Optoma ਨੇ ਨਵਾਂ ਪ੍ਰੋਜੈਕਟਰ ਭਾਰਤ ''ਚ ਕੀਤਾ ਲਾਂਚ

02/24/2018 7:37:53 PM

ਜਲੰਧਰ-Optoma ਨੇ ਹਾਲ ਹੀ ਨਵਾਂ ਹੋਮ ਮੰਨੋਰੰਜਨ ਪ੍ਰੋਜੈਕਟਰ ਭਾਰਤ 'ਚ ਲਾਂਚ ਕੀਤਾ ਹੈ, ਜਿਸ ਨੂੰ Optoma HD27e ਨਾਂ ਦਿੱਤਾ ਗਿਆ ਹੈ। ਇਸ ਸਮਾਰਟ ਪ੍ਰੋਜੈਕਟਰ 'ਚ ਇਕ HDMI ਡੋਂਗਲ ਨੂੰ ਗੂਗਲ ਕ੍ਰੋਮੋਕਾਸਟ , ਅਮੇਜ਼ਨ ਫਾਇਰ ਟੀ. ਵੀ. ਜਾਂ ਐਪਲ ਟੀ. ਵੀ. ਨਾਲ ਜੋੜ ਕੇ ਗੇਮ ਖੇਡਣ ਦੇ ਲਈ ਵੱਡੀ ਸਕਰੀਨ 'ਤੇ ਵੀਡੀਓ ਸਟ੍ਰੀਮ ਕਰਨ ਲਈ ਬਦਲਿਆ ਜਾ ਸਕਦਾ ਹੈ। ਇਹ ਡਿਵਾਈਸ ਘੱਟ ਇਨਪੁੱਟ ਲੇਟੈਂਸੀ (Latency) ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਲਈ Optoma HD27e ਗੇਮਿੰਗ ਲਈ ਵੀ ਵਧੀਆ ਆਪਸ਼ਨ ਹੈ। 

 

Optoma Introduces HD27e Home Entertainment Projector

 

ਸਪੈਸੀਫਿਕੇਸ਼ਨ-
Optoma HD27e ਹੋਮ ਮੰਨੋਰੰਜਨ ਪ੍ਰੋਜੈਕਟਰ USB ਸਲਾਟ ਦਿੱਤਾ ਗਿਆ ਹੈ, ਜੋ HDMI ਡੋਂਗਲ ਦੁਆਰਾ ਕੰਟੇਂਟ ਨੂੰ ਸਟ੍ਰੀਮ ਕਰਨ ਮਦਦ ਕਰਦਾ ਹੈ। ਇਸ ਡਿਵਾਈਸ 'ਚ 10W ਬਿਲਟ ਇਨ ਸਪੀਕਰ ਨਾਲ ਆਉਦਾ ਹੈ। ਕੁਨੈਕਟੀਵਿਟੀ ਦੇ ਲਈ 2XHDMI ਅਤੇ MHL ਸਪੋਰਟ ਦਿੱਤੇ ਗਏ ਹਨ। ਇਹ ਡਿਵਾਈਸ 'ਚ ਫੁੱਲ HD 1080p ਰੈਜ਼ੋਲਿਊਸ਼ਨ ਨਾਲ 3400 ਲੁਮੈਨ ਅਤੇ 25000:1 ਕੰਟਰਾਸਟ ਰੇਸ਼ੀਓ ਮੌਜੂਦ ਹਨ। ਡਿਵਾਈਸ ਵਧੀਆ ਕਲਰ ਪ੍ਰੋਡਕਸ਼ਨ ਕਰਦਾ ਹੈ। ਪ੍ਰੋਜੈਕਟਰ ਲਾਈਟਵੇਟ ਅਤੇ ਪੋਰਟਬੇਲ ਡਿਜ਼ਾਇਨ ਨਾਲ ਆਉਦਾ ਹੈ, ਜੋ ਆਸਾਨੀ ਨਾਲ ਲੈਪਟੈਪ, ਪੀ. ਸੀ. , ਬਲੂ ਰੇਅ ਪਲੇਅ , ਮੀਡੀਆ ਸਟ੍ਰੀਮਰ ਜਾਂ ਗੇਮਸ ਕੰਸੋਲ ਨਾਲ ਕੁਨੈਕਟ ਹੋ ਜਾਂਦਾ ਹੈ। 

 

ਕੀਮਤ ਅਤੇ ਉਪਲੱਬਧਤਾ-
ਇਹ ਪ੍ਰੋਜੈਕਟਰ 99,840 ਰੁਪਏ ਦੀ ਕੀਮਤ ਨਾਲ ਪੂਰੇ ਦੇਸ਼ 'ਚ ਆਫਲਾਈਨ ਸਟੋਰਾਂ 'ਤੇ ਉਪਲੱਬਧ ਹੋਵੇਗਾ।


Related News