ਸੇਬੀ ਨੇ ਵੱਟਸਐਪ ਲੀਕ ਮਾਮਲੇ ਦੀ ਜਾਂਚ ਲਈ HDFC ਨੂੰ ਕਿਹਾ

02/25/2018 3:28:38 PM

ਨਵੀਂ ਦਿੱਲੀ—ਬਾਜ਼ਾਰ ਰੈਗੂਲੇਟਰੀ ਸੇਬੀ ਨੇ ਐੱਚ.ਡੀ.ਐੱਫ.ਸੀ. ਬੈਂਕ ਨੂੰ ਨਿਰਦੇਸ਼ ਦਿੱਤਾ ਕਿ ਉਹ ਵਿੱਤੀ ਨਤੀਜਿਆਂ ਦੇ ਲੀਕ ਹੋਣ ਦੇ ਮਾਮਲੇ 'ਚ ਜਾਂਚ ਕਰਨ ਅਤੇ ਜਿੰਮੇਦਾਰ ਵਿਅਕਤੀਆਂ/ਬੈਂਕ ਅਧਿਕਾਰੀਆਂ ਦੀ ਪਛਾਣ ਕਰਨ। ਸੇਬੀ ਨੂੰ ਇਸ ਨੂੰ ਮਾਮਲੇ ਦੌਰਾਨ ਪਹਿਲੀ ਨਜ਼ਰ 'ਚ ਕੰਟਰੋਲ 'ਚ ਕਮੀ ਨਜ਼ਰ ਆਈ ਹੈ। 
ਭਾਰਤੀ ਪ੍ਰਤੀਭੂਤੀ ਅਤੇ ਰੇਗੂਲੇਟਰੀ ਬੋਰਡ ਨੇ ਇਸ ਸੰਬੰਧ 'ਚ ਇਕ ਆਦੇਸ਼ ਜਾਰੀ ਕਰਕੇ ਐੱਚ.ਡੀ.ਐੱਫ.ਸੀ. ਨੂੰ ਜਾਂਚ ਕਰਨ ਲਈ ਕਿਹਾ ਹੈ। ਨਾਲ ਹੀ ਉਸ ਨੂੰ ਆਪਣੀ ਪ੍ਰੀਕਿਰਿਆ, ਪ੍ਰਣਾਲੀ ਅਤੇ ਕੰਟਰੋਲ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਕਿਹਾ ਤਾਂ ਜੋ ਭਵਿੱਖ 'ਚ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਹੋਵੇ। ਵਰਣਨਯੋਗ ਹੈ ਕਿ ਐੱਚ.ਡੀ.ਐੱਫ.ਸੀ. ਬੈਂਕ ਸਮੇਤ ਕਈ ਕੰਪਨੀਆਂ ਦੀ ਮਹੱਤਵਪੂਰਨ ਵਿੱਤੀ ਜਾਣਕਾਰੀ ਅਧਿਕਾਰਿਕ ਐਲਾਨ ਕਰਨ ਤੋਂ ਪਹਿਲਾਂ ਹੀ ਵੱਟਸਐਪ 'ਤੇ ਲੀਕ ਹੋ ਗਈ ਸੀ।


Related News