ਰੇਲਵੇ ਸਟੇਸ਼ਨਾਂ ਦੇ ਆਲੇ-ਦੁਆਲੇ ਬਣਨਗੇ ਰਿਹਾਇਸ਼ੀ ਕੰਪਲੈਕਸ

02/24/2018 4:24:51 PM

ਨਵੀਂ ਦਿੱਲੀ—ਰੇਲਵੇ ਦੇ ਮਹੱਤਵਪੂਰਨ ਸਟੇਸ਼ਨ ਪੂਨਰਵਿਕਾਸ ਪ੍ਰੋਗਰਾਮ ਦੇ ਤਹਿਤ ਹੁਣ ਰੇਲਵੇ ਸਟੇਸ਼ਨਾਂ ਦੇ ਆਲੇ-ਦੁਆਲੇ ਕੰਪਲੈਕਸਾਂ ਦੇ ਵਿਕਾਸ ਦੀ ਆਗਿਆ ਦਿੱਤੀ ਜਾਵੇਗੀ। ਨੋਡਲ ਏਜੰਸੀ ਰੇਲਵੇ ਸਟੇਸ਼ਨ ਡਿਵੈਲਪਮੈਂਟ ਕਾਰਪੋਰੇਸ਼ਨ (ਆਈ.ਆਰ.ਐੱਸ.ਡੀ.ਸੀ.) ਦੇ ਪ੍ਰਬੰਧ ਨਿਰਦੇਸ਼ਕ ਸੰਜੀਵ ਕੁਮਾਰ ਲੋਹੀਆ ਨੇ ਇਹ ਜਾਣਕਾਰੀ ਦਿੱਤੀ। 
ਉਨ੍ਹਾਂ ਕਿਹਾ ਕਿ ਰੇਲਵੇ ਬੋਰਡ ਨੇ ਰੇਲਵੇ ਸਟੇਸ਼ਨਾਂ ਦੀ ਪੁਨਰਵਿਕਾਸ ਯੋਜਨਾ ਦੇ ਤਹਿਤ ਵਪਾਰ ਵਿਕਾਸ ਦੇ ਨਾਲ-ਨਾਲ ਰਿਹਾਇਸ਼ੀ ਵਿਕਾਸ ਦੀ ਆਗਿਆ ਦਿੱਤੀ ਗਈ ਹੈ ਤਾਂ ਜੋ ਇਸ ਤਰ੍ਹਾਂ ਦੇ ਪ੍ਰਾਜੈਕਟਾਂ ਨੂੰ ਵਪਾਰਕ ਰੂਪ ਨਾਲ ਵਿਵਹਾਰਿਕ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਰੇਲਵੇ ਬੋਰਡ ਨੇ ਰਿਹਾਇਸ਼ੀ ਵਿਕਾਸ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨੀਤੀ ਦਾ ਉਦੇਸ਼ ਇਹੀਂ ਹੈ ਕਿ ਕੁਲ ਯਾਤਰਾ ਪ੍ਰਭਾਵ ਮੁਲਾਂਕਣ ਘੱਟ ਰਹੇ। ਜੇਕਰ ਰਿਹਾਇਸ਼ੀ ਅਤੇ ਵਪਾਰਕ ਸੁਵਿਧਾਵਾਂ ਇਕ ਥਾਂ ਹੋਣ ਤਾਂ ਉਥੇ ਕੰਮ ਕਰਨ ਵਾਲੇ ਲੋਕ ਉਥੇ ਵੀ ਰਹਿ ਸਕਦੇ ਹਨ। 
ਲੋਹੀਆ ਨੇ ਕਿਹਾ ਕਿ ਰੇਲਵੇ ਸਟੇਸ਼ਨਾਂ ਦੇ ਆਲੇ-ਦੁਆਲੇ ਦੀ ਜ਼ਮੀਨ 'ਤੇ ਇਸ ਤਰ੍ਹਾਂ ਦੇ ਰਿਹਾਇਸ਼ੀ ਭਵਨ ਬਣਾਉਣ ਦੇ ਪਿੱਛੇ ਉਦੇਸ਼ ਇਹੀਂ ਹੈ ਕਿ ਇਸ ਨਾਲ ਉਥੇ ਰਹਿ ਰਹੇ ਲੋਕਾਂ ਦੀਆਂ ਸਾਰੀਆਂ ਲੋੜਾਂ ਆਸਾਨੀ ਨਾਲ ਪੂਰੀਆਂ ਹੋਣਗੀਆਂ। ਆਈ.ਆਰ.ਏ.ਐੱਸ.ਡੀ.ਸੀ. ਰੇਲਵੇ ਦੀ ਸਾਂਝੀ ਉੱਦਮ ਕੰਪਨੀ ਹੈ। 


Related News