ਆਖਿਰਕਾਰ ਸੁਲਝ ਹੀ ਗਿਆ ਸਾਰਾ ਦੀ ਡੈਬਿਊ ਫਿਲਮ ਦਾ ਵਿਵਾਦ, ਜਾਣੋਂ ਕਿਵੇਂ?

2/21/2018 5:04:53 PM

ਮੁੰਬਈ(ਬਿਊਰੋ)— ਅਦਾਕਾਰਾ ਅੰਮ੍ਰਿਤਾ ਸਿੰਘ ਤੇ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਤੇ ਸੁਸ਼ਾਂਤ ਸਿੰਘ ਰਾਜਪੂਤ ਸਟਾਰਰ ਫਿਲਮ 'ਕੇਦਾਰਨਾਥ' ਅੱਜਕਲ ਕਾਫੀ ਚਰਚਾ 'ਚ ਹੈ। ਇਹ ਫਿਲਮ ਨਿਰਮਾਤਾ ਤੇ ਨਿਰਦੇਸ਼ਕ ਦੇ ਵਿਵਾਦ 'ਚ ਉਲਝ ਗਈ ਸੀ ਪਰ ਇਸ ਵਿਚਕਾਰ 'ਕੇਦਾਰਨਾਥ' ਦੀ ਉਡੀਕ ਕਰ ਰਹੇ ਦਰਸ਼ਕਾਂ ਲਈ ਇਕ ਚੰਗੀ ਖਬਰ ਆਈ ਹੈ।

PunjabKesari

ਬੀਤੇ ਦਿਨੀਂ ਨਿਰਦੇਸ਼ਕ ਅਭਿਸ਼ੇਕ ਕਪੂਰ ਤੇ ਪ੍ਰੋਡਕਸ਼ਨ ਹਾਊਸ KriArj Entertainment ਵਿਚਕਾਰ ਫਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ, ਜਿਸ ਕਾਰਨ ਫਿਲਮ ਦੀ ਸ਼ੂਟਿੰਗ ਨੂੰ ਵਿਚਕਾਰ ਹੀ ਰੋਕਣਾ ਪਿਆ। ਪਰ ਹੁਣ ਨਿਰਦੇਸ਼ਕ ਅਭਿਸ਼ੇਕ ਕਪੂਰ ਤੇ ਪ੍ਰੋਡਕਸ਼ਨ ਹਾਊਸ KriArj Entertainment ਦੀ ਨਿਰਮਾਤਾ ਪ੍ਰੇਰਣਾ ਅਰੋੜਾ ਵਿਚਕਾਰ ਸੁਲਹ ਹੋ ਗਈ ਹੈ, ਜਿਸ ਨਾਲ ਫਿਲਮ ਦੀ ਸ਼ੂਟਿੰਗ ਫਿਰ ਤੋਂ ਸ਼ੁਰੂ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

PunjabKesari

ਜ਼ਿਕਰਯੋਗ ਹੈ ਕਿ ਨਿਰਮਾਤਾ ਪ੍ਰੇਰਣਾ ਅਰੋੜਾ ਤੇ ਅਭਿਸ਼ੇਕ ਕਪੂਰ ਵਿਚਕਾਰ ਉਸ ਸਮੇਂ ਵਿਵਾਦ ਸ਼ੁਰੂ ਹੋ ਗਿਆ ਸੀ, ਜਦੋਂ ਨਿਰਦੇਸ਼ਕ ਅਭਿਸ਼ੇਕ ਨੇ ਫਿਲਮ 'ਕੇਦਾਰਨਾਥ' ਦੀ ਪ੍ਰੋਡਕਸ਼ਨ ਕੰਪਨੀ ਦੀ ਸਲਾਹ ਦੇ ਬਿਨਾਂ ਹੀ ਸੋਸ਼ਲ ਮੀਡੀਆ 'ਤੇ ਫਿਲਮ ਦੀ ਰਿਲੀਜ਼ ਡੇਟ 21 ਦਸੰਬਰ ਕਰਨ ਦਾ ਐਲਾਨ ਕਰ ਦਿੱਤਾ ਸੀ।

PunjabKesari

ਅਭਿਸ਼ੇਕ ਕਪੂਰ ਦੇ ਇਸ ਫੈਸਲੇ ਤੋਂ ਬਾਅਦ ਪ੍ਰੇਰਣਾ ਅਰੋੜਾ ਨੇ ਹਾਈ ਕੋਰਟ ਜਾਣ ਤੱਕ ਦਾ ਫੈਸਲਾ ਕਰ ਲਿਆ ਸੀ। ਫਿਲਹਾਲ ਹੁਣ ਨਿਰਦੇਸ਼ਕ ਤੇ ਨਿਰਮਾਤਾ ਵਿਚਕਾਰ ਵਿਵਾਦ ਖਤਮ ਹੁੰਦਾ ਦਿਖ ਰਿਹਾ ਹੈ। ਇਕ ਵਾਰ ਫਿਰ ਤੋਂ ਦੋਹਾਂ ਨੇ 'ਕੇਦਾਰਨਾਥ' ਦੀ ਸ਼ੂਟਿੰਗ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News