ਸੈਮਸੰਗ ਅਤੇ ਕਵਾਲਕਾਮ ਪੇਸ਼ ਕਰਨਗੇ ਨਵੀਂ 5G ਮੋਬਾਇਲ ਚਿਪ

02/24/2018 6:33:45 PM

ਜਲੰਧਰ-ਸੈਮੀਕੈਂਡਕਟਰ ਦੀ ਵੱਧਦੀ ਮੰਗ 'ਚ ਸੈਮਸੰਗ ਨੇ Fifth Generation ਦੀ (5G) ਨੈੱਟਵਰਕ ਸੇਵਾਵਾ ਦੇ ਲਈ 7 ਨੈਨੋਮੀਟਰ ਚਿਪ ਦੇ ਨਿਰਮਾਣ ਦੇ ਲਈ ਕੁਵਾਲਕਾਮ ਟੈਕਨਾਲੌਜੀ ਇੰਕ ਨਾਲ ਪਾਰਟਨਾਰਸ਼ਿਪ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ,'' ਸਾਡੀ Extreme Ultra Violet (EUV) ਪ੍ਰੋਸੈਸ ਟੈਕਨਾਲੌਜੀ ਦੀ ਵਰਤੋਂ ਕਰਦੇ ਹੋਏ ਅਸੀਂ ਕਵਾਲਕਾਮ ਟੈਕਨਾਲੌਜੀ ਦੇ ਨਾਲ ਆਪਣੇ ਫਾਊਡਰੀ ਰਿਸ਼ਤੇ ਦਾ ਵਿਸਤਾਰ ਕਰਦੇ ਹੋਏ ਖੁਸ਼ ਹਾਂ।''

 

ਦੱਖਣੀ ਕੋਰਿਆਈ ਕੰਪਨੀ ਸੈਮਸੰਗ ਨੇ ਇਕ ਬਿਆਨ 'ਚ ਕਿਹਾ ਹੈ ਕਿ ਦੋਵੇ ਕੰਪਨੀਆਂ ਆਪਣੇ ਇਕ ਦਹਾਕੇ ਤੋਂ ਲੰਮੀ ਭਾਗੀਦਾਰੀ ਦਾ ਵਿਸਤਾਰ ਐਕਸਟ੍ਰੀਮ ਅਲਟਰਾਂ Violet ਲਿਥੋਗ੍ਰਾਫੀ ਪ੍ਰੋਸੈਸ ਤਕਨੀਕ ਦੇ ਖੇਤਰ 'ਚ ਕਰੇਗੀ, ਜਿਸ 'ਚ ਸੈਮਸੰਗ ਦੇ 7 ਨੈਨੋਮੀਟਰ ਲੋਅ ਪਾਵਰ ਪਲੱਸ (LPP) EUV ਪ੍ਰੋਸੈਸ ਤਕਨੀਕ ਦੀ ਵਰਤੋਂ ਕਰ ਕੇ ਭਵਿੱਖ ਦੇ ਕਵਾਲਕਾਮ ਸਨੈਪਡ੍ਰੈਗਨ 5G ਮੋਬਾਇਲ ਚਿਪਸੈੱਟਸ ਦਾ ਨਿਰਮਾਣ ਕੀਤਾ ਜਾਵੇਗਾ। 

 

ਸੈਮਸੰਗ ਨੇ ਆਪਣੇ ਇਕ ਬਿਆਨ 'ਚ ਕਿਹਾ ਹੈ ਕਿ ਇਹ ਭਾਗੀਦਾਰੀ ਕੰਪਨੀ ਦੇ ਫਾਊਡਰੀ ਕਾਰੋਬਾਰ 'ਚ ਇਕ ''ਮਹੱਤਵਪੂਰਨ ਮੀਲ ਪੱਥਰ ਹੈ। ''  ਫਾਊਡਰੀ ਕਾਰੋਬਾਰ ਦੇ ਤਹਿਤ ਹੋਰ ਕੰਪਨੀਆਂ ਦੇ ਲਈ ਜਿਨ੍ਹਾਂ ਦੇ ਕੋਲ ਸੈਮੀਕੈਂਡਕਟਰ ਫੈਬ੍ਰੀਕੇਸ਼ਨ ਪਲਾਂਟ ਨਹੀਂ ਹੈ , ਸੈਮਸੰਗ ਚਿਪ ਡਿਜ਼ਾਇਨ ਕਰਦੀ ਹੈ।


Related News