10ਵੀਂ ਮੰਜਿਲ ਦੀ ਬਾਲਕਨੀ ਚੋਂ ਡਿੱਗਣ ਨਾਲ ਮਾਸੂਮ ਦੀ ਮੌਤ,ਕੁਰਸੀ ਤੋਂ ਵਿਗੜਿਆ ਬੈਲੇਂਸ

02/21/2018 5:44:40 PM

ਗਾਜਿਆਬਾਦ— ਉੱਤਰ ਪ੍ਰਦੇਸ਼ ਦੇ ਗਾਜਿਆਬਾਦ 'ਚ ਇਕ ਦਰਦਨਾਕ ਹਾਦਸਾ ਹੋ ਗਿਆ ਹੈ। ਜਿਥੇ ਬਾਲਕਨੀ 'ਚ ਕੁਰਸੀ ਲਗਾ ਕੇ 4 ਸਾਲ ਦੀ ਬੱਚੀ 10ਵੀਂ ਮੰਜਿਲ ਤੋਂ ਹੇਠਾਂ ਵੱਲ ਨੂੰ ਦੇਖ ਰਹੀ ਸੀ ਤਾਂ ਅਚਾਨਕ ਹੀ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਮੰਜਿਲ ਤੋਂ ਹੇਠਾਂ ਡਿੱਗ ਗਈ। ਇਸ ਘਟਨਾ ਦੇ ਹੁੰਦੇ ਹੀ ਮੌਕੇ 'ਤੇ ਮਾਤਮ ਛਾਅ ਗਿਆ। ਜਲਦੀ 'ਚ ਸਥਾਨਕ ਲੋਕਾਂ ਨੇ ਜ਼ਖਮੀ ਬੱਚਿਆਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ।

PunjabKesari
ਜਾਣਕਾਰੀ ਮੁਤਾਬਕ, ਇੰਦਰਾਪੁਰਮ ਦੇ ਜੈਪੁਰੀਆ ਸਨਰਾਈਜ਼ ਗ੍ਰੀਨਜ਼ ਸੁਸਾਇਟੀ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਦੀ ਮਾਂ ਬਿਊਟੀਪਾਰਲਰ ਚਲਾਉਂਦੀ ਹੈ, ਜੋ ਕਿ ਸਵੇਰੇ ਹੀ ਚਲੀ ਗਈ ਸੀ। ਮ੍ਰਿਤਕ ਬੱਚੀ ਦੀ ਭੈਣ ਟਿਊਸ਼ਨ ਪੜਨ ਚਲੀ ਗਈ। ਜਦੋਂ ਇਹ ਹਾਦਸਾ ਹੋਇਆ ਤਾਂ ਬੱਚੀ ਘਰ ਇਕੱਲੀ ਸੀ। ਬੱਚੀ ਦਾ ਉਚਾਈ ਤੋਂ ਡਿੱਗਣ ਨਾਲ ਹੜਕੰਪ ਮਚ ਗਿਆ।
ਨਾਲ ਹੀ ਸਥਾਨਕ ਲੋਕਾਂ ਨੇ ਬੱਚੀ ਨੂੰ ਤੁਰੰਤ ਹੀ ਜ਼ਿਲਾ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੂੰ ਬੱਚੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਘਟਨਾਸਥਾਨ ਦਾ ਜਾਇਜਾ ਲਿਆ।


Related News