ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫਤਾਰ

02/21/2018 6:30:08 PM

ਸ਼ਾਹਕੋਟ (ਕੁਲਜੀਤ)— ਐੱਸ. ਐੱਸ. ਪੀ. ਜਲੰਧਰ (ਦਿਹਾਤੀ), ਡੀ. ਐੱਸ. ਪੀ. ਸ਼ਾਹਕੋਟ ਸੰਦੀਪ ਕੁਮਾਰ ਮਲਿਕ, ਐੱਸ. ਐੱਚ. ਓ. ਸ਼ਾਹਕੋਟ ਪਰਮਿੰਦਰ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ 'ਤੇ ਏ. ਐੱਸ. ਆਈ. ਰਸ਼ਪਾਲ ਸਿੰਘ ਇੰਚਾਰਜ ਚੌਕੀ ਮਲਸੀਆਂ ਥਾਣਾ ਸ਼ਾਹਕੋਟ ਸਮੇਤ ਪੁਲਸ ਪਾਰਟੀ ਨੇ ਕਾਰਵਾਈ ਕਰਦਿਆਂ ਗਸ਼ਤ ਦੌਰਾਨ ਨਜ਼ਦੀਕ ਪਿੰਡ ਕੋਟਲਾ ਹੇਰਾਂ ਤੋਂ ਜ਼ਸਵਿੰਦਰ ਕੁਮਾਰ ਉਰਫ ਘੁੱਲਾ ਪੁੱਤਰ ਲੇਟ ਉਜ਼ਾਗਰ ਸਿੰਘ ਵਾਸੀ ਪਿੰਡ ਗੰਨਾਂ ਥਾਣਾ ਫਿਲੌਰ ਜ਼ਿਲਾ ਜਲੰਧਰ ਨੂੰ ਕਾਬੂ ਕਰਕੇ ਉਸ ਦੇ ਕਬਜੇ 'ਚੋਂ 105 ਗਰਾਮ ਹੈਰੋਇਨ ਬਰਾਮਦ ਕਰਕੇ ਗ੍ਰਿਫਤਾਰ ਕੀਤਾ । ਐੱਸ. ਐੱਚ. ਓ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿਆਕਤੀ ਖਿਲਾਫ ਪਹਿਲਾਂ ਵੀ ਜ਼ਿਲਾ ਫਿਰੋਜ਼ਪੁਰ 'ਚ ਐੱਨ. ਡੀ. ਪੀ. ਐੱਸ. ਐਕਟ ਦੇ ਮੁਕੱਦਮੇ ਦਰਜ਼ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦਾ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਵੀ ਬਰਾਮਦਗੀ ਹੋਣ ਦੀ ਅਜੇ ਸੰਭਾਵਨਾ ਹੈ।


Related News