ਪਾਕਿਸਤਾਨ ਸੰਤਾਂ ਦੀ ਧਰਤੀ: ਅੱਬਾਸੀ

02/24/2018 5:17:13 PM

ਇਸਲਾਮਾਬਾਦ(ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ ਪਾਕਿਸਤਾਨ ਅੱਤਵਾਦੀਆਂ ਨਹੀਂ, ਸੰਤਾਂ ਦਾ ਦੇਸ਼ ਹੈ। ਇਕ ਰਿਪੋਰਟ ਮੁਤਾਬਕ ਅੱਬਾਸੀ ਸ਼ੁੱਕਰਵਾਰ ਨੂੰ ਲਾਹੌਰ ਸਾਹਿਤਕ ਉਤਸਵ ਦੇ ਸਿਲਸਿਲੇ ਵਿਚ ਗਵਰਨਰ ਹਾਊਸ ਵਿਚ ਆਯੋਜਿਤ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ।
ਪ੍ਰਧਾਨ ਮੰਤਰੀ ਨੇ ਕਿਹਾ, ਪੱਛਮੀ ਮੀਡੀਆ ਨੇ ਪਾਕਿਸਤਾਨ ਨੂੰ ਬਦਨਾਮ ਕਰ ਰੱਖਿਆ ਹੈ, ਜਦੋਂਕਿ ਇੱਥੋਂ ਦੀ ਸੱਭਿਆਚਾਰਕ ਵਿਰਾਸਤ ਅਤੇ ਸੰਤਾਂ ਦੀ ਸਿੱਖਿਆ ਦੇਸ਼ ਦੀ ਸੱਚੀ ਸੂਰਤ ਹੈ। ਅੱਬਾਸੀ ਨੇ ਕਿਹਾ ਕਿ ਲਾਹੌਰ ਸਾਹਿਤਕ ਉਤਸਵ ਨਾਲ ਸਮਾਜ ਵਿਚ ਸਹਿਣਸ਼ੀਲਤਾ ਵਧੇਗੀ ਅਤੇ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲੇ ਵਫਦ ਸਾਡੇ ਇੱਥੋਂ ਪਿਆਰ ਦਾ ਸੰਦੇਸ਼ ਲੈ ਕੇ ਜਾਣਗੇ। ਇਸ ਮੌਕੇ 'ਤੇ ਨਾਮੀ ਲੇਖਕ, ਵਿਚਾਰਕ ਅਤੇ ਖਾਸ ਲੋਕ ਮੌਜੂਦ ਸਨ।


Related News