300 ਗੁੱਡੀਆਂ ਨੂੰ ਦੇਖ ਤਿਆਰ ਹੁੰਦੀ ਇਹ ''ਬਾਰਬੀ ਡੌਲ'', ਤਸਵੀਰਾਂ ਦੇਖ ਹੋ ਜਾਓਗੇ ਫੈਨ

2/24/2018 5:00:17 PM

ਮੁੰਬਈ(ਬਿਊਰੋ)— 18 ਸਾਲ ਦੀ ਗੈਬਰੀਲਾ ਜਿਰਾਕੋਵਾ ਨੂੰ ਜੋ ਵੀ ਦੇਖਦਾ ਹੈ ਉਹ ਉਥੇ ਹੀ ਰੁੱਕ ਜਾਂਦਾ ਹੈ। ਅਸਲ 'ਚ ਅਜਿਹਾ ਇਸ ਲਈ ਕਿਉਂ ਕਿ ਗੈਬਰੀਲਾ 'ਬਾਰਬੀ ਡੌਲ' ਵਾਂਗ ਨਜ਼ਰ ਆਉਂਦੀ ਹੈ ਤੇ ਦੇਖਣ ਵਾਲਾ ਉਸ ਨੂੰ ਦੇਖਦਾ ਹੀ ਰਹਿ ਜਾਂਦਾ ਹੈ।
PunjabKesari

ਇਸ ਜਿਊਂਦੀ ਜਾਗਦੀ ਹਿਊਮਨ ਡੌਲ ਦੀ ਕਹਾਣੀ ਵੀ ਕਾਫੀ ਦਿਲਚਸਪ ਹੈ। ਖੁਦ ਨੂੰ ਅਜਿਹਾ ਦਿਖਾਉਣ ਲਈ ਇਹ ਹਰੇਕ ਮਹੀਨੇ 1 ਲੱਖ ਰੁਪਏ ਤੱਕ ਦਾ ਖਰਚ ਕਰ ਦਿੰਦੀ ਹੈ। ਰੋਜ਼ਾਨਾ ਤਿਆਰ ਹੋਣ 'ਚ ਇਹ ਤਿੰਨ ਤੋਂ ਚਾਰ ਘੰਟੇ ਲਾ ਦਿੰਦੀ ਹੈ।
PunjabKesari
ਖਰੀਦੀਆਂ 300 ਡੌਲਸ, ਉਨ੍ਹਾਂ ਵਾਂਗ ਦਿਖਣ ਦੀ ਰੱਖਦੀ ਹੈ ਇੱਛਾ
ਕਈ ਪਲਾਸਟਿਕ ਸਰਜਰੀਆਂ ਕਰਵਾ ਚੁੱਕੀ ਇਸ ਲੜਕੀ ਦਾ ਇਹ ਸ਼ੌਕ ਬਚਪਨ ਤੋਂ ਹੀ ਸੀ। ਗੈਬਰੀਲਾ ਕੋਲ 300 ਤੋਂ ਜ਼ਿਆਦਾ ਡੌਲਸ (ਗੁੱਡੀਆਂ) ਹਨ ਤੇ ਇਨ੍ਹਾਂ ਗੁੱਡੀਆਂ ਨੂੰ ਦੇਖ ਜੈਬਰੀਲਾ ਦਾ ਉਨ੍ਹਾਂ ਦੀ ਤਰ੍ਹਾਂ ਨਜ਼ਰ ਆਉਣ ਦੀ ਚਾਹਤ ਵਧਦੀ ਗਈ। ਹੁਣ ਉਸ ਨੇ ਬ੍ਰੈਸਟ ਸਰਜਰੀ ਕਰਵਾਉਣ ਦਾ ਵੀ ਮੰਨ ਬਣਾ ਲਿਆ ਹੈ।
PunjabKesari
ਮਾਂ ਹੈ ਪਰੇਸ਼ਾਨ
ਗੈਬਰੀਲਾ ਜਿਰਾਕੋਵਾ ਦੀ ਮਾਂ ਦਾ ਆਖਣਾ ਹੈ ਕਿ, ''ਮੈਂ ਆਪਣੀ ਬੇਟੀ ਦੀ ਸਿਹਤ ਨੂੰ ਲੈ ਕੇ ਕਾਫੀ ਪਰੇਸ਼ਾਨੀ ਰਹਿੰਦੀ ਹੈ। ਹਾਲਾਂਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੀ ਬੇਟੀ ਆਪਣੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ।'' ਗੈਬਰੀਲਾ ਦੇ ਹਰ ਆਪਰੇਸ਼ਨ ਦਾ ਖਰਚ ਉਸ ਦੇ ਮਾਤਾ-ਪਿਤਾ ਚੁੱਕਦੇ ਹਨ।
PunjabKesari

ਗੈਬਰੀਲਾ ਜਿਰਾਕੋਵਾ ਦਾ ਆਖਣਾ ਹੈ ਕਿ ਉਹ ਹਮੇਸ਼ਾ ਹੀ ਵੱਖਰੀ ਨਜ਼ਰ ਆਉਣੀ ਚਾਹੁੰਦੀ ਹੈ। ਉਸ ਨੇ ਕਿਹਾ, ''ਮੇਰੇ 'ਤੇ ਫੈਨਜ਼, ਮੀਡੀਆ ਤੇ ਆਲੋਚਕਾਂ ਦਾ ਬਹੁਤ ਪ੍ਰੈੱਸ਼ਰ ਹੈ। ਆਪਣੀ ਇਮੇਜ਼ ਬਣਾਈ ਰੱਖਣਾ ਕਾਫੀ ਮੁਸ਼ਕਿਲ ਹੈ।
PunjabKesari

ਅਜਿਹੀ ਜ਼ਿੰਦਗੀ ਮੇਨਟੇਨ ਕਰਨ ਲਈ ਮੈਨੂੰ ਕਈ ਪਰੇਸ਼ਾਨੀਆਂ ਸਹਿਣੀਆਂ ਪਈਆਂ ਹਨ।
PunjabKesari
ਸੋਸ਼ਲ ਮੀਡੀਆ 'ਤੇ ਆਲੋਚਨਾ ਦਾ ਸ਼ਿਕਾਰ
ਆਪਣੀ ਬਾਰਬੀ ਲੁੱਕ ਕਾਰਨ ਗੈਬਰੀਲਾ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਦੂਜੇ ਪਾਸੇ ਹੋਰਨਾਂ ਬੱਚਿਆਂ ਦੇ ਮਾਤਾ-ਪਿਤਾ ਗੈਬਰੀਲਾ ਦੀ ਇਸ ਲੁੱਕ ਦੀ ਕਾਫੀ ਆਲੋਚਨਾ ਕਰ ਰਹੇ ਹਨ।
PunjabKesari

ਗੈਬਰੀਲਾ ਨੇ ਕਿਹਾ, ''ਕੁਝ ਲੋਕ ਆਖਦੇ ਹਨ ਕਿ ਮੈਂ ਉਨ੍ਹਾਂ ਦੇ ਬੱਚਿਆਂ ਲਈ ਗਲਤ ਉਦਾਹਰਨ ਬਣ ਰਹੀ ਹਾਂ। ਮੈਨੂੰ ਦੇਖ ਕੇ ਬੱਚੇ ਵੀ ਅਜਿਹੇ ਕਦਮ ਚੁੱਕਣਗੇ ਪਰ ਮੈਨੂੰ ਅਜਿਹਾ ਨਹੀਂ ਲੱਗਦਾ ਹੈ।''
PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News