ਐਂਡਰਾਇਡ Oreo ਅਤੇ ਗੂਗਲ ਅਸਿਸਟੈਂਟ ਨਾਲ ARCHOS ਪੇਸ਼ ਕਰੇਗਾ ਸਮਾਰਟ ਸਪੀਕਰ

02/24/2018 3:20:32 PM

ਜਲੰਧਰ-ਰਿਪੋਰਟ ਅਨੁਸਾਰ ਫਰਾਂਸੀਸੀ ਨਿਰਮਾਤਾ ਕੰਪਨੀ ARCHOS ਆਪਣੇ ਨਵੇਂ ਸਮਾਰਟ ਸਪੀਕਰ ਨੂੰ ਆਉਣ ਵਾਲੇ ਦਿਨਾਂ ਦੌਰਾਨ ਬਾਰਸੀਲੋਨਾ 'ਚ ਹੋਣ ਵਾਲੇ MWC 2018 'ਚ ਉਪਲੱਬਧ ਕਰੇਗੀ। ਇਹ ਸਮਾਰਟ ਸਪੀਕਰ ਨੂੰ Hello ਸਮਾਰਟ ਸਪੀਕਰ ਨਾਲ ਪੇਸ਼ ਹੋਵੇਗਾ। ਇਹ ਸਮਾਰਟ ਸਪੀਕਰ ਐਂਡਰਾਇਡ Oreo ਤੋਂ ਇਲਾਵਾ ਗੂਗਲ ਅਸਿਸਟੈਂਟ ਵਰਗੇ ਤਕਨੀਕੀ ਫੀਚਰਸ ਮੌਜੂਦ ਹੋਣਗੇ।

 

ਸਪੈਸੀਫਿਕੇਸ਼ਨ-
ਇਸ ਸਮਾਰਟ ਸਪੀਕਰ ਦੇ ਫੀਚਰਸ ਦੀ ਗੱਲ ਕਰੀਏ ਤਾਂ ARCHOS ਦੇ Hello ਸਪੀਕਰ 'ਚ 8.4 ਇੰਚ FHD ਜਾਂ 7 ਇੰਚ HD ਡਿਸਪਲੇਅ ਨਾਲ ਦੋ ਵੇਰੀਐਂਟਸ 'ਚ  ਉਪਲੱਬਧ ਹੋਵੇਗਾ , ਜੋ ਕਿ ਟੱਚ ਨੂੰ ਸਪੋਰਟ ਕਰਦਾ ਹੈ। ਇਹ ਸਪੀਕਰ ਐਂਡਰਾਇਡ 8.0 Oreo OS ਅਤੇ ਗੂਗਲ ਅਸਿਸਟੈਂਟ 'ਤੇ ਚੱਲਦਾ ਹੈ। ਸਪੀਕਰ 'ਚ ਕਲਾਕ ਦੀ ਸਪੀਡ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ , ਪਰ ਸਪੀਕਰ 'ਚ 2 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। 

 

 

ਇਸ ਡਿਵਾਇਸ 'ਚ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਨਾਲ ਫਿਟ ਆਉਦਾ ਹੈ। ਜਿਸ ਦੇ ਨਾਲ ਤੁਸੀਂ ਗੂਗਲ Duo ਰਾਹੀਂ ਵੀਡੀਓ ਕਾਲ ਕਰ ਸਕਦੇ ਹੋ। ਇਸ ਦੇ ਨਾਲ ਡਿਵਾਈਸ 'ਚ ਮਿਊਜ਼ਿਕ ਸਟ੍ਰੀਮਿੰਗ ਕਰਨ ਤੋਂ ਇਲਾਵਾ ਗੂਗਲ ਅਸਿਸਟੈਂਟ ਦੁਆਰਾ ਡੁਹਾਡੇ ਸਵਾਲਾਂ ਦੇ ਜਵਾਬ ਦੇਣ 'ਚ ਸਮੱਰਥ ਹੈ। ਕੁਨੈਕਟੀਵਿਟੀ ਦੇ ਲਈ ਸਪੀਕਰ 'ਚ ਵਾਈ-ਫਾਈ ਅਤੇ ਬਲੂਟੁੱਥ ਆਪਸ਼ਨਜ਼ ਦਿੱਤੇ ਗਏ ਹਨ। ਪਾਵਰ ਲਈ 4000mAh ਦੀ ਬੈਟਰੀ ਦਿੱਤੀ ਗਈ ਹੈ। 

 

ਕੀਮਤ ਅਤੇ ਉਪਲੱਬਧਤਾ-
ARCHOS Hello ਸਮਾਰਟ ਸਪੀਕਰ ਆਧਿਕਾਰਕ ਤੌਰ 'ਤੇ MWC 2018 'ਚ ਪੇਸ਼ ਕਰ ਦਿੱਤਾ ਜਾਵੇਗਾ । ਇਸ ਦੇ ਨਾਲ ਕੀਮਤ ਦੀ ਗੱਲ ਕਰੀਏ ਤਾਂ 7 ਇੰਚ ਡਿਸਪਲੇਅ ਨੂੰ 129.99EUR ($160) ਅਤੇ 8.4 ਇੰਚ ਡਿਸਪਲੇਅ ਵੇਰੀਐਂਟ ਨੂੰ 179.99EUR ($222) ਨਾਲ ਉਪਲੱਬਧ ਹੋਵੇਗਾ।


Related News