ਫਲੋਰਿਡਾ ''ਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਜਾਗੇ ਟਰੰਪ

02/21/2018 5:45:02 PM

ਵਾਸ਼ਿੰਗਟਨ— ਫਲੋਰਿਡਾ ਦੇ ਇਕ ਸਕੂਲ ਵਿਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਆਂ ਵਿਭਾਗ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਗਨ ਬੰਪ ਦੇ ਸਟਾਕਸ 'ਤੇ ਪਾਬੰਦੀ 'ਤੇ ਵਿਚਾਰ ਕਰੇ। ਬੰਪ ਇਕ ਅਜਿਹਾ ਯੰਤਰ ਹੈ, ਜੋ ਅਰਧ-ਸਵੈਚਾਲਿਤ ਰਾਈਫਲ ਨੂੰ ਪੂਰਨ ਰੂਪ ਨਾਲ ਸਵੈਚਾਲਿਤ ਹਥਿਆਰ 'ਚ ਬਦਲਣ 'ਚ ਸਮਰੱਥ ਹੈ, ਜਿਸ ਨਾਲ ਇਕ ਮਿੰਟ 'ਚ ਸੈਂਕੜੇ ਗੋਲੀਆਂ ਚਲਾਈਆਂ ਜਾ ਸਕਦੀਆਂ ਹਨ।
ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਕ ਮੰਗ ਪੱਤਰ 'ਤੇ ਦਸਤਖਤ ਕੀਤੇ ਹਨ, ਜਿਸ 'ਚ ਅਟਾਰਨੀ ਜਨਰਲ ਜੇਫ ਸੈਸ਼ਨਸ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਨਿਯਮਾਂ ਦਾ ਪ੍ਰਸਤਾਵ ਲਿਆਉਣ, ਜਿਨ੍ਹਾਂ ਤੋਂ ਉਨ੍ਹਾਂ ਸਾਰੇ ਯੰਤਰਾਂ 'ਤੇ ਪਾਬੰਦੀ ਲਾਈ ਜਾ ਸਕੇ ਜੋ ਕਾਨੂੰਨੀ ਹਥਿਆਰਾਂ ਨੂੰ ਮਸ਼ੀਨਗਨ ਵਿਚ ਬਦਲ ਦਿੰਦੇ ਹਨ।
ਉਨ੍ਹਾਂ ਨੇ ਕਿਹਾ, ''ਮੈਨੂੰ ਉਮੀਦ ਹੈ ਕਿ ਇਨ੍ਹਾਂ ਜਟਿਲ ਨਿਯਮਾਂ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ।'' ਇਹ ਕਦਮ ਹਾਲ ਹੀ 'ਚ ਫਲੋਰਿਡਾ ਦੇ ਸਕੂਲ ਵਿਚ ਹੋਏ ਗੋਲੀਬਾਰੀ ਤੋਂ ਬਾਅਦ ਆਇਆ ਹੈ, ਜਿਸ ਵਿਚ ਪਿਛਲੇ ਹਫਤੇ 14 ਵਿਦਿਆਰਥੀਆਂ ਅਤੇ 3 ਅਧਿਆਪਕਾ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਹਥਿਆਰਾਂ 'ਤੇ ਲਗਾਮ ਲਾਉਣ ਨੂੰ ਲੈ ਕੇ ਉੱਥੇ ਨਵੇਂ ਸਿਰੇ ਤੋਂ ਬਹਿਸ ਸ਼ੁਰੂ ਹੋ ਗਈ ਹੈ।


Related News