ਜਿਓ ਦੇ ਫੁੱਟਬਾਲ ਆਫਰ ਨਾਲ ਉਪਲੱਬਧ ਹੋਣਗੇ Alcatel A310 ਅਤੇ POP4 10 ਟੈਬਲੇਟ

02/21/2018 4:56:05 PM

ਜਲੰਧਰ-ਰਿਪੋਰਟ ਅਨੁਸਾਰ ਅਲਕਾਟੇਲ ਨੇ ਐਲਾਨ ਕੀਤਾ ਹੈ ਕਿ ਕੰਪਨੀ ਦੇ ਦੋ ਨਵੇਂ ਟੈਬਲੇਟ ਜਿਓ ਦੇ ਫੁੱਟਬਾਲ ਆਫਰ ਨਾਲ ਉਪਲੱਬਧ ਹੋਣਗੇ , ਜਿਸ ਦੇ ਤਹਿਤ Alcatel A310 ਅਤੇ POP4 10 ਟੈਬਲੇਟ ਹਨ , ਜਿਸ ਨੂੰ ਯੂਜ਼ਰਸ ਜਿਓ ਦੇ ਇਸ ਆਫਰ ਦੇ ਤਹਿਤ ਖਰੀਦ ਸਕਦੇ ਹਨ। 
 

ਆਫਰ- 
ਇਸ ਆਫਰ ਦੇ ਅਨੁਸਾਰ ਯੂਜ਼ਰਸ ਨੂੰ 2200 ਰੁਪਏ ਦਾ ਕੈਸ਼ਬੈਕ ਮਿਲੇਗਾ। Alcatel A310 ਅਤੇ POP4 10 ਟੈਬਲੇਟ ਈ ਕਾਮਰਸ ਵੈੱਬਸਾਈਟ 'ਤੇ ਐਕਸਕਲੂਸਿਵਲੀ 8,999 ਰੁਪਏ ਅਤੇ 10,999 ਰੁਪਏ 'ਚ ਉਪਲੱਬਧ ਹਨ। ਇਸ ਆਫਰ ਨੂੰ ਹਾਸਿਲ ਕਰਨ ਲਈ ਯੂਜ਼ਰਸ ਨੂੰ 198 ਰੁਪਏ ਅਤੇ 299 ਰੁਪਏ ਦਾ ਰੀਚਾਰਜ ਕਰਵਾਉਣਾ ਹੋਵੇਗਾ। ਇਕ ਵਾਰ ਇਸ ਰੀਚਾਰਜ ਕਰਵਾਉਣ ਤੋਂ ਬਾਅਦ ਜਿਓ 50 ਰੁਪਏ ਦੇ 44 ਵਾਊਚਰ ਕ੍ਰੈਡਿਟ ਕਰ ਦੇਵੇਗਾ। ਇਨ੍ਹਾਂ ਵਾਊਚਰ ਦੇ ਨਾਲ 2 ਜੀ. ਬੀ. ਡਾਟਾ ਪ੍ਰਤੀ ਦਿਨ , ਵਾਈਸ ਕਾਲ (ਲੋਕਲ+ STD ਅਤੇ ਰੋਮਿੰਗ) ਅਤੇ SMS ਮਿਲਣਗੇ। ਇਹ ਆਫਰ 31 ਮਾਰਚ 2018 ਤੱਕ ਮਿਲੇਗਾ।

 

Alcatel A310 ਟੈਬਲੇਟ ਦੇ ਸਪੈਸੀਫਿਕੇਸ਼ਨ-
ਇਹ ਟੈਬਲੇਟ ਐਂਡਰਾਇਡ ਨੂਗਟ 'ਤੇ ਆਧਾਰਿਤ 10.1 ਇੰਚ ਡਿਸਪਲੇਅ ਨਾਲ ਆਉਦਾ ਹੈ। ਇਸ ਤੋਂ ਇਲਾਵਾ ਇਹ MTK8735B ਕਵਾਡ-ਕੋਰ ਪ੍ਰੋਸੈਸਰ ਅਤੇ 2 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਫੋਟੋਗ੍ਰਾਫੀ ਲਈ 5 ਮੈਗਾਪਿਕਸਲ ਦਾ ਰਿਅਰ ਅਤੇ 2 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀਡੀਓ ਕਾਲਿੰਗ ਅਤੇ ਸੈਲਫੀ ਕਲਿੱਕ ਕਰਨ ਲਈ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਟੈਬਲੇਟ 'ਚ 4600mAh ਦੀ ਬੈਟਰੀ ਦਿੱਤੀ ਗਈ ਹੈ। 4G VoLTE ਨਾਲ ਆਉਣ ਵਾਲੇ ਇਸ ਡਿਵਾਈਸ ਵਾਈ-ਫਾਈ ਨਾਲ ਆਉਦਾ ਹੈ। ਇਸ ਤੋਂ ਇਲਾਵਾ ਤੁਸੀਂ ਇਸ ਟੈਬਲੇਟ ਬਲੈਕ, Volcanic ਬਲੈਕ ਅਤੇ ਵਾਈਟ-ਬਲੂ ਕਲਰ 'ਚ ਖਰੀਦ ਸਕਦੇ ਹਨ।

 

Alcatel POP4 10 ਟੈਬਲੇਟ ਦੇ ਸਪੈਸੀਫਿਕੇਸ਼ਨ-
ਜੇਕਰ ਗੱਲ ਕਰੀਏ ਅਲਕਾਟੇਲ POP4 10 ਟੈਬਲੇਟ ਦੇ ਸਪੈਸੀਫਿਕੇਸ਼ਨ ਦੇ ਤਾਂ ਇਸ 'ਚ 10 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ ਦੇ ਨਾਲ ਕਵਾਲਕਾਮ ਸਨੈਪਡ੍ਰੈਗਨ 430 ਆਕਟਾ-ਕੋਰ ਪ੍ਰੋਸੈਸਰ ਅਤੇ 2 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ ਸਟੋਰੇਜ ਵਧਾਈ ਜਾ ਸਕਦੀ ਹੈ। ਫੋਟੋਗ੍ਰਾਫੀ ਦੇ ਲਈ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ 5830mAh ਦੀ ਬੈਟਰੀ ਮੌਜੂਦ ਹੈ। ਐਂਡਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਇਸ ਟੈਬ ਨੂੰ WiFi+4G ਵਰਜ਼ਨ 'ਚ ਖਰੀਦਿਆ ਜਾ ਸਕਦਾ ਹੈ।


Related News