਚ ਦਾਖਲ ਹੈ। ਇਸ ਮੌਕੇ ਕੌਂਸਲਰ ਦਿਲਰਾਜ ਸਿੰਘ ਰਾਜੂ ਹਾਜ਼ਰ ਸਨ।


Related News