ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਖੁਦ ਨੂੰ ਮਾਰੀ ਗੋਲੀ, ਮੌਤ

02/21/2018 5:28:45 PM

ਤਰਨਤਾਰਨ (ਬਲਵਿੰਦਰ ਕੌਰ) - ਸੂਬੇ ਅੰਦਰ ਕਿਸਾਨਾਂ ਵੱਲੋਂ ਕੀਤੀਆ ਜਾ ਰਹੀਆਂ ਖੁਦਕੁਸ਼ੀਆਂ ਰੁੱਕਣ ਦਾ ਨਾਂ ਹੀ ਨਹੀਂ ਲੈ ਰਹੀਆ, ਰੋਜ਼ਾਨਾ ਹੀ ਕਿਸਾਨਾਂ ਵੱਲੋਂ ਸਿਰ ਚੜੇ ਕਰਜ਼ਿਆ ਕਾਰਨ, ਆੜ੍ਹਤੀਆਂ ਦੀਆਂ ਮਨਮਰਜ਼ੀਆ ਤੇ ਹੋਰਨਾਂ ਜਾਨਲੇਵਾ ਕਾਰਨਾਂ ਕਰਕੇ ਮੌਤ ਨੂੰ ਗਲੇ ਲਗਾ ਰਹੇ ਹਨ। ਇਸ ਦੇ ਚੱਲਦਿਆਂ ਬੁੱਧਵਾਰ ਫਿਰ ਸੂਬੇ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਛਾਪੜੀ ਸਾਹਿਬ ਦੇ ਕਿਸਾਨ ਹਰਦਿਆਲ ਸਿੰਘ ਸੰਧੂ ਪੁੱਤਰ ਅਛੱਰ ਸਿੰਘ (72) ਵੱਲੋਂ ਵੀ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਉਕਤ ਕਿਸਾਨ 'ਤੇ ਵੱਖ-ਵੱਖ ਬੈਂਕਾਂ ਦਾ 18 ਲੱਖ ਰੁਪਏ ਤੱਕ ਦਾ ਕਰਜ਼ਾ ਸੀ। ਉਕਤ ਕਿਸਾਨ ਵੱਲੋਂ ਸੁਸਾਇਡ ਨੋਟ ਵਿਚ ਆਪਣੇ ਆੜ੍ਹਤੀ ਸਮੇਤ ਹੋਰਨਾਂ ਵਿਅਕਤੀਆਂ ਨੂੰ ਆਪਣੀ ਮੌਤ ਦਾ ਜਿੰਮੇਵਾਰ ਦੱਸਦਿਆਂ ਲਿਖਿਆ ਕਿ ਉੱਕਤ ਵਿਅਕਤੀਆਂ ਵੱਲੋਂ ਉਸਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕੀਤਾ ਗਿਆ ਹੈ। ਇਸ ਨੋਟ ਵਿਚ ਆੜ੍ਹਤੀਏ ਕੋਲੋਂ ਲੈਣ ਵਾਲੇ ਰਹਿੰਦੇ 40 ਲੱਖ ਰੁਪਏ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉੱਕਤ ਆੜ੍ਹਤੀ ਅਤੇ ਹੋਰਨਾਂ ਲੋਕਾਂ ਤੋਂ ਆਪਣੇ ਪਰਿਵਾਰ ਦੀ ਜਾਨ ਨੂੰ ਖਤਰੇ ਸੰਬੰਧੀ ਵੀ ਕਿਸਾਨ ਵੱਲੋਂ ਜ਼ਿਕਰ ਕੀਤਾ ਗਿਆ। ਖੁਦਕੁਸ਼ੀ ਨੋਟ ਵਿਚ ਕਿਸਾਨ ਵੱਲੋਂ ਕਾਰਵਾਈ ਕਰਨ ਅਤੇ ਸੰਬੰਧਿਤ ਆੜ੍ਹਤੀ ਕੋਲੋਂ ਉਸਦੀ ਦੀ ਪਤਨੀ ਨੂੰ ਰਹਿੰਦੇ ਪੈਸੇ ਦਿਵਾਉਣ ਦੀ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੁਹਾਰ ਵੀ ਲਗਾਈ ਗਈ ਹੈ।


Related News