ਪਾਕਿ ਗ੍ਰਹਿ ਮੰਤਰੀ ''ਤੇ ਸੰਮੇਲਨ ਦੌਰਾਨ ਸੁੱਟਿਆ ਗਿਆ ਬੂਟ

02/25/2018 10:07:20 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਗ੍ਰਹਿ ਮੰਤਰੀ ਅਹਿਸਾਨ ਇਕਬਾਲ ਸ਼ਨੀਵਾਰ ਨੂੰ ਜਦੋਂ ਨੋਰਵਲ ਵਿਚ ਵਰਕਸ ਸੰਮੇਲਨ ਨੂੰ ਸੰਬੋਧਿਤ ਕਰ ਰਹੇ ਸਨ, ਉਦੋਂ ਅਚਾਨਕ ਇਕ ਵਿਅਕਤੀ ਨੇ ਉਨ੍ਹਾਂ 'ਤੇ ਬੂਟ ਸੁੱਟਿਆ। ਇਕਬਾਲ ਜਿਵੇਂ ਹੀ ਸੰਮੇਲਨ ਨੂੰ ਸੰਬੋਧਿਤ ਕਰਨ ਲਈ ਮੰਚ 'ਤੇ ਆਏ, ਬਿਲਾਲ ਹਰਿਸ ਨਾਂ ਦਾ ਇਕ ਵਿਅਕਤੀ ਆਪਣੀ ਸੀਟ ਤੋਂ ਉੱਠਿਆ ਅਤੇ ਉਸ ਨੇ ਗ੍ਰਹਿ ਮੰਤਰੀ 'ਤੇ ਬੂਟ ਸੁੱਟਿਆ, ਜੋ ਉਨ੍ਹਾਂ ਦੀ ਛਾਤੀ 'ਤੇ ਵੱਜਾ। ਇਸ ਘਟਨਾ ਮਗਰੋਂ ਉੱਥੇ ਮੌਜੂਦ ਬਾਕੀ ਲੋਕਾਂ ਨੇ ਬਿਲਾਲ ਨੂੰ ਘਸੀਟ ਕੇ ਸੰਮੇਲਨ ਤੋਂ ਬਾਹਰ ਕੱਢ ਦਿੱਤਾ ਅਤੇ ਉਸ ਨੂੰ ਪੁਲਸ ਨੂੰ ਸੌਂਪ ਦਿੱਤਾ। ਪੁਲਸ ਮੁਤਾਬਕ ਗ੍ਰਹਿ ਮੰਤਰੀ ਇਕਬਾਲ ਨੇ ਉਸ ਵਿਅਕਤੀ 'ਤੇ ਕਾਨੂੰਨੀ ਕਾਰਵਾਈ ਕਰਨ ਤੋਂ ਇਨਕਾਰ ਕੀਤਾ ਹੈ। ਇਸ ਲਈ ਕੁਝ ਘੰਟਿਆ ਬਾਅਦ ਹੀ ਬਿਲਾਲ ਨੂੰ ਰਿਹਾਅ ਕਰ ਦਿੱਤਾ ਗਿਆ । 
ਗ੍ਰਹਿ ਮੰਤਰੀ ਇਕਬਾਲ ਨੇ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪਾਕਿਸਤਾਨ ਨੇ ਅੱਤਵਾਦ ਵਿਰੁੱਧ ਬਹੁਤ ਲੜਾਈ ਲੜੀ ਪਰ ਅਮਰੀਕਾ ਉਨ੍ਹਾਂ 'ਤੇ ਦਬਾਅ ਪਾ ਰਿਹਾ ਹੈ। ਦੱਸਣਯੋਗ ਹੈ ਕਿ FATA ਨੇ ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚ ਸ਼ਾਮਲ ਕਰਨ ਦਾ ਫੈਸਲਾ ਲਿਆਾ ਹੈ। ਇਸ ਸਾਲ ਜੂਨ ਤੋਂ ਪਾਕਿਸਤਾਨ ਦੀਆਂ ਆਰਥਿਕ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾਵੇਗੀ। ਹਾਲਾਂਕਿ ਇਕਬਾਲ ਨੇ ਕਹਾ ਕਿ ਇਸ ਨਾਲ ਉਨ੍ਹਾਂ ਦੀ ਅਰਥ ਵਿਵਸਥਾ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ।


Related News