ਕੋਂਸਟੇਨਟਾਈਨ ਨੇ ਕਰਾਰ ''ਚ ਵਿਸਥਾਰ ਨੂੰ ਸਵੀਕਾਰ ਕੀਤਾ

02/21/2018 3:13:35 PM

ਨਵੀਂ ਦਿੱਲੀ, (ਬਿਊਰੋ)— ਇੰਗਲੈਂਡ ਦੇ ਸਟੀਫਨ ਕੋਂਸਟੇਨਟਾਈਨ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕਰਾਰ 'ਚ ਵਿਸਥਾਰ ਦੀ ਸਰਭ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਦੀ ਪੇਸ਼ਕਸ਼ ਸਵੀਕਾਰ ਕਰ ਲਈ ਹੈ ਜਿਸ ਨਾਲ ਉਹ ਇੱਥੇ ਖੇਡ ਦੇ ਇਤਿਹਾਸ 'ਚ ਰਾਸ਼ਟਰੀ ਟੀਮ ਨੂੰ ਸਭ ਤੋਂ ਵੱਧ ਸਮੇਂ ਤੱਕ ਕੋਚਿੰਗ ਦੇਣ ਵਾਲੇ ਕੋਚ ਬਣਨਗੇ। ਕੋਂਸਟੇਨਟਾਈਨ ਦੇ ਮਾਰਗਦਰਸ਼ਨ 'ਚ ਭਾਰਤ ਨੇ ਪਿਛਲੇ ਸਾਲ ਅਕਤੂਬਰ 'ਚ ਮਕਾਊ ਨੂੰ 4-1 ਨਾਲ ਹਰਾ ਕੇ 2019 ਏ.ਐੱਫ.ਸੀ. ਏਸ਼ੀਆ ਕੱਪ ਦੇ ਲਈ ਕੁਆਲੀਫਾਈ ਕੀਤਾ। ਭਾਰਤੀ ਟੀਮ ਨਾਲ ਹੀ ਲਗਾਤਾਰ 13 ਮੈਚਾਂ 'ਚ ਅਜੇਤੂ ਵੀ ਰਹੀ।

ਕੋਂਸਟੇਨਟਾਈਨ ਨੇ ਕਿਹਾ, ''ਸਰਬ ਭਾਰਤੀ ਫੁੱਟਬਾਲ ਮਹਾਸੰਘ ਦੇ ਨਾਲ ਦੂਜਾ ਕਰਾਰ ਵਿਸਥਾਰ ਸਵੀਕਾਰ ਕਰਨ ਦੇ ਬਾਅਦ ਮੈਂ ਭਾਰਤੀ ਇਤਿਹਾਸ 'ਚ ਸਭ ਤੋਂ ਜ਼ਿਆਦਾ ਸਮੇਂ ਤੱਕ ਸੇਵਾ ਦੇਣ ਵਾਲਾ ਵਿਦੇਸ਼ੀ ਕੋਚ ਬਣਾਂਗਾ ਜੋ ਕੁੱਲ 7 ਸਾਲ ਦਾ ਕਾਰਜਕਾਲ (2002-2005, 2015-2019) ਹੋਵੇਗਾ।'' ਕੋਂਸਟੇਨਟਾਈਨ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਨ੍ਹਾਂ ਦੀ ਤਨਖਾਹ 'ਚ ਵਾਧਾ ਹੋਇਆ ਹੈ ਜਾਂ ਨਹੀਂ ਜੋ ਉਨ੍ਹਾਂ ਮੰਗ ਕੀਤੀ ਸੀ।

ਕੋਂਸਟੇਨਟਾਈਨ ਨੇ ਜਦੋਂ ਜ਼ਿੰਮੇਵਾਰੀ ਸੰਭਾਲੀ ਸੀ ਤਦ ਭਾਰਤੀ ਟੀਮ ਫੀਫਾ ਰੈਂਕਿੰਗ 'ਚ 173ਵੇਂ ਪਾਇਦਾਨ 'ਤੇ ਸੀ ਜਿਸ ਤੋਂ ਬਾਅਦ ਟੀਮ ਲਗਭਗ 21 ਸਾਲ 'ਚ ਪਹਿਲੀ ਵਾਰ ਚੋਟੀ ਦੇ 100 'ਚ ਜਗ੍ਹਾ ਬਣਾਉਣ 'ਚ ਸਫਲ ਰਹੀ। ਉਨ੍ਹਾਂ ਕਿਹਾ, ਬੇਸ਼ੱਕ ਮੈਨੂੰ ਇਸ 'ਤੇ ਅਤੇ ਦੋਹਾਂ ਕਾਰਜਕਾਲ 'ਚ ਸਾਡੀਆਂ ਉਪਲਬਧੀਆਂ 'ਤੇ ਮਾਣ ਹੈ। ਇਸ ਵਾਰ ਏਸ਼ੀਆ ਕੱਪ 2019 ਦੇ ਲਈ ਕੁਆਲੀਫਾਈ ਕਰਨਾ, ਸੈਫ ਚੈਂਪੀਅਨਸ਼ਿਪ ਜਿੱਤਣਾ ਅਤੇ ਭਾਰਤ ਨੂੰ ਆਧੁਨਿਕ ਇਤਿਹਾਸ ਦੀ ਸਰਵਸ਼੍ਰੇਸ਼ਠ 96ਵੀਂ ਰੈਂਕਿੰਗ 'ਤੇ ਪਹੁੰਚਾਉਣਾ ਸਾਰੀਆਂ ਸ਼ਾਨਦਾਰ ਉਪਲਬਧੀਆਂ ਹਨ।


Related News