Suzuki ਜਲਦ ਭਾਰਤ 'ਚ ਲਾਂਚ ਕਰੇਗੀ ਆਪਣੀ ਨਵੀਂ GSX S750 ਬਾਈਕ

02/24/2018 2:39:41 PM

ਜਲੰਧਰ- ਬਾਈਕ ਸ਼ੌਕੀਨਾਂ ਲਈ ਜਾਪਾਨੀ ਬਾਈਕ ਨਿਰਮਾਤਾ ਕੰਪਨੀ ਸੁਜ਼ੂਕੀ ਹੁਣ ਜਲਦ ਹੀ ਭਾਰਤ 'ਚ ਆਪਣੀ ਪਾਵਰਫੁੱਲ GSX-S750 ਨੂੰ ਲਾਂਚ ਕਰਨ ਵਾਲੀ ਹੈ। ਮੀਡੀਆ ਰਿਪੋਰਟਸ ਮੁਤਾਬਕ ਇਹ ਬਾਈਕ ਇਸ ਸਾਲ ਮਈ-ਜੂਨ ਤੱਕ ਲਾਂਚ ਹੋਵੇਗੀ।PunjabKesari

ਸੁਜ਼ੂਕੀ GSX-S750 ਭਾਰਤ 'ਚ ਹੀ ਅਸੈਂਬਲਡ ਹੋਵੇਗੀ। ਇਸ ਦੀ ਅਨੁਮਾਨਿਤ ਕੀਮਤ 8 ਲੱਖ ਰੁਪਏ ਤੋਂ ਘੱਟ ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ। ਭਾਰਤ 'ਚ ਨਵੀਂ GSX - S750 ਦਾ ਅਸਲੀ ਮੁਕਾਬਲਾ ਟਰਾਇੰਫ ਸਟ੍ਰੀਟ ਟ੍ਰਿਪਲ ਅਤੇ ਕਾਵਾਸਾਕੀ ਨਿੰਜਾ Z900 ਨਾਲ ਹੋਵੇਗਾ, ਫਿਲਹਾਲ ਇਹ ਦੋਨੋਂ ਹੀ ਬਾਈਕਸ ਕਾਫੀ ਧੂਮ ਮਚਾ ਰਹੀ ਹਨ ਅਜਿਹੇ 'ਚ ਵੇਖਣਾ ਕਾਫ਼ੀ ਦਿਲਚਸਪ ਹੋਵੇਗਾ ਦੀ ਸੁਜ਼ੂਕੀ ਦੀ ਇਸ ਨਵੀਂ ਬਾਈਕ ਨੂੰ ਮਾਰਕਿੱਟ 'ਚ ਕਿਵੇਂ ਦੀ ਪ੍ਰਤੀਕਿਰੀਆ ਮਿਲਦੀ ਹੈ।PunjabKesari 

ਇੰਜਣ : ਗੱਲ ਸੁਜ਼ੂਕੀ GSX-S750 ਦੇ ਇੰਜਣ ਦੀਆਂ ਕਰੀਏ ਤਾਂ ਇਸ 'ਚ 749cc ਦਾ ਇਨ-ਲੀਕ, ਫੋਰ ਸਿਲੈਂਡਰ ਇੰਜਣ ਲਗਾ ਹੈ ਜੋ 110PS ਦੀ ਪਾਵਰ ਅਤੇ 81Nm ਦਾ ਟਾਰਕ ਦੇਵੇਗਾ, ਇਸ ਤੋਂ ਇਲਾਵਾ ਇਸ 'ਚ 6 ਸਪੀਡ ਗਿਅਰ ਦਿੱਤੇ ਹਨ। ਇਸ ਦੇ ਇੰਜਣ ਨੂੰ ਭਾਰਤੀ ਸੜਕਾਂ ਦੇ ਹਿਸਾਬ ਨਾਲ ਸੈੱਟ ਕੀਤੇ ਜਾਣਗੇ, ਤਾਂ ਕਿ ਪਰਫਾਰਮੇਨਸ 'ਚ ਕੋਈ ਮੁਸ਼ਕਿਲ ਨਾ ਹੋਵੇ।PunjabKesari


Related News