ਵਿਆਹ ਨੂੰ ਲੈ ਕੇ ਸਲਮਾਨ ਦੇ ਮੂੰਹ 'ਚੋਂ ਨਿਕਲਿਆ ਸੱਚ, ਟੁੱਟ ਸਕਦੈ ਫੈਨਜ਼ ਦੇ ਦਿਲ

2/24/2018 4:40:34 PM

ਮੁੰਬਈ(ਬਿਊਰੋ)— ਸੁਪਰਸਟਾਰ ਸਲਮਾਨ ਖਾਨ ਦਾ ਵਿਆਹ ਉਨ੍ਹਾਂ ਦੇ ਫੈਨਜ਼ ਲਈ ਬਹੁਤ ਵੱਡਾ ਸਵਾਲ ਹੈ ਪਰ ਸਲਮਾਨ ਖਾਨ ਨੇ ਆਪਣੇ ਸਿੰਗਲ ਹੋਣ ਦੀ ਅਸਲੀ ਵਜ੍ਹਾ ਦੱਸ ਦਿੱਤੀ ਹੈ। ਸਲਮਾਨ ਦਾ ਆਖਣਾ ਹੈ ਕਿ ਉਹ ਮਹਿੰਗੇ ਵਿਆਹ ਦਾ ਖਰਚ ਨਹੀਂ ਚੁੱਕ ਸਕਦਾ। ਸਲਮਾਨ ਨੇ ਹਾਲ ਹੀ ਇਕ ਇੰਟਰਵਿਊ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਹੈ। ਸਲਮਾਨ ਖਾਨ ਨੇ ਆਪਣੇ ਵਿਆਹ ਬਾਰੇ ਗੱਲ ਕਰਦੇ ਹੋਏ ਕਿਹਾ, ''ਅੱਜਕੱਲ ਵਿਆਹ ਕਰਵਾਉਣਾ ਬਹੁਤ ਮਹਿੰਗਾ ਹੋ ਗਿਆ ਹੈ। ਵਿਆਹ ਕਰਨ 'ਚ ਲੱਖਾਂ ਕਰੋੜਾਂ ਰੁਪਏ ਖਰਚ ਹੋ ਜਾਂਦੇ ਹਨ ਤੇ ਮੈਂ ਇੰਨੇ ਮਹਿੰਗੇ ਵਿਆਹ ਦਾ ਖਰਚ ਨਹੀਂ ਚੁੱਕ ਸਕਦਾ। ਇਸ ਲਈ ਸਿੰਗਲ ਹੀ ਰਹਿਣਾ ਚਾਹੁੰਦਾ ਹਾਂ।''
ਸਲਮਾਨ ਖਾਨ ਨੇ ਆਪਣੇ ਮਾਤਾ-ਪਿਤਾ ਦੇ ਵਿਆਹ ਬਾਰੇ ਗੱਲ ਕਰਦੇ ਹੋਏ ਕਿਹਾ, ''ਮੇਰੇ ਪਿਤਾ ਦਾ ਵਿਆਹ 180 ਰੁਪਏ 'ਚ ਹੋ ਗਿਆ ਸੀ ਤੇ ਮੇਰੇ ਮਾਤਾ-ਪਿਤਾ ਨੇ ਪੰਜਾਂ ਭੈਣ-ਭਰਾਵਾਂ ਨੂੰ ਘੱਟ ਆਮਦਨੀ 'ਚ ਵੀ ਚੰਗੇ ਪਾਲਣ-ਪੋਸ਼ਣ ਨਾਲ ਵੱਡੇ ਕੀਤਾ।''
ਦੱਸਣਯੋਗ ਹੈ ਕਿ ਸਲਮਾਨ ਖਾਨ ਦੀ ਆਉਣ ਫਿਲਮ 'ਰੇਸ 3' ਦੀ ਸ਼ੂਟਿੰਗ 'ਚ ਰੁੱਝੇ ਹਨ। ਉਨ੍ਹਾਂ ਦਾ ਆਖਣਾ ਹੈ, ''ਮੈਂ ਤਨਾਅ ਤੇ ਚਿੰਤਾਭਰੀ ਲਗਜ਼ਰੀ ਜ਼ਿੰਦਗੀ ਤੋਂ ਦੂਰ ਰਹਿੰਦਾ ਹਾਂ।'' ਹਿੱਟ ਫਿਲਮਾਂ ਦੇਣ ਤੋਂ ਇਲਾਵਾ ਸਲਮਾਨ ਖਾਨ ਇੰਡਸਟਰੀ 'ਚ ਨਵੇਂ ਚਿਹਰੇ ਲਾਂਚ ਕਰਨ ਲਈ ਵੀ ਜਾਣੇ ਜਾਂਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News