ਲਾਂਚ ਤੋਂ ਪਹਿਲਾਂ ਐਂਡਰਾਇਡ Oreo ਨਾਲ ਦੇਖਿਆ ZTE Blade V9 ਸਮਾਰਟਫੋਨ

02/21/2018 6:31:32 PM

ਜਲੰਧਰ-ਰਿਪੋਰਟ ਅਨੁਸਾਰ ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ZTE ਦਾ ਨਵਾਂ ਸਮਾਰਟਫੋਨ ਗੀਕਬੇਂਚ 'ਤੇ ਦੇਖਿਆ ਗਿਆ ਹੈ, ਜਿਸ ਦਾ ਨਾਂ ZTE Blade V9 ਸਮਾਰਟਫੋਨ ਹੈ। ਇਸ ਸਮਾਰਟਫੋਨ ਦੇ ਬਾਰੇ ਹੁਣ ਤੱਕ ਨਵੀਆਂ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ, ਪਰ ਕੰਪਨੀ ਨੇ ਆਫੀਸ਼ਿਅਲੀ ਤੌਰ 'ਤੇ ਇਸ ਦੀ ਜਾਣਕਾਰੀ ਨਹੀਂ ਦਿੱਤੀ ਹੈ। ਹੁਣ MWC 2018 ਈਵੈਂਟ 'ਚ ਹੁਣ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਕੰਪਨੀ ਇਸ ਈਵੈਂਟ 'ਚ ਸਮਾਰਟਫੋਨ ਲਾਂਚ ਕਰ ਸਕਦੀ ਹੈ।

 

ਸਪੈਸੀਫਿਕੇਸ਼ਨ-
ਜੇਕਰ ਗੱਲ ਕਰੀਏ ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੇ ਤਾਂ ZTE Blade V9 ਸਮਾਰਟਫੋਨ ਨੂੰ ਸਿੰਗਲ ਕੋਰ ਸਕੋਰ 772 ਅਤੇ ਮਲਟੀ ਕੋਰ 3931 ਦਿੱਤਾ ਗਿਆ ਹੈ। ਲਿਸਟਿੰਗ ਅਨੁਸਾਰ ਇਸ ਸਮਾਰਟਫੋਨ ਨੂੰ ਐਂਡਰਾਇਡ 8.1 Oreo 'ਤੇ ਪੇਸ਼ ਕੀਤਾ ਜਾਵੇਗਾ। ਇਸ ਸਮਾਰਟਫੋਨ 'ਚ 3 ਜੀ. ਬੀ. ਰੈਮ ਹੋਵੇਗੀ ਅਤੇ ਇਹ 1.8 ਗੀਗਾਹਰਟਜ਼ ਪ੍ਰੋਸੈਸਰ 'ਤੇ ਕੰਮ ਕਰੇਗਾ।

 

ਇਸ ਦੇ ਨਾਲ ਪਿਛਲੇ ਦਿਨੀਂ ਆਈ ਲੀਕ ਰਿਪੋਰਟ ਅਨੁਸਾਕ ZTE Blade V9 ਸਮਾਰਟਫੋਨ 'ਚ 5.7 ਇੰਚ ਦੀ FHD+ Incell ਡਿਸਪਲੇਅ ਨਾਲ 18:9 ਅਸਪੈਕਟ ਰੇਸ਼ੀਓ ਵੀ ਦਿੱਤਾ ਗਿਆ ਹੈ। ਸਮਾਰਟਫੋਨ 'ਚ 3 ਸਟੋਰੇਜ ਵੇਰੀਐਂਟਸ ਨਾਲ ਪੇਸ਼ ਹੋ ਸਕਦਾ ਹੈ, ਜਿਸ 'ਚ 2 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ, 3 ਜੀ. ਬੀ. ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਅਤੇ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ ਵਧਾਈ ਜਾ ਸਕਦੀ ਹੈ।

 

ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਫੋਟੋਗ੍ਰਾਫੀ ਲਈ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ 16 ਮੈਗਾਪਿਕਸਲ ਦਾ ਆਟੋਫੋਕਸ ਸੈਂਸਰ ਨਾਲ f/1.8 ਅਪਚਰ ਅਤੇ 6p ਲੈੱਜ਼ ਦਿੱਤਾ ਗਿਆ ਹੈ ਅਤੇ ਦੂਜਾ 5 ਮੈਗਾਪਿਕਸਲ ਦਾ ਫੋਕਸ ਸੈਂਸਰ ਦਿੱਤਾ ਗਿਆ ਹੈ। ਦੋਵੇ ਸੈਂਸਰ ਫੋਨ ਦੇ ਟਾਪ ਲੈਫਟ 'ਚ ਦਿੱਤਾ ਗਿਆ ਹੈ। ਇਸ ਦੇ ਨਾਲ ਕੈਮਰੇ ਦੇ ਨਾਲ LED ਫਲੈਸ਼ ਵੀ ਦਿੱਤਾ ਗਿਆ ਹੈ। ਕੈਮਰਾ ਸੈੱਟਅਪ ਦੇ ਨਾਲ ਫੋਨ ਦੇ ਬੈਕ 'ਚ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।


Related News