ਵੇਟਰੈੱਸ ਰਾਕੇਲ ਨੂੰ ''ਪੱਟਣ'' ਲਈ ਲਗਾਤਾਰ 3 ਮਹੀਨੇ ਬਾਰ ''ਚ ਜਾਂਦਾ ਰਿਹਾ ਇਵਾਨ

02/25/2018 5:08:09 AM

ਜਲੰਧਰ— ਕ੍ਰੋਏਸ਼ੀਆ ਦੀ ਫੁੱਟਬਾਲ ਟੀਮ ਦੇ ਮੈਂਬਰ ਤੇ ਸਪੈਨਿਸ਼ ਕਲੱਬ ਬਾਰਸੀਲੋਨਾ ਵਲੋਂ ਖੇਡਦੇ ਇਵਾਨ ਰਾਕਿਟਿਕ ਨੇ ਜਿਸ ਰਾਕੇਲ ਮੌਰੀ ਨਾਲ 2013 'ਚ ਵਿਆਹ ਕੀਤਾ, ਉਹ ਇਕ ਲੋਕਲ ਬਾਰ 'ਚ ਵੇਟਰੈੱਸ ਸੀ। ਇਵਾਨ ਨੇ ਇਕ ਇੰਟਰਵਿਊ 'ਚ ਰਾਕੇਲ ਨਾਲ ਪਹਿਲੀ ਮੁਲਾਕਾਤ ਦਾ ਜ਼ਿਕਰ ਕਰਦਿਆਂ ਦੱਸਿਆ ਸੀ ਕਿ 2013 'ਚ ਹੀ ਉਸ ਨੇ ਇਕ ਵੱਡਾ ਕੰਟ੍ਰੈਕਟ ਸਾਈਨ ਕਰਨਾ ਸੀ, ਜਿਸ ਕਾਰਨ ਉਹ ਥੋੜ੍ਹਾ ਨਰਵਸ ਸੀ। ਰਾਤ ਭਰ ਸੌਂ ਨਹੀਂ ਸਕਿਆ। ਸਵੇਰੇ ਉਹ ਆਪਣੇ ਭਰਾ ਨਾਲ ਟਹਿਲਣ ਲਈ ਬਾਹਰ ਨਿਕਲਿਆ। ਰਸਤੇ 'ਚ ਇਕ ਬਾਰ ਸੀ। ਉਸੇ ਬਾਰ 'ਚ ਉਸ ਨੂੰ ਰਾਕੇਲ ਮਿਲੀ। ਉਹ ਪਹਿਲੀ ਹੀ ਨਜ਼ਰ 'ਚ ਰਾਕੇਲ ਨੂੰ ਦਿਲ ਦੇ ਬੈਠਾ ਸੀ। ਇਸ ਲਈ ਉਸ ਨੂੰ ਪਟਾਉਣ ਲਈ ਕਰੀਬ 3 ਮਹੀਨੇ ਰੋਜ਼ ਬਾਰ 'ਚ ਜਾਂਦਾ ਰਿਹਾ। ਉਸ ਦੇ ਸਿਰਫ 2 ਹੀ ਆਰਡਰ ਹੁੰਦੇ ਸਨ-ਇਕ ਕੌਫੀ, ਦੂਜਾ ਓਰੇਂਜ ਜੂਸ। ਹੌਲੀ-ਹੌਲੀ ਰਾਕੇਲ ਉਸ ਦੇ ਦਿਲ ਦੀ ਗੱਲ ਸਮਝ ਗਈ। ਦੋਵਾਂ ਨੇ ਉਸੇ ਸਾਲ ਵਿਆਹ ਕਰ ਲਿਆ। ਦੋਵਾਂ ਦੀਆਂ 2 ਬੇਟੀਆਂ ਐਲਥੀਆ ਤੇ ਅਦਾਰਾ ਹਨ।


Related News