ਲੀ ਚੋਂਗ ਵੇਈ ਨਾਲ ਸੰਪਰਕ ਕੀਤਾ ਸੀ ਮੈਚ ਫਿਕਸਰ ਨੇ : ਰਿਪੋਰਟ

02/21/2018 3:45:26 PM

ਕੁਆਲਾਲੰਪੁਰ, (ਬਿਊਰੋ)— ਦਿੱਗਜ ਬੈਡਮਿੰਟਨ ਖਿਡਾਰੀ ਲੀ ਚੋਂਗ ਵੇਈ ਨੇ ਖੁਲ੍ਹਾਸਾ ਕੀਤਾ ਹੈ ਕਿ ਇਕ ਵਾਰ ਉਨ੍ਹਾਂ ਨੇ ਮੈਚ ਫਿਕਸਰ ਦੀ ਪੇਸ਼ਕਸ਼ ਨੂੰ ਠੁਕਰਾਇਆ ਸੀ ਅਤੇ ਕਿਹਾ ਕਿ ਮਲੇਸ਼ੀਆ ਦੇ ਦੋ ਬੈਡਮਿੰਟਨ ਖਿਡਾਰੀਆਂ ਦੇ ਕਥਿਤ ਫਿਕਸਿੰਗ ਦੇ ਲਈ ਜਾਂਚ ਦੇ ਦਾਇਰੇ 'ਚ ਹੋਣ ਨਾਲ ਉਹ 'ਸ਼ਰਮਸਾਰ' ਹਨ। ਵਿਸ਼ਵ 'ਚ ਦੂਜੇ ਨੰਬਰ ਦੇ ਖਿਡਾਰੀ ਲੀ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਨੂੰ ਪੇਸ਼ਕਸ਼ ਕੀਤੀ ਗਈ ਸੀ ਪਰ ਉਨ੍ਹਾਂ ਨੇ ਇਸ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ। 

ਖ਼ਬਰਾਂ ਮੁਤਾਬਕ ਲੀ ਨੇ ਕਿਹਾ ਕਿ ਮੇਰੇ ਲਈ ਪੈਸਾ ਹੀ ਸਭ ਕੁਝ ਨਹੀਂ ਹੈ। ਮੇਰੇ ਲਈ ਰਾਸ਼ਟਰੀ ਮਾਣ ਪਹਿਲਾਂ ਆਉਂਦਾ ਹੈ ਅਤੇ ਇਸ ਨੂੰ ਬਣਾਈ ਰੱਖਣਾ ਮੇਰੀ ਜ਼ਿੰਮੇਵਾਰੀ ਹੈ। ਇਸ 35 ਸਾਲਾ ਖਿਡਾਰੀ ਦਾ ਇਹ ਖੁਲ੍ਹਾਸਾ ਪਿਛਲੇ ਹਫਤੇ ਦੀ ਉਸ ਖ਼ਬਰ ਦੇ ਬਾਅਦ ਆਇਆ ਹੈ ਜਿਸ 'ਚ ਕਿਹਾ ਗਿਆ ਸੀ ਕਿ ਵਿਸ਼ਵ ਬੈਡਮਿੰਟਨ ਮਹਾਸੰਘ (ਬੀ.ਡਬਲਿਊ.ਐੱਫ.) ਸ਼ੱਕੀ ਮੈਚ ਫਿਕਸਿੰਗ ਦੇ ਲਈ ਮਲੇਸ਼ੀਆ ਦੇ ਦੋ ਖਿਡਾਰੀਆਂ ਦੀ ਜਾਂਚ ਕਰ ਰਿਹਾ ਹੈ। ਇਨ੍ਹਾਂ ਦੋਹਾਂ ਖਿਡਾਰੀਆਂ ਨੂੰ ਇਸ ਮਹੀਨੇ ਦੇ ਅੰਤ 'ਚ ਸਿੰਗਾਪੁਰ 'ਚ ਬੀ.ਡਬਲਿਊ.ਐੱਫ. ਸੁਣਵਾਈ ਤੋਂ ਗੁਜ਼ਰਨਾ ਹੋਵੇਗਾ ਅਤੇ ਦੋਸ਼ੀ ਪਾਏ ਜਾਣ 'ਤੇ ਉਨ੍ਹਾਂ 'ਤੇ ਸਾਰੀ ਉਮਰ ਲਈ ਪਾਬੰਦੀ ਵੀ ਲਗ ਸਕਦੀ ਹੈ।


Related News