ਕਾਰ ਨਾਲ ਟਕਰਾਉਣ ਤੋਂ ਬਾਅਦ 2 ਮਾਸੂਮਾਂ ਦੀ ਮੌਤ

02/25/2018 4:54:54 AM

ਲੰਡਨ — ਇੰਗਲੈਂਡ ਦੇ ਸ਼ਹਿਰ ਕੋਵੈਨਟ੍ਰੀ 'ਚ ਵੀਰਵਾਰ ਨੂੰ 2 ਵਿਅਕਤੀਆਂ ਨੂੰ ਉਸ ਵੇਲੇ ਹਿਰਾਸਤ 'ਚ ਲੈ ਲਿਆ ਗਿਆ ਜਦੋਂ ਉਨ੍ਹਾਂ ਦੀ ਕਾਰ ਨਾਲ ਟਕਰਾਉਣ ਨਾਲ ਸਕੂਲ ਤੋਂ ਆ ਰਹੇ 2 ਸਕੇ ਭਰਾਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਉਨ੍ਹਾਂ ਦੀ ਪਛਾਣ ਕੋਰੈਅ (6) ਅਤੇ ਕੈਸਪਰ ਪਲੈਚ (2) ਵੱਜੋਂ ਕੀਤੀ ਹੈ। ਇਸ ਘਟਨਾ ਨਾਲ ਉਸ ਦੇ ਪਰਿਵਾਰਕ ਮੈਂਬਰ ਬਹੁਤ ਦੁਖੀ ਹਨ, ਉਸ ਦੀ ਮਾਂ ਲੁਇਸ ਪਲੈਟ ਨੇ ਕਿਹਾ ਕਿ ਉਸ 2 ਬੱਚੇ ਹੀ ਉਨ੍ਹਾਂ ਦੀ ਜ਼ਿੰਦਗੀ ਸਨ, ਹੁਣ Àਹ ਉਨ੍ਹਾਂ ਤੋਂ ਬਿਨ੍ਹਾਂ ਕਿਵੇਂ ਰਹਿ ਪਾਵੇਗੀ।

PunjabKesari


ਪੁਲਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕੋਰੈਅ ਅਤੇ ਕੈਸਪਰ ਸਕੂਲ ਤੋਂ ਆ ਰਹੇ ਆਪਣੇ 9 ਸਾਥੀਆਂ ਦੇ ਗਰੁੱਪ ਨਾਲ ਰੋਡ ਪਾਰ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਉਦੋਂ ਦੂਜੇ ਪਾਸਿਓ ਆ ਰਹੀ ਕਾਰ ਉਨ੍ਹਾਂ 2 ਸਕੇ ਭਰਾਵਾਂ ਦੀ ਟੱਕਰ ਹੋ ਗਈ ਅਤੇ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਦੋਸ਼ੀਆਂ ਦੀ ਪਛਾਣ ਰੋਬਟ ਬ੍ਰਾਊਨ (53) ਅਤੇ ਜੀਵੈਨਡੋਲਾਇਨ ਹੈਰੀਸਨ (41) ਵੱਜੋਂ ਕੀਤੀ ਹੈ। ਪੁਲਸ ਨੇ ਕਿਹਾ ਕਿ ਅਸੀਂ ਇਨ੍ਹਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

PunjabKesari


Related News