ਜਲਦ ਹੀ ਵੋਡਾਫੋਨ ਪ੍ਰੀਪੇਡ ਯੂਜ਼ਰਸ ਲਈ ਪੇਸ਼ ਕਰੇਗੀ ਇਹ ਦੋ ਨਵੇਂ ਪਲਾਨਸ

02/24/2018 4:18:04 PM

ਜਲੰਧਰ- ਦੂਰਸੰਚਾਰ ਨਿਰਮਾਤਾ ਕੰਪਨੀ ਵੋਡਾਫੋਨ ਦੀ ਬਾਜ਼ਾਰ 'ਚ ਹਾਈ-ਸਪੀਡ ਇੰਟਰਨੈੱਟ ਦੀ ਕੀਮਤ ਘੱਟ ਹੁੰਦੀ ਜਾ ਰਹੀ ਹੈ। ਇਕ ਰਿਪੋਰਟ ਸਾਹਮਣੇ ਆਈ ਹੈ ਕਿ ਵੋਡਾਫੋਨ 799 ਰੁਪਏ ਅਤੇ 549 ਰੁਪਏ ਦੇ ਦੋ ਪ੍ਰੀਪੇਡ ਪਲਾਨ ਪੇਸ਼ ਕਰਨ ਦੀ ਤਿਆਰੀ 'ਚ ਹੈ, ਕੰਪਨੀ ਇਸ ਪਲਾਨਸ ਦੇ ਰਾਹੀਂ ਪੂਰੀ ਤਰ੍ਹਾਂ ਤੋਂ ਜਿਓ ਨੂੰ ਟੱਕਰ ਦੇਣ ਦੀ ਤਿਆਰੀ 'ਚ ਹੈ।

ਟੈਲੀਕਾਮ ਦੀ ਰਿਪੋਰਟ ਮੁਤਾਬਕ ਵੋਡਾਫੋਨ ਆਪਣੇ 799 ਰੁਪਏ ਵਾਲੇ ਪਲਾਨ 'ਚ ਹਰ ਦਿਨ 4.5 ਜੀ. ਬੀ. ਡਾਟਾ ਦੇਵੇਗੀ, 549 ਰੁਪਏ ਵਾਲੇ ਪਲਾਨ 'ਚ ਹਰ ਦਿਨ 3.5 ਜੀ. ਬੀ. ਡਾਟਾ ਦਿੱਤਾ ਜਾਵੇਗਾ। ਇਸ ਨੂੰ ਜੇਕਰ ਜਿਓ ਦੇ 799 ਰੁਪਏ ਅਤੇ 509 ਰੁਪਏ ਵਾਲੇ ਪਲਾਨ ਨਾਲ ਕੰਪੇਅਰ ਕੀਤਾ ਜਾਵੇ ਤਾਂ ਸਿਰਫ 0.5 ਜੀ. ਬੀ. ਡਾਟਾ ਹੀ ਘੱਟ ਹੈ। ਵੋਡਾਫੋਨ ਦੇ ਇਹ ਪਲਾਨਸ ਆਉਣ ਵਾਲੇ ਦਿਨਾਂ 'ਚ ਮਸ਼ਹੂਰ ਸਰਕਿਲਾਂ 'ਚ ਲਾਂਚ ਕੀਤੇ ਜਾਣਗੇ, ਫਿਲਹਾਲ ਇੰਨ੍ਹਾਂ ਨੂੰ ਲਾਂਚ ਨਹੀਂ ਕੀਤਾ ਗਿਆ ਹੈ। ਇੰਨ੍ਹਾਂ ਪਲਾਨਸ 'ਚ ਪੂਰੀ ਵੈਲਡਿਟੀ ਦੌਰਾਨ ਅਨਲਿਮਟਿਡ ਵਾਇਸ ਕਾਲ ਅਤੇ SMS ਦੇ ਵੀ ਫਾਇਦੇ ਗਾਹਕਾਂ ਨੂੰ ਮਿਲਗੇ। 

ਵੋਡਾਫੋਨ ਦੇ 799 ਰੁਪਏ ਵਾਲੇ ਪਲਾਨ 'ਚ ਮੁਕਾਬਲਾ ਜਿਓ ਦੇ 799 ਰੁਪਏ ਵਾਲੇ ਪਲਾਨ ਨਾਲ ਹੋਵੇਗਾ, ਜਿਸ 'ਚ ਫਿਲਹਾਲ ਹਰ ਦਿਨ 5 ਜੀ. ਬੀ. ਡਾਟਾ ਦਿੱਤਾ ਜਾਂਦਾ ਹੈ, ਜਦਕਿ ਵੋਡਾਫੋਨ ਦਾ ਆਉਣ ਵਾਲਾ ਪਲਾਨ 28 ਦਿਨਾਂ ਲਈ ਹਰ ਦਿਨ 4.5 ਜੀ. ਬੀ. ਮੁਹੱਈਆ ਕਰਵਾਏਗਾ। ਇਸ ਪਲਾਨ 'ਚ ਅਨਲਿਮਟਿਡ ਲੋਕਲ/ਐੱਸ. ਟੀ. ਡੀ. ਕਾਲ, ਰੋਮਿੰਗ ਕਾਲ ਅਤੇ ਹਰ ਦਿਨ 100 SMS ਦਾ ਫਾਇਦਾ ਵੀ ਹਾਗਕਾਂ ਨੂੰ ਮਿਲੇਗਾ।

ਇਸ ਤਰ੍ਹਾਂ ਕੰਪਨੀ ਨੇ 549 ਰੁਪਏ ਵਾਲੇ ਪਲਾਨ ਦਾ ਮੁਕਾਬਲਾ ਜਿਓ ਦੇ 509 ਰੁਪਏ ਵਾਲੇ ਪਲਾਨ ਨਾਵਲ ਰਹੇਗਾ, ਜਿਸ 'ਚ 28 ਦਿਨਾਂ ਲਈ ਕੁੱਲ 112 ਜੀ. ਬੀ. ਹਾਈ ਸਪੀਡ ਡਾਟਾ ਦਿੱਤਾ ਜਾਂਦਾ ਹੈ। ਇਸ 'ਚ ਹਰ ਦਿਨ 4 ਜੀ. ਬੀ. ਡਾਟਾ ਦਿੱਤਾ ਜਾਂਦਾ ਹੈ। ਵੋਡਾਫੋਨ ਦੇ 549 ਰੁਪਏ ਵਾਲੇ 'ਚ ਗਾਹਕਾਂ ਨੂੰ 28 ਦਿਨਾਂ ਲਈ ਹਰ ਦਿਨ 3.5 ਜੀ. ਬੀ. ਡਾਟਾ ਨਾਲ ਕਾਲਿੰਗ ਅਤੇ ਐੱਸ. ਐੱਮ. ਐੱਸ. ਜਿਹੇ ਹੋਰ ਫਾਇਦੇ ਵੀ ਮਿਲਣਗੇ, ਇਸ ਤਰ੍ਹਾਂ ਇਸ ਪਲਾਨ 'ਚ ਕੁੱਲ ਡਾਟਾ 98 ਜੀ. ਬੀ. ਹੋਵੇਗਾ।


Related News