ਈਸਟ ਬੰਗਾਲ ਨੇ ਚੇਨਈ ਨੂੰ 7-1 ਨਾਲ ਹਰਾਇਆ

02/25/2018 9:53:51 AM

ਕੋਲਕਾਤਾ, (ਬਿਊਰੋ)— ਈਸਟ ਬੰਗਾਲ ਨੇ ਅੱਜ ਇੱਥੇ ਆਈ ਲੀਗ ਫੁੱਟਬਾਲ ਟੂਰਨਾਮੈਂਟ ਦੇ ਮੁਕਾਬਲੇ 'ਚ ਡੁਡੂ ਓਮਾਗਬੇਮਿਸ ਦੇ ਚਾਰ ਗੋਲ ਦੀ ਬਦੌਲਤ ਚੇਨਈ ਸਿਟੀ ਨੂੰ 7-1 ਨਾਲ ਹਰਾ ਕੇ ਸੈਸ਼ਨ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਈਸਟ ਬੰਗਾਲ ਦੀ ਖਿਤਾਬ ਜਿੱਤਣ ਦੀਆਂ ਉਮੀਦਾਂ ਨੂੰ ਵੀ ਬਹੁਤ ਮਜ਼ਬੂਤੀ ਮਿਲੀ। 

ਡੁਡੂ ਨੇ 32ਵੇਂ, 49ਵੇਂ, 56ਵੇਂ ਅਤੇ 61ਵੇਂ ਮਿੰਟ 'ਚ ਗੋਲ ਦਾਗੇ ਅਤੇ ਇਹ ਈਸਟ ਬੰਗਾਲ ਦੇ ਲਈ ਸੈਸ਼ਨ ਦੀ ਪਹਿਲੀ ਹੈਟ੍ਰਿਕ ਵੀ ਰਹੀ। ਇਸ ਜਿੱਤ ਨਾਲ ਈਸਟ ਬੰਗਾਲ 16 ਮੈਚਾਂ 'ਚੋਂ 29 ਅੰਕ ਲੈ ਕੇ ਦੂਜੇ ਸਥਾਨ 'ਤੇ ਪਹੁੰਚ ਗਿਆ ਅਤੇ ਉਹ ਨੇਰੋਕਾ ਤੋਂ 2 ਅੰਕ ਪਿੱਛੇ ਹੈ ਜੋ 17 ਮੈਚਾਂ 'ਚ 31 ਅੰਕ ਲੈ ਕੇ ਚੋਟੀ 'ਤੇ ਬਰਕਰਾਰ ਹੈ। ਈਸਟ ਬੰਗਾਲ ਨੇ ਇਸ ਜਿੱਤ ਨਾਲ ਲੀਗ ਦੀ ਖਿਤਾਬ ਦੀ ਦੌੜ ਦਿਲਚਸਪ ਕਰ ਦਿੱਤੀ ਹੈ। ਚੇਨਈ ਦੇ ਲਈ ਇਕਮਾਤਰ ਗੋਲ 59ਵੇਂ ਮਿੰਟ 'ਚ ਹੋਇਆ ਜਿਸ ਨੂੰ ਮਸ਼ੂਰ ਥਾਂਗਾਲਾਕਾਥ ਨੇ ਕੀਤਾ।


Related News