Honor 9 Lite ਸਮਾਰਟਫੋਨ ਨੂੰ ਮਿਲੀ ਨਵੀਂ ਅਪਡੇਟ

02/21/2018 5:44:26 PM

ਜਲੰਧਰ-ਹੁਵਾਵੇ ਦੇ ਸਬ-ਬ੍ਰਾਂਡ ਆਨਰ ਨੇ ਆਪਣੇ ਬਜਟ ਸਮਾਰਟਫੋਨ ਆਨਰ 9 ਲਾਈਟ ਲਈ ਨਵਾਂ ਫੇਸ ਅਨਲਾਕ ਫੀਚਰ ਭਾਰਤ 'ਚ ਰੀਲੀਜ਼ ਕਰ ਦਿੱਤਾ ਹੈ। ਕੰਪਨੀ ਨੇ ਇਹ ਨਵਾਂ ਫੀਚਰ HOTA ਅਪਡੇਟ ਮਤਲਬ ਹੁਵਾਲੇ ਓਵਰ ਦ ਈਅਰ ਅਪਡੇਟ ਦੇ ਰਾਹੀਂ ਰੀਲੀਜ਼ ਕੀਤਾ ਹੈ। ਕੰਪਨੀ ਨੇ ਇਸ ਨੂੰ ਬੈਚੇਸ 'ਚ ਰੀਲੀਜ਼ ਕੀਤਾ ਹੈ, ਜਿਸ ਕਾਰਣ ਸਾਰੇ ਯੂਜ਼ਰਸ ਤੱਕ ਪਹੁੰਚਾਉਣ 'ਚ ਥੋੜ੍ਹਾਂ ਸਮਾਂ ਲੱਗੇਗਾ। ਕੰਪਨੀ ਅਨੁਸਾਰ ਇਹ ਨਵਾਂ ਅਪਡੇਟ ਸਾਰੇ ਯੂਜ਼ਰਸ ਦੇ ਕੋਲ 5 ਮਾਰਚ 2018 ਤੱਕ ਪਹੁੰਚ ਜਾਵੇਗਾ। ਰਿਪੋਰਟ ਅਨੁਸਾਰ ਇਸ ਤੋਂ ਪਹਿਲਾਂ ਕੰਪਨੀ ਨੇ ਆਨਰ 7X ਅਤੇ ਆਨਰ View 10 ਸਮਾਰਟਫੋਨਜ਼ 'ਚ ਵੀ ਅਪਡੇਟ ਦੇ ਰਾਹੀਂ ਫੇਸ ਅਨਲਾਕ ਦਾ ਫੀਚਰ ਰੀਲੀਜ਼ ਕੀਤਾ ਸੀ।  

 

ਫੇਸ ਅਨਲਾਕ ਫੀਚਰ ਨੂੰ ਐਕਟੀਵੇਟ ਕਰਨ ਲਈ ਯੂਜ਼ਰ ਨੂੰ ਡਿਵਾਈਸ ਦੀ ਸੈਟਿੰਗਸ 'ਚ ਜਾ ਕੇ ਸਕਿਓਰਟੀ ਐਂਡ ਪ੍ਰਾਈਵੇਸੀ ਸੈਕਸ਼ਨ 'ਚ ਜਾ ਕੇ Face Recognition ਫੀਚਰ ਆਪਸ਼ਨ 'ਤੇ ਟੈਪ ਕਰਨਾ ਹੋਵੇਗਾ ਅਤੇ ਫਿਰ ਫ੍ਰੰਟ ਕੈਮਰੇ ਦੇ ਰਾਹੀਂ ਇਸ ਨੂੰ ਸੈੱਟ ਕੀਤਾ ਜਾ ਸਕਦਾ ਹੈ। ਇਹ ਸਮਾਰਟਫੋਨ ਇਸ ਫੀਚਰ ਦੀ ਵਰਤੋਂ ਕਰਨ ਲਈ ਯੂਜ਼ਰ ਅਤੇ ਫੋਨ ਦੋਵਾਂ 'ਚ ਸਥਿਤੀ ਜਾ ਪਤਾ ਲਗਾਉਦੇ ਹਨ। ਦਰਅਸਲ ਫੇਸ਼ੀਅਲ ਅਨਲਾਕ ਦੀ ਮਦਦ ਨਾਲ ਯੂਜ਼ਰਸ ਫੋਨ ਨੂੰ ਸਿਰਫ ਚਿਹਰੇ ਤੋਂ ਹੀ ਆਸਾਨੀ ਨਾਲ ਅਨਲਾਕ ਕਰ ਸਕਦੇ ਹਨ।

 

ਕੀਮਤ ਅਤੇ ਵੇਰੀਐਂਟਸ- 
ਆਨਰ 9 ਲਾਈਟ ਸਮਾਰਟਫੋਨ ਜਨਵਰੀ ਦੇ ਸਮੇਂ ਭਾਰਤ 'ਚ ਦੋ ਵੇਰੀਐਂਟਸ ਨਾਲ ਲਾਂਚ ਕੀਤਾ ਗਿਆ ਸੀ, ਜਿਸ 'ਚ ਇਕ ਵੇਰੀਐਂਟ 3GB ਨਾਲ 32GB ਇੰਟਰਨਲ ਸਟੋਰੇਜ ਅਤੇ ਦੂਜਾ 4GB ਰੈਮ ਨਾਲ 64GB ਇੰਟਰਨਲ ਸਟੋਰੇਜ ਸਮੱਰਥਾ ਨਾਲ ਦਿੱਤੀ ਗਈ ਹੈ। ਇਨ੍ਹਾਂ ਦੀ ਕੀਮਤ ਦੀ ਗੱਲ ਕਰੀਏ ਤਾਂ 3GB ਵੇਰੀਐਂਟ 10,999 ਰੁਪਏ ਦੀ ਕੀਮਤ ਅਤੇ 4GB ਰੈਮ ਵੇਰੀਐਂਟ ਦੀ ਕੀਮਤ 14,999 ਰੁਪਏ ਦਿੱਤੀ ਗਈ ਹੈ।

 

ਸਪੈਸੀਫਿਕੇਸ਼ਨ- 
ਇਸ ਸਮਾਰਟਫੋਨ ਦੀ ਖਾਸੀਅਤ ਇਸ ਦੇ ਚਾਰ ਕੈਮਰੇ ਅਤੇ ਬੇਜ਼ਲ ਲੈੱਸ ਡਿਸਪਲੇ ਹੈ, ਜੋ 18:9 ਅਸਪੈਕਟ-ਰੇਸ਼ੀਓ ਨਾਲ ਦਿੱਤਾ ਗਿਆ ਹੈ। ਨਵੇਂ ਆਨਰ 9 ਲਾਈਟ ਸਮਾਰਟਫੋਨ 'ਚ 5.65 ਇੰਚ ਦੀ ਫੁੱਲ HD ਪਲੱਸ IPS LCD ਡਿਸਪਲੇਅ ਹੈ, ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 2160X1080 ਪਿਕਸਲਜ਼ ਹੈ। ਡਿਵਾਈਸ 'ਚ ਹਾਈਸਿਲੀਕਾਨ ਕਿਰਿਨ 659 ਪ੍ਰੋਸੈਸਰ ਹੈ। ਇਸ ਤੋਂ ਇਲਾਵਾ 3 ਜੀ. ਬੀ. ਜਾਂ 4 ਜੀ. ਬੀ. ਰੈਮ ਨਾਲ 32 ਜੀ. ਬੀ. ਜਾਂ 64 ਜੀ. ਬੀ. ਇੰਟਰਨਲ ਸਟੋਰੇਜ ਨਾਲ ਦੋ ਵੇਰੀਐਂਟਸ ਹਨ, ਜਿਨ੍ਹਾਂ ਮਾਈਕ੍ਰੋਐੱਸਡੀ ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।

 

ਇਸ ਸਮਾਰਟਫੋਨ 'ਚ 4 ਕੈਮਰੇ ਦਿੱਤੇ ਗਏ ਹਨ, ਜਿਸ 'ਚ 2 ਕੈਮਰੇ ਡਿਵਾਈਸ ਦੇ ਫ੍ਰੰਟ ਅਤੇ ਦੋ ਬੈਕ ਹਿੱਸੇ 'ਤੇ ਮੌਜੂਦ ਹਨ। ਇਨ੍ਹਾਂ 'ਚ 13 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਅਤੇ 2 ਮੈਗਾਪਿਕਸਲ ਦਾ ਸੈਕੰਡਰੀ ਸੈਂਸਰ ਦੋਵਾਂ ਪਾਸਿਆਂ ਦੇ ਕੈਮਰੇ ਸੈਟਅਪਸ 'ਚ ਦਿੱਤਾ ਗਿਆ ਹੈ। ਇਹ ਸੈਂਸਰ PDAF, 3D ਬਿਊਟੀ , ਬੋਕੇਹ ਇਫੈਕਟ ਆਦਿ ਦੀ ਖੂਬੀ ਨਾਲ ਹੈ। ਇਸ ਤੋਂ ਇਲਾਵਾ ਡਿਵਾਈਸ 'ਚ 3000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ EMUI 8.0 ਨਾਲ ਲੇਟੈਸਟ ਐਂਡਰਾਇਡ 8.0 Oreo ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ। ਫਿੰਗਰਪ੍ਰਿੰਟ ਸੈਂਸਰ ਇਸ 'ਚ ਬੈਕ ਪੈਨਲ 'ਤੇ ਦਿੱਤਾ ਗਿਆ ਹੈ। ਕੁਨੈਕਟੀਵਿਟੀ ਦੇ ਲਈ 4G VoLTE, ਡਿਊਲ ਸਿਮ, ਬਲੂਟੁੱਥ , ਵਾਈ-ਫਾਈ, GPS, ਡਿਊਲ ਸਿਮ ਅਤੇ ਮਾਈਕ੍ਰੋ USB ਪੋਰਟ ਆਦਿ ਹਨ। ਇਸ ਦਾ ਕੁੱਲ ਮਾਪ 151X71.9X760 ਮਿਮੀ ਅਤੇ ਵਜ਼ਨ ਲਗਭਗ 149 ਗ੍ਰਾਮ ਹੈ।


Related News