ਸੈਮਸੰਗ ਨੇ ਆਪਣੇ ਯੂਜ਼ਰਸ ਦੇ ਲਈ ਲਾਂਚ ਕੀਤਾ ਨਵਾਂ ਐਪ

02/25/2018 10:32:31 AM

ਜਲੰਧਰ-ਦੱਖਣੀ ਕੋਰਿਆਈ ਦੀ ਮਲਟੀਨੈਸ਼ਨਲ ਕੰਪਨੀ ਸੈਮਸੰਗ ਨੇ ਆਪਣੇ ਯੂਜ਼ਰਸ ਦੇ ਲਈ ' ਸੈਮਸੰਗ ਮੈਕਸ ' ਨਾਂ ਨਾਲ ਇਕ ਮੋਬਾਇਲ ਐਪ ਲਾਂਚ ਕੀਤਾ ਹੈ। ਯੂਜ਼ਰਸ ਇਸ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਸੈਮਸੰਗ ਮੈਕਸ ਐਪ ਦੀ ਮਦਦ ਨਾਲ ਯੂਜ਼ਰਸ ਆਪਣਾ ਡਾਟਾ ਬਚਾ ਸਕਣਗੇ। ਇਸ ਦੇ ਨਾਲ ਯੂਜ਼ਰਸ ਨੂੰ ਪ੍ਰਾਈਵੇਸੀ ਪ੍ਰੋਟੈਕਸ਼ਨ ਦੀ ਸਹੂਲਤ ਵੀ ਮਿਲੇਗੀ।

 

ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਭਾਰਤ ਤੋਂ ਇਲਾਵਾ ਅਰਜਨਟੀਨਾ , ਬ੍ਰਾਜ਼ੀਲ , ਇੰਡੋਨੇਸ਼ੀਆ, ਮੈਕਸੀਕੋ , ਨਾਈਜੀਰੀਆ , ਸਾਊਥ  ਅਫਰੀਕਾ, ਥਾਈਲੈਂਡ  ਅਤੇ ਵੀਅਤਨਾਮ ਆਦਿ ਦੇਸ਼ਾਂ ਦੇ ਸੈਮਸੰਗ ਗੈਲੇਕਸੀ A ਅਤੇ ਗੈਲੇਕਸੀ J ਫੋਨ 'ਤੇ ਇਹ ਐਪ ਪਹਿਲਾਂ ਤੋਂ ਡਾਊਨਲੋਡ ਹੋ ਕੇ ਆਵੇਗਾ।

 

ਸੈਮਸੰਗ ਦੇ ਇਕ ਅਧਿਕਾਰੀ ਨੇ ਦੱਸਿਆ ਹੈ ਕਿ ਪੂਰੀ ਦੁਨੀਆ 'ਚ ਡਾਟਾ ਇਕ ਵਸਤੂ ਦੀ ਤਰ੍ਹਾਂ ਹੈ, ਪਰ ਇਸ ਤੋਂ ਬਾਅਦ ਵੀ ਕਈ ਪਲਾਨਸ ਕਾਫੀ ਮਹਿੰਗੇ ਹਨ, ਇਸ ਤਰ੍ਹਾਂ ਇਹ ਐਪ ਕਾਫੀ ਫਾਇਦੇਮੰਦ ਸਾਬਿਤ ਹੋਵੇਗਾ।


Related News