ਵਿਰਾਟ ਦੀ ਹਮਲਾਵਰ ਨੀਤੀ ਅਤੇ ਧੋਨੀ ਦੀ ਮੌਜੂਦਗੀ ''ਤੇ ਅਜਿਹਾ ਬੋਲੇ ਰੈਨਾ

02/24/2018 4:46:02 PM

ਕੇਪਟਾਊਨ (ਬਿਊਰੋ)- ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਸੁਰੇਸ਼ ਰੈਨਾ ਨੇ ਟੀ-20 ਟੀਮ 'ਚ ਵਾਪਸੀ ਦੇ ਬਾਅਦ ਆਪਣੇ ਅੱਗੇ ਦੇ ਪ੍ਰੋਗਰਾਨ ਦਾ ਖੁਲਾਸਾ ਕੀਤਾ। ਰੈਨਾ ਦੀ ਨਜ਼ਰ ਹੁਣ 2019 ਦੇ ਵਿਸ਼ਵ ਕੱਪ ਲਈ ਟੀਮ 'ਚ ਜਗ੍ਹਾ ਬਣਾਉਣ ਵੱਲ ਹੈ। ਰੈਨਾ ਨੇ ਆਪਣਾ ਆਖਰੀ ਮੈਚ ਅਕਤੂਬਰ 2015 'ਚ ਖੇਡਿਆ ਸੀ। ਟੀ-20 'ਚ ਉਸ ਨੇ ਕਰੀਬ ਇਕ ਸਾਲ ਬਾਅਦ ਵਾਪਸੀ ਕੀਤੀ ਹੈ। ਦੱਖਣ ਅਫਰੀਕਾ ਖਿਲਾਫ ਪਹਿਲੇ ਦੋ ਮੈਚਾਂ 'ਚ ਉਸ ਨੇ ਤੇਜ਼ ਬੱਲੇਬਾਜ਼ੀ ਕੀਤੀ, ਭਾਵੇਂ ਹੀ ਉਹ ਲੰਬੀ ਪਾਰੀ ਨਹੀਂ ਖੇਡ ਸਕੇ। ਅੱਗੇ ਟੀ-20 ਦਾ ਪ੍ਰੋਗਰਾਮ ਬਹੁਤ ਰੁਝਿਆ ਹੋਇਆ ਹੈ, ਇਸ ਲਈ ਰੈਨਾ ਕੋਲ ਵਨਡੇ ਟੀਮ 'ਚ ਵਾਪਸੀ ਕਰਨ ਦਾ ਵਧੀਆ ਮੌਕਾ ਹੈ। ਰੈਨਾ ਨੇ ਤੀਸਰੇ ਟੀ-20 ਮੈਚ ਤੋਂ ਪਹਿਲਾਂ ਕਿਹਾ ਕਿ ਸਭ ਤੋਂ ਪਹਿਲਾਂ ਟਰਾਫੀ ਜਿੱਤਣਾ ਜ਼ਰੂਰੀ ਹੋ ਅਤੇ ਮੈਚ 'ਚ ਟੀਮ ਨੂੰ ਮਾਨਸਿਕਤਾ ਨਾਲ ਮੈਦਾਨ 'ਚ ਉਤਰਨਾ ਜ਼ਰੂਰੀ ਹੈ। ਜੇਕਰ ਟੀਮ ਦਾ ਟਾਪ ਆਰਡਰ ਦੇਖਿਆ ਜਾਵੇ ਤਾਂ ਉਹ ਚੰਗੀ ਬੱਲੇਬਾਜ਼ੀ ਕਰ ਰਹੇ ਹਨ। ਮਿਡਲ ਆਰਡਰ 'ਚ ਧੋਨੀ ਅਤੇ ਮਨੀਸ਼ ਪਾਂਡੇ ਚੰਗਾ ਖੇਡ ਰਹੇ ਹਨ।

ਸੀਰੀਜ਼ ਅਜੇ 1-1 ਦੀ ਬਰਾਬਰੀ 'ਤੇ ਹੈ ਅਤੇ ਭਾਰਤ ਜਿੱਤ ਨਾਲ ਦੌਰੇ ਦਾ ਅੰਤ ਕਰਨਾ ਚਾਹੇਗਾ। ਰੈਨਾ ਨੇ ਕਿਹਾ, ''ਹਮਲੇ ਦੀ ਨੀਤੀ ਜ਼ਰੂਰੀ ਹੈ। ਵਿਰਾਟ ਨੇ ਇਹ ਭਰੋਸਾ ਮੇਰੇ 'ਤੇ ਦਿਖਾਇਆ ਹੈ। ਪਹਿਲੇ ਦੋ ਮੈਚਾਂ ਛੇ ਓਵਰਾਂ ਤੱਕ ਸਾਡਾ ਦਬਦਬਾ ਬਣਿਆ ਰਿਹਾ। ਰੈਨਾ ਨੇ ਕਿਹਾ, ''ਜਦੋਂ ਤੁਹਾਨੂੰ ਵੱਡਾ ਟੀਚਾ ਹਾਸਲ ਕਰਨਾ ਹੋਵੇ ਜਾਂ ਵੱਡਾ ਸਕੋਰ ਬਣਾਉਣਾ ਹੋਵੇ ਤਾਂ ਪਹਿਲੇ ਛੇ ਓਵਰਾਂ 'ਚ ਤੁਹਾਨੂੰ ਖਤਰਾ ਲੈਣਾ ਹੁੰਦਾ ਹੈ ਅਤੇ ਅਸੀਂ ਅਜਿਹਾ ਬੱਲੇਬਾਜ਼ੀ ਯੂਨਿਟ ਵਜੋਂ ਕੀਤਾ। ਰੈਨਾ ਨੇ ਕਿਹਾ ਕਿ ਭਾਰਤ ਦੌਰੇ ਦਾ ਅੰਤ ਜਿੱਤ ਨਾਲ ਕਰਨਾ ਚਾਹੇਗਾ। ਅਸੀਂ ਟੀਮ ਦੀ ਬੈਠਕ 'ਚ ਇਸ ਬਾਰੇ ਗੱਲ ਕੀਤੀ। ਜਦੋਂ ਤੁਸੀਂ ਹਰ ਮੈਚ 'ਚ ਚੰਗਾ ਪ੍ਰਦਰਸ਼ਨ ਕਰਦੇ ਹੋ ਤਾਂ ਅੰਤ ਵੀ ਵਧੀਆ ਕਰਨਾ ਹੁੰਦਾ ਹੈ। ਵਿਰਾਟ ਦਾ ਵੀ ਇਹੀ ਮੰਨਣਾ ਹੈ। ਵਿਰਾਟ ਕਦੇ ਕਿਸੇ ਚੀਜ਼ ਨੂੰ ਆਸਾਨੀ ਨਾਲ ਨਹੀਂ ਲੈਂਦੇ ਅਤੇ ਇਸ ਤੋਂ ਇਲਾਵਾ ਧੋਨੀ ਅਤੇ ਰਵੀ ਸ਼ਾਸਤਰੀ ਵੀ ਹਨ ਜੋ ਖਿਡਾਰੀਆਂ ਨੂੰ ਸਲਾਹ ਦਿੰਦੇ ਰਹਿੰਦੇ ਹਨ।


Related News