ਜੇਤਲੀ ਨੇ PNB ਘੋਟਾਲੇ ਨੂੰ ਲੈ ਕੇ ਰੇਗੂਲੇਟਰਾਂ ਦੀ ਕੀਤੀ ਆਲੋਚਨਾ

02/24/2018 2:19:20 PM

ਨਵੀਂ ਦਿੱਲੀ—ਵਿੱਤ ਮੰਤਰੀ ਅਰੁਣ ਜੇਤਲੀ ਨੇ ਸੱਤ ਸਾਲ ਤੋਂ ਹੋ ਰਹੇ 11,400 ਕਰੋੜ ਦੇ ਪੰਜਾਬ ਨੈਸ਼ਨਲ ਬੈਂਕ ( ਪੀ.ਐੱਨ.ਬੀ.) ਘੋਟਾਲੇ ਨੂੰ ਨਾ ਫੜ ਸਕਣ ਨੂੰ ਲੈ ਕੇ ਰੈਗੂਲੇਟਰਾਂ ਦੀ ਅੱਜ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਰੈਗੂਲੇਟਰੀ ਨੇਤਾਵਾਂ ਵੱਲੋਂ ਜਵਾਬਦੇਹ ਨਹੀਂ ਹੈ। ਇਸ ਹਫਤੇ 'ਚ ਘੋਟਾਲੇ 'ਤੇ ਦੂਸਰੀ ਬਾਰ ਬੋਲਦੇ ਹੋਏ ਜੇਤਲੀ ਨੇ ਕਿਹਾ ਕਿ ਘੁਟਾਲੇਬਾਜ਼ਾਂ ਦੇ ਨਾਲ ਕਰਮਚਾਰੀਆਂ ਦੀ ਸਾਂਝੇਦਾਰੀ ਪਰੇਸ਼ਾਨ ਕਰਨ ਵਾਲੀ ਗੱਲ ਹੈ। ਕਿਸੇ ਨੂੰ ਇਸ 'ਤੇ ਇਤਰਾਜ਼ ਨਹੀ ਹੈ. ਇਹ ਵੀ ਪਰੇਸ਼ਾਨ ਕਰਨ ਵਾਲੀ ਗੱਲ ਹੈ।

ਉਨ੍ਹਾਂ ਨੇ ਕਿਹਾ ਕਿ ਧੋਖਾਧੜੀ ਦੀ ਪਛਾਨ ਅਤੇ ਇਨ੍ਹਾਂ ਨੂੰ ਰੋਕਣ ਲਈ ਤੀਸਰੀ ਅੱਖ ਖੁੱਲੀ ਰੱਖਣੀ ਚਾਹੀਦੀ ਹੈ। ਈ.ਟੀ.ਗਲੋਬਲ ਬਿਜ਼ਨੈੱਸ ਸਮਿਟ 'ਚ ਉਨ੍ਹਾਂ ਨੇ ਕਿਹਾ ਕਿ ਉਦਮੀਆਂ ਨੂੰ ਨੈਤਿਕ ਕਾਰੋਬਾਰ ਦੀ ਆਦਤ ਪਾਉਣ ਦੀ ਜ਼ਰੂਰਤ ਹੈ ਕਿਉਂਕਿ ਇਸ ਤਰ੍ਹਾਂ ਦੇ ਘੋਟਾਲੇ ਅਰਥਵਿਵਸਥਾ 'ਤੇ ਧੱਬਾ ਹੈ ਅਤੇ ਇਨ੍ਹਾਂ ਸੁਧਾਰਾਂ ਅਤੇ ਕਾਰੋਬਾਰ ਸੁਗਮਤਾ ਨੂੰ ਪਿੱਛੇ ਧਕੇਲ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਕਰਜ਼ਦਾਰ-ਰਿਸ਼ਵਤਕਾਰ ਦੇ ਸੰਬੰਧਾਂ 'ਚ ਅਨੈਤਿਕ ਵਿਵਹਾਰ ਦਾ ਖਤਮ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ,'' ਜੇਕਰ ਜ਼ਰੂਰਤ ਪਈ ਤਾਂ ਵਿਅਕਤੀਆਂ ਨੂੰ ਸਜਾ ਦੇਣ ਲਈ ਕਾਨੂੰਨ ਸਖਤ ਕੀਤਾ ਜਾਵੇਗਾ।'' ਵਿੱਤਮੰਤਰੀ ਨੇ ਆਪਣੀ ਡਿਊਟੀ ਨਾ ਨਿਭਾਉਣ ਨੂੰ ਲੈ ਕੇ ਬੈਂਕ ਪ੍ਰਬੰਧ ਦੀ ਵੀ ਆਲੋਚਨਾ ਕੀਤੀ । ਉਨ੍ਹਾਂ ਨੇ ਕਿਹਾ ਕਿ ਬੈਂਕ 'ਚ ਕੀ ਚੱਲ ਰਿਹਾ ਹੈ ਇਸ ਨਾਲ ਉੱਚ ਪ੍ਰਬੰਧ ਦੀ ਅਣਦੇਖੀ ਅਤੇ ਨਿਗਰਾਨੀ ਚਿੰਤਾਜਨਕ ਹੈ।


Related News