ਮਈ ਮਹੀਨੇ Hyundai ਲਾਂਚ ਕਰੇਗੀ ਆਟੋਮੈਟਿਕ ਗਿਅਰਬਾਕਸ ਨਾਲ i20

02/24/2018 3:03:17 PM

ਜਲੰਧਰ- ਹੁੰਡਈ ਨੇ ਇਸ ਮਹੀਨੇ ਹੋਏ ਆਟੋ ਐਕਸਪੋ 2018 'ਚ ਆਪਣੀ i20 ਫੇਸਲਿਫਟ ਲਾਂਚ ਕੀਤੀ ਹੈ ਜਿਸ ਦੀ ਸ਼ੁਰੂਆਤੀ ਐਕਸਸ਼ੋਰੂਮ ਕੀਮਤ 5.34 ਲੱਖ ਰੁਪਏ ਹੈ। ਕੰਪਨੀ ਨੇ ਇਸ ਹੈਚਬੈਕ ਨੂੰ ਪੈਟਰੋਲ ਅਤੇ ਡੀਜ਼ਲ ਦੋਨਾਂ ਇੰਜਣਾਂ ਦੇ ਨਾਲ ਬਾਜ਼ਾਰ 'ਚ ਉਤਾਰੀ ਹੈ ਪਰ ਫਿਲਹਾਲ ਇਹ ਕਾਰ ਸਿਰਫ ਮੈਨੂਅਲ ਗਿਅਰਬਾਕਸ ਦੇ ਨਾਲ ਉਪਲੱਬਧ ਹੈ ਕੰਪਨੀ ਜਲਦ ਹੀ i20 ਨੂੰ ਆਟੋਮੈਟਿਕ ਵੇਰੀਐਂਟ 'ਚ ਲਾਂਚ ਕਰਨ ਵਾਲੀ ਹੈ। ਹੁੰਡਈ ਨੇ ਕਿਹਾ ਹੈ ਕਿ i20 ਨੂੰ 3V“ਦੇ ਨਾਲ ਇਸ ਸਾਲ ਮਈ 'ਚ ਲਾਂਚ ਕੀਤਾ ਜਾਵੇਗਾ।

ਵਾਹਨ ਨਿਰਮਾਤਾ ਕੰਪਨੀ ਹੁੰਡਈ ਜਲਦ ਹੀ ਮਾਰਕੀਟ 'ਚ ਆਪਣੀ ਨਵੀਂ i20 ਫੇਸਲਿਫਟ ਕਾਰ ਲਾਂਚ ਕਰਣ ਵਾਲੀ ਹੈ। ਰਿਪੋਰਟ ਮੁਤਾਬਕ ਕੰਪਨੀ ਆਪਣੀ ਇਸ ਨਵੀਂ ਕਾਰ ਦਾ ਆਟੋਮੈਟਿਕ ਗਿਅਰਬਾਕਸ ਵਾਲਾ ਮਾਡਲ ਮਈ ਮਹੀਨੇ 'ਚ ਲਾਂਚ ਕਰ ਸਕਦੀ ਹੈ। ਦਸ ਦਈਏ ਕਿ ਕੰਪਨੀ ਨੇ ਆਟੋ ਐਕਸਪੋ 2018 'ਚ ਆਪਣੀ i20 ਫੇਸਲਿਫਟ ਕਾਰ ਲਾਂਚ ਕੀਤੀ ਹੈ ਜਿਸ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 5.34 ਲੱਖ ਰੁਪਏ ਹੈ। ਉਥੇ ਹੀ ਕਾਰ ਦੇ ਆਟੋਮੈਟਿਕ ਗਿਅਰਬਾਕਸ ਵਾਲਾ ਮਾਡਲ ਦੀ ਕੀਮਤ ਦਾ ਖੁਲਾਸਾ ਅਜੇ ਨਹੀਂ ਹੋਇਆ ਹੈ।PunjabKesari

ਇੰਜਣ
ਨਵੀਂ i20 ਫੇਸਲਿਫਟ 'ਚ 82 bhp ਪਾਵਰ ਜਨਰੇਟ ਕਰਣ ਵਾਲਾ 1.2-ਲਿਟਰ ਕੱਪਾ ਡਿਊਲ VTVT ਇੰਜਣ ਲਗਾਇਆ ਗਿਆ ਹੈ। ਇਸ ਇੰਜਣ ਨੂੰ 5-ਸਪੀਡ ਮੈਨੂਅਲ ਗਿਅਰਬਾਕਸ ਦਿੱਤਾ ਹੈ। ਉਥੇ ਹੀ ਡੀਜਲ ਵੇਰੀਐਂਟ 'ਚ ਕੰਪਨੀ ਨੇ 98 bhp ਪਾਵਰ ਵਾਲਾ 1.4-ਲਿਟਰ ਇੰਜਣ ਲਗਾਇਆ ਹੈ ਜੋ 6-ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਹੈ। 

PunjabKesariਡਿਜ਼ਾਇਨ
ਹੁੰਡਈ ਇੰਡੀਆ ਨੇ ਇਸ ਕਾਰ ਨੂੰ ਨਵੀਂ ਬਲੈਕ ਕਾਸਕੈਡਿੰਗ ਗ੍ਰਿਲ ਦੇ ਨਾਲ ਹੀ ਦੁਬਾਰਾ ਡਿਜ਼ਾਇਨ ਕੀਤੇ ਗਏ ਹੈੱਡਲੈਂਪਸ ਦੇ ਨਾਲ ਐੱਲ. ਈ. ਡੀ ਡੇ-ਟਾਈਮ ਰਨਿੰਗ ਲਾਈਟਸ ਲਗਾਈਆਂ ਹਨ। ਕਾਰ 'ਚ ਲੱਗੇ ਨਵੇਂ ਬੰਪਰ 'ਤੇ ਨਵੇਂ ਐਰੋਹੈਡ ਫਾਗਲੈਂਪਸ ਲਗਾਏ ਗਏ ਹਨ। ਇਸ ਤੋਂ ਇਲਾਵਾ ਕਾਰ ਦੇ ਪਿਛਲੇ ਹਿੱਸੇ ਦੀ ਗੱਲ ਕਰੀਏ ਤਾਂ ਇਸਦੀ ਲੁੱਕ ਬਿਲਕੁੱਲ ਫਰੈਸ਼ ਹੈ ਅਤੇ ਬਿਲਕੁੱਲ ਨਵੇਂ ਟੇਲਲੈਂਪ ਕਲਸਟਰ  ਦੇ ਨਾਲ ਹੀ ਸਕਲਪਟੇਡ ਹੈਚ ਡੋਰ ਅਤੇ ਨਵੇਂ ਰਿਅਰ ਬੰਪਰ ਦਿੱਤਾ ਗਿਆ ਹੈ।


Related News