ਭਾਰਤ ''ਚ ਤੇਜ਼ੀ ਨਾਲ ਉਭਰ ਰਹੀ ਹੈ ਮਹਿਲਾ ਕਰਮਚਾਰੀ : ਨੀਤੀ ਆਯੋਗ

02/21/2018 5:10:08 PM

ਵਾਸ਼ਿੰਗਟਨ— ਭਾਰਤ 'ਚ ਸਰਵਜਨਿਕ ਅਤੇ ਨਿਜੀ ਖੇਤਰਾਂ 'ਚ ਮਹਿਲਾ ਕਰਮਚਾਰੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਨੀਤੀ ਆਯੋਗ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ। ਆਯੋਗ ਦੀ ਮੈਂਬਰ ਅੰਨਾ ਰੌਏ ਨੇ ਫਿੱਕੀ ਦੁਆਰਾ ਅਯੋਜਿਤ ਇਕ ਪ੍ਰੋਗਰਾਮ 'ਚ ਕਿਹਾ ਕਿ ਮਹਿਲਾ ਕਰਮਚਾਰੀ ਸਰਵਜਨਿਕ ਅਤੇ ਨਿਜੀ ਦੋਨਾਂ ਖੇਤਰਾਂ 'ਚ ਤੇਜ਼ੀ ਨਾਲ ਅੱਗੇ ਆ ਰਹੀ ਹੈ।

ਉਨ੍ਹਾਂ ਨੇ ਕਿਹਾ,'' ਜਿਨ੍ਹਾਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਜਾਗਰੂਕਤਾ ਲਿਆਉਣਾ, ਮੌਜੂਦਾ ਮੁਹਿਮ 'ਚ ਪਾਰਦਰਸ਼ਿਤਾ ਲਿਆਉਣਾ, ਸਾਝੇਦਾਰ ਸੰਪਰਕ ਸਥਾਪਿਤ ਕਰਨਾ ਅਤੇ ਇਨ੍ਹਾਂ ਯਤਨਾਂ ਨੂੰ ਮਜ਼ਬੂਤ ਕਰ ਕੇ ਉਨ੍ਹਾਂ ਦਾ ਫਾਇਦਾ ਉਠਾਉਣਾ।'' ਉਨ੍ਹਾਂ ਨੇ ਕਿਹਾ ਕਿ ਮਹਿਲਾ ਕਰਮਚਾਰੀਆਂ ਦੇ ਤੇਜ਼ੀ ਨਾਲ ਵਧਦੇ ਸਮੂਹ ਦੇ ਮੁੱਦੇਨਜ਼ਰ ਨੀਤੀ ਆਯੋਗ ਵਿਸ਼ੇਸ਼ ਮਹਿਲ ਸੇਲ ਦੀ ਸ਼ੁਰੂਆਤ ਕਰੇਗਾ ਤਾਂਕਿ ਉਨ੍ਹਾਂ ਨੂੰ ਆਪਣੀ ਮੁਹਿਮਾਂ ਨੂੰ ਵਧਾਵਾ ਦੇਣ ਲਈ ਕਈ ਹਿੱਤ ਧਾਰਕਾਂ ਨਾਲ ਜੁੜਨ ਦਾ ਮੰਚ ਮਿਲ ਸਕੇ।

ਰੌਏ ਕਈ ਭਾਰਤੀ ਮਹਿਲਾ ਕਰਮਚਾਰੀਆਂ ਦੇ ਨਾਲ ਅਮਰੀਕੀ ਦੌਰੇ 'ਤੇ ਆਈ ਹੋਈ ਹੈ। ਇਹ ਦੌਰਾ ਪਿਛਲੇ ਸਾਲ ਨਵੰਬਰ 'ਚ ਹੈਦਰਾਬਾਦ 'ਚ ਅਯੋਜਿਤ ਵੈਧਿਕ ਉਦਮਿਤਾ ਸੰਮੇਲਨ ਦਾ ਪਰਿਣਾਮ ਹੈ। ਅਮਰੀਕਾ 'ਚ ਭਾਰਤ ਦੇ ਰਾਜਦੂਤ ਨਵਤੇਜ ਸਿੰਘ ਸਰਨਾ ਨੇ ਕਿਹਾ, '' ਵੈਧਿਕ ਉਦਮਿਤਾ ਸੰਮੇਲਨ ਇਕ ਮਹੱਤਵਪੂਰਨ ਪ੍ਰੋਗਰਾਮ ਸੀ। ਇਸ ਨੇ ਨੀਤੀ ਆਯੋਗ ਦੀ ਯੋਜਨਾ ਅਤੇ ਤਿਆਰੀਆਂ ਨੂੰ ਬਲ ਦਿੱਤਾ।'' ਉਨ੍ਹਾਂ ਨੇ ਕਿਹਾ,'' ਭਾਰਤ 'ਚ ਮਹਿਲਾਵਾਂ ਦੀ ਮੁੱਹਤਵਪੂਰਨ ਸਾਮਾਜਿਕ, ਆਰਥਿਕ ਅਤੇ ਰਾਜਨੀਤਿਕ ਭੂਮਿਕਾ ਹੈ। ਅੱਜ ਜੇਕਰ ਤੁਸੀਂ ਉਨ੍ਹਾਂ ਦੀ ਭੂਮਿਕਾ ਦਾ ਅਧੁਨਿਕੀਕਰਣ ਕਰਦੇ ਹੋ ਅਤੇ ਉਨ੍ਹਾਂ ਉਦਮਿਤਾ ਵੱਲ ਅੱਗੇ ਵਧਦੇ ਹਾਂ ਤਾਂ ਤੁਸੀਂ ਦੇਖੋਗੇ ਕਿ ਉਹ ਮਰਦਾਂ ਤੋਂ ਬਿਹਤਰ ਕੰਮ ਕਰ ਰਹੀਆਂ ਹਨ।


Related News