ਵੈੱਬ ਐਪਲੀਕੇਸ਼ਨ ਹਮਲੇ ਦੇ ਮਾਮਲੇ 'ਚ ਭਾਰਤ ਦਾ 7ਵਾਂ ਸਥਾਨ: ਰਿਪੋਰਟ

02/25/2018 10:16:55 AM

ਜਲੰਧਰ-ਅੱਜ ਦੇ ਸਮੇਂ ਭਾਰਤ 'ਚ ਸਰਕਾਰ ਤਕਨੀਕ ਅਤੇ ਡਿਜੀਟਲ ਸੇਵਾਵਾਂ ਨੂੰ ਵਿਕਸਿਤ ਕਰਨ ਲਈ ਕਈ ਕੋਸ਼ਿਸ਼ਾਂ ਕਰ ਰਿਹਾ ਹੈ। ਇਸ 'ਚ ਇਕ ਖਬਰ ਸਾਹਮਣੇ ਆਈ ਹੈ ਕਿ ਜਿਸ 'ਚ ਦੱਸਿਆ ਗਿਆ ਹੈ ਕਿ ਵੈੱਬ ਐਪਲੀਕੇਸ਼ਨ ਹਮਲੇ 'ਚ ਭਾਰਤ ਦੁਨੀਆ 'ਚ 7ਵੇਂ ਸਥਾਨ 'ਤੇ ਹੈ। ਸਾਲ 2017 'ਚ ਹੋਏ 53,000 ਸਾਈਬਰ ਹਮਲਿਆਂ ਦਾ ਲਗਭਗ 40 ਫੀਸਦ ਸ਼ਿਕਾਰ ਭਾਰਤ ਦਾ ਫਾਈਨੈਂਸ ਸੈਕਟਰ ਹੋਇਆ ਹੈ। ਹੈਕਰਸ ਨੇ ਇਸ ਦੇ ਲਈ ਫਿਸ਼ਿੰਗ, ਵੈੱਬਸਾਈਟ ਘੁਸਪੈਠ, ਵਾਇਰਸ ਅਤੇ ਰੈਨਸਮੋਵੇਅਰ ਵਰਗੇ ਤਰੀਕਿਆਂ ਦੀ ਵਰਤੋਂ ਕੀਤੀ ਹੈ।

 

ਰਿਪੋਰਟ ਮੁਤਾਬਿਕ ਭਾਰਤ ਨੂੰ ਵੈੱਬ ਐਪਲੀਕੇਸ਼ਨ ਅਟੈਕ (WAA) ਦੇ ਮਾਮਲੇ 'ਚ ਟਾਰਗੈਟ ਦੇਸ਼ਾਂ ਦੀ ਸੂਚੀ 'ਚ 7ਵੇਂ ਸਥਾਨ 'ਤੇ ਰੱਖਿਆ ਗਿਆ ਹੈ। ਹੈਕਰਸ ਦੀ ਨਿਗਾਹਾਂ ਬੈਂਕ , ਇਨਵੈਸਟਮੈਂਟ ਏਜੰਸੀ ਅਤੇ ਬੀਮਾ ਕੰਪਨੀਆਂ 'ਤੇ ਟਿਕੀ ਹੈ। ਅਕਮਾਏ ਸੈਂਟਲ ਆਫ ਇੰਟਰਨੈੱਟ ਸਕਿਓਰਟੀ ਕਿਊ 4 2017 ਦੀ ਰਿਪੋਰਟ ਅਨੁਸਾਰ Distri Beau Ted Denial of Service ਹਮਲੇ BFSI ਸੈਕਟਰਾਂ 'ਚ ਪਿਛਲੀ ਤਿਮਾਂਹੀ ਦੇ ਮੁਕਾਬਲੇ 2017 ਦੀ ਚੌਥੀ ਤਿਮਾਂਹੀ 'ਚ 50 ਫੀਸਦੀ ਹੋਰ ਵੱਧ ਗਈ ਹੈ। ਇਸ ਤੋਂ ਬਾਅਦ ਭਾਰਤ ਨੂੰ WAA ਦੀ ਲਿਸਟ 'ਚ 7ਵੇਂ ਸਥਾਨ 'ਤੇ ਰੱਖਿਆ ਗਿਆ ਹੈ।


Related News