ਇਸ ਕੈਚ ਨੂੰ ਲੈ ਕੇ ਲੋਕਾਂ ''ਚ ਛਿੜੀ ਬਹਿਸ, ਹੁਣ ਤੁਸੀਂ ਦੱਸੋ ਆਊਟ ਜਾਂ ਸਿਕਸ?

02/24/2018 5:03:44 PM

ਨਵੀਂ ਦਿੱਲੀ (ਬਿਊਰੋ)— ਸਾਊਥ ਅਫਰੀਕਾ ਖਿਲਾਫ ਦੂਜੇ ਟੀ-20 ਮੈਚ ਵਿਚ ਅਸੀ ਸਾਰਿਆਂ ਨੇ ਵੇਖਿਆ ਕਿ ਕਿਸ ਤਰ੍ਹਾਂ ਜਸਪ੍ਰੀਤ ਬੁਮਰਾਹ ਨੇ ਮਿਲਰ ਦਾ ਸ਼ਾਨਦਾਰ ਕੈਚ ਫੜ੍ਹਿਆ, ਫਿਰ ਵੀ ਉਸਨੂੰ ਸਿਕਸ ਦਿੱਤਾ ਗਿਆ। ਕਿਉਂ? ਕਿਉਂਕਿ ਨਵੇਂ ਨਿਯਮਾਂ ਮੁਤਾਬਕ ਜਦੋਂ ਤੁਸੀ ਕੈਚ ਕਰੋਗੇ, ਤੱਦ ਤੁਹਾਡਾ ਜ਼ਮੀਨ ਨਾਲ ਆਖਰੀ ਪੁਆਇੰਟ ਆਫ਼ ਕਾਂਟੈਕਟ ਹੀ ਕਾਊਂਟ ਹੋਵੇਗਾ। ਬੁਮਰਾਹ ਨੇ ਜਦੋਂ ਛਲਾਂਗ ਲਗਾਈ ਸੀ,  ਤੱਦ ਉਨ੍ਹਾਂ ਦਾ ਪੈਰ ਬਾਊਂਡਰੀ ਲਾਈਨ ਨੂੰ ਛੂਹ ਗਿਆ ਸੀ। ਇਸ ਵਜ੍ਹਾ ਨਾਲ ਉਨ੍ਹਾਂ ਦਾ ਗਰਾਊਂਡ ਉੱਤੇ ਆਖ਼ਰੀ ਛੋਹ ਬਾਊਂਡਰੀ ਰੋਪ ਮੰਨਿਆ ਗਿਆ ਅਤੇ ਸਿਕਸ ਦੇ ਦਿੱਤਾ ਗਿਆ। ਇਕ ਹੋਰ ਅਜਿਹੀ ਹੀ ਦਿਲਚਸਪ ਘਟਨਾ ਸਾਹਮਣੇ ਆਈ ਹੈ। ਆਸਟਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਦਰਮਿਆਨ ਹੋਈ ਟਰਾਈ ਸੀਰੀਜ਼ ਦੇ ਫਾਈਨਲ ਮੁਕਾਬਲੇ ਵਿਚ।
ਆਸਟਰੇਲੀਆ ਅਤੇ ਨਿਊਜ਼ੀਲੈਂਡ ਦਰਮਿਆਨ ਖੇਡਿਆ ਜਾ ਰਿਹਾ ਸੀ ਇਹ ਫਾਈਨਲ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 150 ਦੌੜਾਂ ਬਣਾਈਆਂ। ਜਵਾਬ ਵਿਚ ਆਸਟਰੇਲੀਆ ਦੀ ਟੀਮ ਆਸਾਨੀ ਨਾਲ ਅੱਗੇ ਵੱਧ ਰਹੀ ਸੀ। ਆਖਰ ਵਿਚ ਮੀਂਹ ਕਾਰਨ ਰੁਕਿਆ ਹੋਇਆ ਮੈਚ ਉਨ੍ਹਾਂ ਨੇ ਆਰਾਮ ਨਾਲ ਜਿੱਤ ਲਿਆ। ਫਿਲਹਾਲ ਗੱਲ ਇਕ ਕੈਚ ਦੀ ਹੋ ਰਹੀ ਸੀ।

ਇਸ ਤਰ੍ਹਾਂ ਫੜ੍ਹ ਲਿਆ ਆਸਾਨੀ ਨਾਲ ਕੈਚ
15ਵੇਂ ਓਵਰ ਦੀ ਪਹਿਲੀ ਗੇਂਦ ਸੈਂਟਰ ਨੇ ਫਿੰਚ ਨੂੰ ਬੇਹੱਦ ਉੱਚੀ ਫੁੱਲਟਾਸ ਸੁੱਟੀ। ਫਿੰਚ ਨੇ ਉਸ 'ਤੇ ਉੱਚਾ ਸ਼ਾਟ ਖੇਡ ਦਿੱਤਾ। ਗੇਂਦ ਆਸਾਨੀ ਨਾਲ ਬਾਊਂਡਰੀ ਪਾਰ ਕਰ ਰਹੀ ਸੀ। ਪਰ ਅੱਜਕੱਲ੍ਹ ਇਹ ਇੰਨਾ ਆਸਾਨ ਕਿੱਥੇ! ਕਿਉਂਕਿ ਫੀਲਡਰਸ ਇੰਨੇ ਫਿੱਟ ਹੋ ਗਏ ਹਨ ਕਿ ਉਹ ਖੜ੍ਹੇ ਹੱਥ ਤੋਂ ਉੱਚੀ ਗੇਂਦ ਨੂੰ ਵੀ ਛਲਾਂਗ ਲਗਾ ਕਿ ਆਸਾਨੀ ਨਾਲ ਫੜ੍ਹ ਲੈਂਦੇ ਹਨ। ਇੱਥੇ ਵੀ ਇੰਝ ਹੀ ਹੋਇਆ, ਮਾਰਕ ਚੈਪਮਨ ਨੇ ਪਿੱਛੇ ਵੱਲ ਛਲਾਂਗ ਲਗਾਈ ਅਤੇ ਗੇਂਦ ਫੜ੍ਹ ਲਈ। ਜਦੋਂ ਉਨ੍ਹਾਂ ਨੂੰ ਲੱਗਾ ਕਿ ਉਹ ਬਾਊਂਡਰੀ ਤੋਂ ਬਾਹਰ ਚੱਲੇ ਜਾਣਗੇ ਤਾਂ ਉਨ੍ਹਾਂ ਨੇ ਗੇਂਦ ਨੂੰ ਹਵਾ ਵਿਚ ਉਛਾਲਿਆ ਅਤੇ ਬਾਊਂਡਰੀ ਤੋਂ ਬਾਹਰ ਚਲੇ ਗਏ ਤੇ ਉੱਥੋਂ ਕੁੱਦ ਕੇ ਗੇਂਦ ਨੂੰ ਫਿਰ ਤੋਂ ਫੜ੍ਹ ਕਿ ਅੰਦਰ ਵੱਲ ਲੈ ਆਏ।

ਲੋਕਾਂ 'ਚ ਛਿੜੀ ਬਹਿਸ
ਹੁਣ ਮਜ਼ੇਦਾਰ ਗੱਲ ਇਹ ਰਹੀ ਗੇਂਦ ਸੀ ਨੋ-ਬਾਲ, ਇਸ ਲਈ ਇਸਨੂੰ ਨਾਟਆਉਟ ਵੀ ਦਿੱਤਾ ਗਿਆ ਤੇ ਸਿਕਸ ਵੀ। ਹੁਣ ਇਸ ਨੂੰ ਲੈ ਕੇ ਕ੍ਰਿਕਟ ਫੈਂਸ ਵਿਚ ਬਹਿਸ ਛਿੜ ਗਈ ਹੈ। ਕੁਝ ਲੋਕ ਮੰਨ ਰਹੇ ਹਨ ਕਿ ਉਹ ਸਿਕਸ ਹੀ ਸੀ, ਤਾਂ ਕੁਝ ਕਹਿ ਰਹੇ ਕੈਚ ਸੀ। ਸਿਕਸ ਦੱਸਣ ਵਾਲੇ ਨਿਯਮਾਂ ਦੀ ਦੁਹਾਈ ਦੇ ਰਹੇ ਹਨ। ਨਵੇਂ ਨਿਯਮਾਂ ਮੁਤਾਬਕ ਇਹ ਸਿਕਸ ਹੀ ਸੀ। ਚੈਪਮਨ ਦਾ ਆਖਰੀ ਗਰਾਊਂਡ ਨਾਲ ਪੁਆਇੰਟ ਆਫ਼ ਕਾਂਟੈਕਟ ਬਾਊਂਡਰੀ ਦੇ ਬਾਹਰ ਦੀ ਜਗ੍ਹਾ ਸੀ। ਕੈਚ ਕਹਿਣ ਵਾਲਿਆਂ ਦਾ ਦਲੀਲ਼ ਹੈ ਕਿ ਉਨ੍ਹਾਂ ਨੇ ਗੇਂਦ ਨੂੰ ਛੂਹਦੇ ਸਮੇਂ ਗਰਾਊਂਡ ਨਹੀਂ ਛੂਹਿਆ ਤੇ ਇੰਨੀ ਮਿਹਨਤ ਦਾ ਉਸਨੂੰ ਕੋਈ ਤਾਂ ਸਿਲਾ ਮਿਲਣਾ ਚਾਹੀਦਾ ਹੈ। ਇਸ ਕੁਮੈਂਟ ਉੱਤੇ ਵਿਰੋਧ ਵਾਲੇ ਕਹਿੰਦੇ ਹਨ ਕਿ ਬਾਊਂਡਰੀ ਤੋਂ ਬਾਹਰ ਕੁਰਸੀ ਰੱਖ ਕੇ, ਉਸ ਉੱਤੇ ਖੜ੍ਹੇ ਹੋ ਕੇ ਕੈਚ ਲੈਣ ਨਾਲ ਉਹ ਵੈਲਿਡ ਥੋੜ੍ਹੇ ਹੀ ਹੋ ਜਾਵੇਗਾ? ਗੱਲ ਤਾਂ ਇਹ ਵੀ ਠੀਕ ਹੈ।

ਬਾਕੀ ਤੁਸੀਂ ਵੀਡੀਓ ਤਾਂ ਵੇਖਿਆ ਹੀ ਹੈ, ਹੁਣ ਖੁਦ ਹੀ ਫੈਸਲਾ ਕਰੋ।


Related News