ਅਧਿਆਪਕ ਨੂੰ 35 ਸਾਲਾਂ ਦੀ ਤਨਖਾਹ ਅਤੇ ਲਾਭ ਵਾਪਸ ਕਰਨ ਦੇ ਜਾਰੀ ਕੀਤੇ ਆਦੇਸ਼

02/25/2018 10:31:20 AM

ਰਾਂਚੀ — 35 ਸਾਲ ਤੱਕ ਨੌਕਰੀ ਕਰਨ ਤੋਂ ਬਾਅਦ ਜਦੋਂ ਵਿਸ਼ਵਨਾਥ ਦਾਸ ਰਿਟਾਇਰਮੈਂਟ ਦੇ ਪੈਸੇ ਲੈਣ ਗਏ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਉਨ੍ਹਾਂ ਨੂੰ 35 ਸਾਲ ਦੀ ਸਾਰੀ ਤਨਖਾਹ ਵਾਪਸ ਕਰਨੀ ਪਵੇਗੀ। ਜ਼ਿਲਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਿਟਾਇਰਮੈਂਟ ਦੇ ਪੈਸੇ ਦੇਣ ਦੇ ਬਜਾਏ ਸਾਰੇ ਪੈਸੇ ਵਾਪਸ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਝਾਰਖੰਡ ਵਿਚ ਜਾਮਤਾੜਾ ਜ਼ਿਲੇ ਦੇ ਗਾਏਛਦ ਪਿੰਡ 'ਚ ਰਹਿਣ ਵਾਲੇ ਵਿਸ਼ਵਨਾਥ ਦਾਸ ਦੀ 19 ਜੂਨ, 1976 ਨੂੰ ਅਧਿਆਪਕ ਵਜੋਂ ਨਿਯੁਕਤੀ ਹੋਈ ਸੀ। ਵਿਸ਼ਵਨਾਥ ਦਾਸ ਨੇ ਲਗਾਤਾਰ 35 ਸਾਲ ਤੱਕ ਅਧਿਆਪਕ ਵਜੋਂ ਆਪਣੀ ਸੇਵਾ ਦਿੱਤੀ। ਇਸ ਤੋਂ ਬਾਅਦ 31 ਦਸੰਬਰ 2011 ਨੂੰ ਉਹ ਰਿਟਾਇਰ ਹੋ ਗਏ। ਰਿਟਾਇਰ ਹੋਣ ਤੋਂ ਬਾਅਦ ਦੋ ਸਾਲ ਤੱਕ ਉਹ ਰਿਟਾਇਰਮੈਂਟ ਲਾਭ ਅਤੇ ਪੈਨਸ਼ਨ ਲੈਣ ਲਈ ਦਫਤਰ ਦੇ ਚੱਕਰ ਲਗਾਉਂਦੇ ਰਹੇ, ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ। ਪਰੇਸ਼ਾਨ ਹੋ ਕੇ ਉਨ੍ਹਾਂ ਨੇ ਹਾਈ ਕੋਰਟ ਦਾ ਸਹਾਰਾ ਲਿਆ। ਹਾਈ ਕੋਰਟ ਨੇ ਸੁਣਵਾਈ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੂੰ ਰਿਟਾਇਰਮੈਂਟ ਦੇ ਮਾਮਲੇ 'ਚ ਜਲਦੀ ਫੈਸਲਾ ਲੈਣ ਦੇ ਨਿਰਦੇਸ਼ ਜਾਰੀ ਕੀਤੇ । ਇਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਦੱਸਿਆ ਕਿ ਉਨ੍ਹਾਂ ਦੀ ਨਿਯੁਕਤੀ ਗਲਤ ਤਰੀਕੇ ਨਾਲ ਹੋਈ ਸੀ ਇਸ ਲਈ ਉਨ੍ਹਾਂ(ਵਿਸ਼ਵਨਾਥ ਦਾਸ) ਤੋਂ 35 ਸਾਲ ਦੀ ਤਨਖ਼ਾਹ ਅਤੇ ਲਾਭ ਦੀ ਰਿਕਵਰੀ ਕੀਤੀ ਜਾਵੇਗੀ।


Related News