ਲੁਧਿਆਣਾ ਨਗਰ-ਨਿਗਮ ਚੋਣਾਂ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਬਿਆਨ

02/21/2018 7:18:55 PM

ਲੁਧਿਆਣਾ (ਨਰਿੰਦਰ) : 24 ਫਰਵਰੀ ਨੂੰ ਲੁਧਿਆਣਾ ਨਗਰ-ਨਿਗਮ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਸਬੰਧੀ ਸੂਬੇ ਦੇ ਸਿਆਸੀ ਆਗੂ ਇਕ ਦੂਜੇ 'ਤੇ ਸ਼ਬਦੀ ਵਾਰ ਕਰਨ 'ਚ ਜੁੱਟ ਗਏ ਹਨ। ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਕਾਂਗਰਸ 'ਤੇ ਧਾਵਾ ਬੋਲਦਿਆਂ ਲੁਧਿਆਣਾ ਨਗਰ-ਨਿਗਮ ਚੋਣਾਂ 'ਚ ਗੁੰਡਾਗਰਦੀ ਹੋਣ ਦਾ ਸ਼ੱਕ ਜਤਾਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਨਗਰ-ਨਿਗਮ 'ਚ ਵੀ ਧੱਕੇਸ਼ਾਹੀ ਹੋਈ ਸੀ ਅਤੇ ਸਿਮਰਜੀਤ ਸਿੰਘ ਬੈਂਸ 'ਤੇ ਹੋਇਆ ਹਮਲਾ ਇਹ ਜ਼ਾਹਿਰ ਕਰਦਾ ਹੈ ਕਿ ਕਾਂਗਰਸ ਲੁਧਿਆਣਾ ਚੋਣਾਂ 'ਚ ਵੀ ਗੁੰਡਾਗਰਦੀ ਕਰ ਸਕਦੀ ਹੈ। ਜਿਥੇ ਉਨ੍ਹਾਂ ਨੇ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਕਿ ਲੁਧਿਆਣਾ ਨੂੰ ਸੈਂਸਟਿਵ ਜ਼ੋਨ ਐਲਾਨਿਆ ਜਾਵੇ।
ਦੱਸ ਦੇਈਏ ਕਿ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਲੁਧਿਆਣਾ 'ਚ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰਾਂ ਨੂੰ ਸੰਬੋਧਨ ਕਰਨ ਪਹੁੰਚੇ ਹੋਏ ਸਨ।


Related News