ਸੈਂਸੈਕਸ 141 ਅੰਕ ਚੜ੍ਹ ਕੇ ਤੇ ਨਿਫਟੀ 10,397 ''ਤੇ ਬੰਦ

02/21/2018 3:52:03 PM

ਮੁੰਬਈ—  ਘਰੇਲੂ ਸ਼ੇਅਰ ਬਾਜ਼ਾਰ 'ਚ ਅੱਜ ਮਜ਼ਬੂਤੀ ਦੇਖੀ ਗਈ। ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 141 ਅੰਕ ਚੜ੍ਹ ਕੇ 'ਤੇ 33,844.86 ਬੰਦ ਹੋਇਆ ਹੈ, ਜਦੋਂ ਕਿ ਸਵੇਰੇ ਇਹ 33813.83 'ਤੇ ਖੁੱਲ੍ਹਿਆ ਸੀ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 37.05 ਅੰਕ ਦੀ ਤੇਜ਼ੀ ਨਾਲ 10,397.45 'ਤੇ ਬੰਦ ਹੋਇਆ ਹੈ।
ਬੀਤੇ ਕਾਰੋਬਾਰੀ ਦਿਨ ਯਾਨੀ ਮੰਗਲਵਾਰ ਨੂੰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਆਈ. ਆਈ.) ਨੇ 850.35 ਕਰੋੜ ਰੁਪਏ ਦੇ ਸ਼ੇਅਰ ਵੇਚੇ, ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰ 'ਚ 1,437.24 ਕਰੋੜ ਰੁਪਏ ਮੁੱਲ ਦੇ ਸ਼ੇਅਰ ਖਰੀਦੇ ਸਨ, ਜਿਸ ਨਾਲ ਬਾਜ਼ਾਰ 'ਤੇ ਹਾਂ-ਪੱਖੀ ਅਸਰ ਦੇਖਣ ਨੂੰ ਮਿਲਿਆ। ਉੱਥੇ ਹੀ, ਏਸ਼ੀਆਈ ਬਾਜ਼ਾਰਾਂ 'ਚ ਵੀ ਕਾਰੋਬਾਰ ਮਜ਼ਬੂਤੀ 'ਚ ਰਿਹਾ।

ਬੀ. ਐੱਸ. ਈ. 'ਤੇ ਲਾਰਜ ਕੈਪ ਇੰਡੈਕਸ 11.50 ਅੰਕ ਵਧ ਕੇ 4053.07 ਦੇ ਪੱਧਰ 'ਤੇ ਬੰਦ ਹੋਇਆ ਹੈ, ਜਦੋਂ ਕਿ ਸਮਾਲ ਕੈਪ 30.90 ਅੰਕ ਦੀ ਗਿਰਾਵਟ ਨਾਲ 17800.14 'ਤੇ ਅਤੇ ਮਿਡ ਕੈਪ ਇੰਡੈਕਸ 8.05 ਅੰਕ ਡਿੱਗ ਕੇ 16411.46 'ਤੇ ਬੰਦ ਹੋਇਆ ਹੈ। ਬੀ. ਐੱਸ. ਈ. 'ਤੇ ਟਾਪ-5 ਗੇਨਰ 'ਚ ਐੱਲ. ਐਂਡ. ਤਕਨਾਲੋਜੀ ਸਰਵਿਸ ਲਿਮਟਿਡ, ਗਰੂਫ ਫਾਈਨਾਂਸ ਲਿਮਟਿਡ, ਆਈ. ਡੀ. ਬੀ. ਆਈ. ਬੈਂਕ, ਜੁਬੀਲੈਂਟ ਲਾਈਫ ਸਾਈਂਸ ਲਿਮਟਿਡ ਅਤੇ ਫਸਟਸੋਰਸ ਸਲਿਊਸ਼ਨਜ਼ ਲਿਮਟਿਡ ਰਹੇ।
ਉੱਥੇ ਹੀ, ਐੱਨ. ਐੱਸ. ਈ. 'ਤੇ ਬੈਂਕ ਨਿਫਟੀ 62.30 ਅੰਕ ਮਜ਼ਬੂਤ ਹੋ ਕੇ 24,963.70 'ਤੇ ਬੰਦ ਹੋਇਆ ਹੈ, ਜਦੋਂ ਕਿ ਆਟੋ ਨਿਫਟੀ 20.70 ਅੰਕ ਡਿੱਗ ਕੇ 10,942.20 'ਤੇ ਬੰਦ ਹੋਇਆ ਹੈ। ਐੱਨ. ਐੱਸ. ਈ. 'ਤੇ ਟਾਪ-ਗੇਨਰ 'ਚ ਬੰਦ ਹੋਏ ਸਟਾਕਸ 'ਚ ਐੱਚ. ਸੀ. ਐੱਲ. ਟੈੱਕ, ਟੈੱਕ ਮਹਿੰਦਰਾ, ਟੀ. ਸੀ. ਐੱਸ., ਆਈ. ਟੀ. ਸੀ. ਅਤੇ ਆਇਸ਼ਰ ਮੋਟਰਜ਼ ਰਹੇ।


Related News