PNB ਨੇ ਉਠਾਇਆ ਵੱਡਾ ਕਦਮ, 18 ਹਜ਼ਾਰ ਕਰਮਚਾਰੀਆਂ ਦਾ ਕੀਤਾ ਤਬਾਦਲਾ

02/21/2018 5:19:21 PM

ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ 'ਚ ਹੋਏ 11400 ਕਰੋੜ ਦੇ ਮਹਾਘੋਟਾਲੇ ਦੇ ਬਾਅਦ ਬੈਂਕ ਨੇ ਕਰਮਚਾਰੀਆਂ ਦੇ ਖਿਲਾਫ ਸਖਤ ਕਦਮ ਉਠਾਇਆ ਹੈ। ਬੈਂਕ ਨੇ ਆਪਣੇ 18 ਹਜ਼ਾਰ ਕਰਮਚਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਦੱਸ ਦਈਏ ਕਿ ਹਜੇ ਤੱਕ ਸੀ.ਬੀ.ਆਈ. ਨੇ ਤਿੰਨ ਕਰਮਚਾਰੀ ਅਤੇ ਬੈਂਕ ਦੇ ਜਨਰਲ ਮੈਨੇਜਰ ਨੂੰ ਗ੍ਰਿਫਤਾਰ ਕੀਤਾ ਹੈ। ਪੀ.ਐੱਨ.ਬੀ. ਇਸ ਮਾਮਲੇ ਨਾਲ ਜੁੜੇ ਆਪਣੇ 18 ਕਰਮਚਾਰੀਆਂ ਨੂੰ ਪਹਿਲਾਂ ਹੀ ਮੁਅੱਤਲ ਕਰ ਚੁਕਿਆ ਹੈ।

CVC ਨੇ ਦਿੱਤਾ ਸੀ ਨਿਰਦੇਸ਼
ਕੇਂਦਰ ਚਿਤਾਵਨੀ ਆਯੋਗ ( ਸੀ.ਵੀ.ਸੀ) ਦੇ ਨਿਰਦੇਸ਼ 'ਤੇ ਬੈਂਕ ਨੇ ਕਾਰਵਾਈ ਸ਼ੁਰੂ ਕੀਤੀ ਹੈ। ਦੱਸ ਦਈਏ ਕਿ ਸੀ.ਵੀ.ਸੀ. ਨੇ ਮੰਗਲਵਾਰ ਨੂੰ ਬੈਂਕਾਂ ਦੇ ਲਈ ਚਿਤਾਵਨੀ ਜਾਰੀ ਕੀਤਾ ਕੀਤੀ ਸੀ। ਜਿਸ 'ਚ 'ਚ ਕਿਹਾ ਗਿਆ ਸੀ ਕਿ ਇਕ ਹੀ ਥਾਂ 'ਤੇ ਕਈ ਸਾਲਾਂ ਤੱਕ ਤੈਨਾਤੀ ਨਾਲ ਘੋਟਾਲੇ 'ਚ ਮਦਦ ਦਾ ਸ਼ੱਕ ਜਹਿਰ ਹੁੰਦਾ ਹੈ। ਇਸ 'ਚ ਕਿਹਾ ਗਿਆ ਸੀ ਕਿ 21 ਫਰਵਰੀ ਤੱਕ 3 ਸਾਲ ਤੋਂ ਜ਼ਿਆਦਾ ਸਮੇਂ ਤੋਂ ਇਕ ਹੀ ਪੋਸਟ ਅਤੇ ਬਰਾਂਚ 'ਚ ਤੈਨਾਤ ਬੈਂਕ ਅਫਸਰਾਂ ਅਤੇ 5 ਸਾਲ ਤੋਂ ਜ਼ਿਆਦਾ ਸਮੇ ਤੋਂ ਇਕ ਹੀ ਬਰਾਂਚ 'ਚ ਕੰਮ ਕਰ ਰਹੇ ਕਲਰਕਾਂ ਦੀ ਲਿਸਟ ਬਣਾਈ ਜਾਵੇਗੀ। ਇਸਦੇ ਬਾਅਦ ਤਬਾਦਲਿਆਂ ਦਾ ਸਿਲਸਿਲਾ ਸ਼ੁਰੂ ਹੋਵੇਗਾ।


 


Related News