ਵੈਨੇਜੁਏਲਾ ਨੂੰ ਆਰਥਿਕ ਸੰਕਟ ਤੋਂ ਬਾਹਰ ਕੱਢੇਗੀ ਕ੍ਰਿਪਟੋਕਰੰਸੀ ''ਪੇਟਰੋ

02/21/2018 3:53:26 PM

ਕਰਾਕਾਸ—ਵੈਨੇਜੁਏਲਾ ਨੇ ਡੂੰਘੇ ਆਰਥਿਕ ਸੰਕਟ ਤੋਂ ਬਾਹਰ ਆਉਣ ਦੀਆਂ ਕੋਸ਼ਿਸ਼ਾਂ ਦੇ ਦੌਰਾਨ ਗੈਰ ਰਿਵਾਇਤੀ ਕਦਮ ਚੁੱਕਦੇ ਹੋਏ ਤੇਲ ਆਧਾਰਿਤ ਕ੍ਰਿਪਟੋਕਰੰਸੀ 'ਪੇਟਰੋ' ਦੀ ਸ਼ੁਰੂਆਤ ਕੀਤੀ ਹੈ। ਇਹ ਸਰਕਾਰੀ ਮਾਨਤਾ ਪ੍ਰਾਪਤ ਵਿਸ਼ਵ ਦੀ ਪਹਿਲੀ ਕ੍ਰਿਪਟੋਕਰੰਸੀ ਹੈ। ਵੈਨੇਜੁਏਲਾ ਦੀ ਵਾਮਪੰਥੀ ਸਰਕਾਰ ਨੇ ਸ਼ੁਰੂਆਤੀ ਵਿਕਰੀ ਲਈ ਪੇਟਰੋ ਦੀਆਂ 3.84 ਕਰੋੜ ਇਕਾਈਆਂ ਪੇਸ਼ ਕੀਤੀਆਂ ਹਨ। ਇਸ ਦੀ ਵਿਕਰੀ 19 ਮਾਰਚ ਤੱਕ ਚੱਲੇਗੀ।
ਪ੍ਰਧਾਨ ਮੰਤਰੀ ਨਿਕੋਲਸ ਮਦੁਰੋ ਮੁਤਾਬਕ ਵਿਕਰੀ ਦੇ ਸ਼ੁਰੂਆਤੀ 20 ਘੰਟੇ 'ਚ ਪੇਟਰੋ ਨੂੰ 73.5 ਕਰੋੜ ਡਾਲਰ ਦੀ ਪੇਸ਼ਕਸ਼ ਮਿਲੀ ਹੈ। ਉਨ੍ਹਾਂ ਕਿਹਾ ਕਿ ਪੇਟਰੋ ਸਾਡੀ ਸੁਤੰਤਰਤਾ ਅਤੇ ਆਰਥਿਕ ਖੁਦਮੁਖਤਿਆਰੀ ਨੂੰ ਮਜ਼ਬੂਤ ਕਰਦਾ ਹੈ। ਇਹ ਸਾਨੂੰ ਉਨ੍ਹਾਂ ਵਿਦੇਸ਼ੀ ਤਾਕਤਾਂ ਦੇ ਲਾਲਚ ਤੋਂ ਬਚਣ ਲਈ ਮਦਦ ਕਰੇਗਾ ਜੋ ਸਾਡਾ ਤੇਲ ਬਾਜ਼ਾਰ ਜ਼ਬਤ ਕਰ ਸਾਨੂੰ ਘੁਟਣ 'ਚ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਵਰਣਨਯੋਗ ਹੈ ਕਿ ਵੈਨੇਜੁਏਲਾ ਦੇ ਕੋਲ ਵਿਸ਼ਵ ਦਾ ਸਭ ਤੋਂ ਵਿਸ਼ਾਲ ਤੇਲ ਭੰਡਾਰ ਹੈ। ਹਾਲਾਂਕਿ ਦੇਸ਼ ਭੀਸ਼ਣ ਆਰਥਿਕ ਅਤੇ ਰਾਜਨੀਤਿਕ ਸੰਕਟ ਦੇ ਦੌਰ 'ਚੋਂ ਲੰਘ ਰਿਹਾ ਹੈ।


Related News