ਮਾਤਾ ਲਕਸ਼ਮੀ ਦੀ ਪੂਜਾ ਤੋਂ ਪਹਿਲਾਂ ਕਰੋ ਇਹ ਤਿਆਰੀਆਂ, ਪੂਰੇ ਸਾਲ ਹੋਵੇਗਾ ਧਨ ਲਾਭ

2/21/2018 10:15:09 AM

ਨਵੀਂ ਦਿੱਲੀ— ਮਾਤਾ ਲਕਸ਼ਮੀ ਵੀ ਉਸ ਥਾਂ 'ਤੇ ਹੀ ਨਿਵਾਸ ਕਰਦੀ ਹੈ, ਜਿੱਥੇ ਸਾਕਾਰਾਤਮਕ ਮਾਹੌਲ ਹੁੰਦਾ ਹੈ। ਦੀਵਾਲੀ ਦੀ ਰਾਤ ਤੰਤਰ-ਮੰਤਰ ਦੀ ਵਿਸ਼ੇਸ਼ ਸਿੱਧੀਆਂ ਨਾਲ ਮਾਤਾ ਲਕਸ਼ਮੀ ਦਾ ਪੂਜਨ ਹੁੰਦਾ ਹੈ ਤਾਂ ਕਿ ਸਾਰਾ ਸਾਲ ਧਨ ਦੇ ਭੰਡਾਰ ਭਰੇ ਰਹਿਣ। 
— ਸ਼ੁੱਭਤਾ ਵਧਾਉਂਦੇ ਹਨ ਬੰਦਨਵਾਰ
ਉਂਝ ਤਾਂ ਬਾਜ਼ਾਰ ਵਿਚ ਬਹੁਤ ਤਰ੍ਹਾਂ ਦੇ ਨਵੇਂ ਡਿਜ਼ਾਈਨ ਦੇ ਬੰਦਨਵਾਰ ਮੌਜੂਦ ਹੁੰਦੇ ਹਨ ਅਤੇ ਉਨ੍ਹਾਂ ਨੂੰ ਦੇਖਦੇ ਹੀ ਖਰੀਦਣ ਦਾ ਮਨ ਕਰਦਾ ਹੈ ਪਰ ਆਪਣੀ ਜੇਬ ਵੀ ਦੇਖਣੀ ਪੈਂਦੀ ਹੈ। ਅਜਿਹੇ ਵਿਚ ਘਰ ਵਿਚ ਹੀ ਬੰਦਨਵਾਰ ਤਿਆਰ ਕਰੋ। ਅੰਬ ਦੇ ਤਾਜ਼ੇ ਪੱਤਿਆਂ ਅਤੇ ਗੇਂਦੇ ਦੇ ਫੁੱਲਾਂ ਨੂੰ ਧਾਗੇ ਵਿਚ ਪਿਰੋ ਕੇ ਬੰਦਨਵਾਰ ਬਣਾਓ। ਅੰਬ ਦੇ ਪੱਤਿਆਂ ਨਾਲ ਬਣੇ ਬੰਦਨਵਾਰ ਪਾਰੰਪਰਿਕ ਰੂਪ ਨਾਲ ਸ਼ੁੱਭ ਮੰਨੇ ਜਾਂਦੇ ਹਨ। ਧਿਆਨ ਰੱਖੋ ਕਿ ਜਦੋਂ ਵੀ ਬੰਦਨਵਾਰ ਬਣਾਓ ਤਾਂ ਉਸ 'ਤੇ ਸ਼ੁੱਭ ਲਾਭ ਜ਼ਰੂਰ ਲਿਖੋ।
— ਪੂਜਾ ਘਰ ਦੀ ਸਜਾਵਟ
ਦੀਵਾਲੀ 'ਤੇ ਲਕਸ਼ਮੀ ਅਤੇ ਗਣੇਸ਼ ਦੀ ਪੂਜਾ ਦਾ ਮਹੱਤਵ ਹੈ ਇਸ ਲਈ ਪੂਜਾ ਘਰ ਦੀ ਸਜਾਵਟ 'ਤੇ ਵਿਸ਼ੇਸ਼ ਧਿਆਨ ਦਿਓ। ਲਕਸ਼ਮੀ ਗਣੇਸ਼ ਦੀ ਮੂਰਤੀ ਜਾਂ ਤਸਵੀਰ ਦੇ ਥੱਲੇ ਲਾਲ ਕੱਪੜਾ ਵਿਛਾਓ। ਇਕ ਪਾਸੇ ਕਲਸ਼-ਸਥਾਪਨਾ ਕਰੋ। ਇਸ ਲਈ ਕਲਸ਼ ਨੂੰ ਸਜਾਓ। ਗੇਂਦੇ ਦੇ ਫੁੱਲਾਂ ਦੀਆਂ ਲੜੀਆਂ ਬਣਾ ਕੇ ਦਰਵਾਜੇ ਦੇ ਦੋਹਾਂ ਪਾਸੇ ਅਤੇ ਅੰਦਰ ਲਗਾਓ।
— ਕੀ ਹੈ ਪੂਜਾ ਕਰਨ ਦੀ ਸਹੀ ਦਿਸ਼ਾ ?
ਘਰ ਦਾ ਉਤਰੀ ਹਿੱਸਾ ਧਨ ਸੰਪਤੀ ਦਾ ਦੁਆਰ ਹੁੰਦਾ ਹੈ। ਦੀਵਾਲੀ ਪੂਜਨ ਘਰ ਦੇ ਉਤਰੀ ਹਿੱਸੇ ਵਿਚ ਕਰੋ। ਗਣੇਸ਼ ਜੀ ਦੀ ਮੂਰਤੀ ਨੂੰ ਮਾਤਾ ਲਕਸ਼ਮੀ ਦੀ ਮੂਰਤੀ ਦੇ ਖੱਬੇ ਪਾਸੇ ਜਦਕਿ ਮਾਤਾ ਸਰਸਵਤੀ ਜੀ ਦੀ ਮੂਰਤੀ ਨੂੰ ਸੱਜੇ ਪਾਸੇ ਰੱਖੋ।
ਆਮਤੌਰ 'ਤੇ ਪੂਰਬ ਦਿਸ਼ਾ ਵੱਲ ਹੋ ਕੇ ਪੂਜਾ ਕਰਨਾ ਹੀ ਸਹੀ ਸਥਿਤੀ ਹੈ। ਇਸ ਵਿਚ ਦੇਵ ਪ੍ਰਤਿਮਾ ਦਾ ਮੁੱਖ ਅਤੇ ਦ੍ਰਿਸ਼ਟੀ ਪੱਛਮ ਦਿਸ਼ਾ ਵਲ ਹੁੰਦੀ ਹੈ। ਇਸ ਤਰ੍ਹਾਂ ਕੀਤੀ ਗਈ ਉਪਾਸਨਾ ਸਾਡੇ ਅੰਦਰ ਗਿਆਨ, ਤਾਕਤ ਅਤੇ ਯੋਗਅਤਾ ਪ੍ਰਗਟ ਕਰਦੀ ਹੈ, ਜਿਸ ਵਿਚ ਅਸੀਂ ਆਪਣੇ ਲਕੱਸ਼ ਦੀ ਤਲਾਸ਼ ਕਰਕੇ ਉਸ ਨੂੰ ਆਸਾਨੀ ਨਾਲ ਹਾਸਲ ਕਰ ਲੈਂਦੇ ਹਾਂ।
ਵਿਸ਼ਿਸ਼ਟ ਉਪਾਸਨਾ ਵਿਚ ਪੱਛਮ ਵੱਲ ਮੁੱਖ ਕਰਕੇ ਪੂਜਾ ਕਰੋ। ਇਸ ਵਿਚ ਸਾਡਾ ਮੂੰਹ ਪੱਛਮ ਵਲ ਹੁੰਦਾ ਹੈ ਅਤੇ ਦੇਵ ਪ੍ਰਤਿਮਾ ਦੀ ਦ੍ਰਿਸ਼ਟੀ ਅਤੇ ਮੂੰਹ ਪੂਰਬ ਦਿਸ਼ਾ ਵੱਲ ਹੁੰਦਾ ਹੈ। ਇਹ ਉਪਾਸਨਾ ਕੋਈ ਚੀਜ਼ ਹਾਸਲ ਕਰਨ ਜਾਂ ਕਿਸੇ ਕਾਮਨਾ ਦੀ ਪੂਰਤੀ ਲਈ ਕੀਤੀ ਜਾਂਦੀ ਹੈ। ਉਨਤੀ ਲਈ ਕੁਝ ਗ੍ਰੰਥ ਉੱਤਰ ਦਿਸ਼ਾ ਵੱਲ ਮੂੰਹ ਕਰਕੇ ਵੀ ਉਪਾਸਨਾ ਕਰਨ ਦੀ ਸਲਾਹ ਦਿੰਦੇ ਹਨ।