ਇਨ੍ਹਾਂ ਸੰਕੇਤਾਂ ਤੋਂ ਜਾਣੋ ਤੁਹਾਨੂੰ ਲੱਗੀ ਹੈ ਬੁਰੀ ਨਜ਼ਰ, ਕਰੋ ਉਪਾਅ

2/21/2018 11:33:06 AM

ਜਲੰਧਰ— ਨਵਜੰਮੇ ਬੱਚੇ ਤੋਂ ਲੈ ਕੇ ਵੱਡੇ ਉਮਰ ਦੇ ਵਿਅਕਤੀ ਨੂੰ ਕੋਈ ਸਮੱਸਿਆ ਆ ਜਾਵੇ ਤਾਂ ਇੱਕ ਮਸ਼ਹੂਰ ਵਾਕ ਸੁਣਨ ਨੂੰ ਮਿਲਦਾ ਹੈ, ''ਬੁਰੀ ਨਜ਼ਰ ਲੱਗ ਗਈ ਹੈ।'' ਅਰਥਾਤ ਕਿਸੇ ਦਾ ਮਾੜਾ ਪ੍ਰਭਾਵ ਹੈ ਦੀਆਂ ਸਮੱਸਿਆਵਾਂ ਆ ਰਹੀਆਂ ਹਨ। ਲੋਕ ਮਾਨਤਾਵਾਂ ਅਨੁਸਾਰ ਇਹ ਇਕ ਵੱਡਾ ਦੋਸ਼ ਹੈ। ਇਸ ਦੇ ਪ੍ਰਭਾਵ ਨਾਲ ਚੱਲਦਾ ਕੰਮ-ਕਾਜ਼ ਠੱਪ ਪੈ ਜਾਂਦਾ ਹੈ। ਬਣਦੇ ਕੰਮ ਵਿਗੜਨ ਲੱਗਦੇ ਹਨ। ਮਿਹਨਤ ਦਾ ਪੂਰਾ ਫਲ ਨਹੀਂ ਮਿਲ ਪਾਉਂਦਾ। ਹੱਸਦਾ-ਖੇਡਦਾ ਬੱਚਾ ਬੀਮਾਰ ਪੈ ਜਾਂਦਾ ਹੈ। ਬੇਵਜ੍ਹਾ ਹੱਸਦੇ-ਖੇਡਦੇ ਪਰਿਵਾਰ 'ਚ ਕਲੇਸ਼ ਦਾ ਹੋ ਜਾਣਾ। ਖੁਸ਼ੀ ਵਾਲੇ ਪਰਿਵਾਰ 'ਚ ਦਰਾੜ ਆ ਜਾਣਾ ਆਦਿ ਸਾਰੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
— ਵਰਾਹ ਸੰਹਿਤਾ ਗਰੰਥ ਦੇ ਸਗਨ ਵਿਚਾਰ 'ਚ ਵੀ ਨਜ਼ਰ ਦੋਸ਼ ਦਾ ਵਿਵਰਣ ਮਿਲਦਾ ਹੈ। ਜੋਤਿਸ਼ ਵਿਦਵਾਨਾਂ ਅਨੁਸਾਰ ਬਹੁਤ ਸਾਰੇ ਫਲਿਤ ਗ੍ਰੰਥਾਂ 'ਚ ਰਾਹੂ ਅਤੇ ਚੰਦਰਮਾ ਦੇ ਭੈੜੇ ਪ੍ਰਭਾਵ ਨਜ਼ਰ ਲੱਗਣ ਦੇ ਵਿਸ਼ਾ ਬਾਰੇ ਦੱਸਿਆ ਗਿਆ ਹੈ। ਜਿਸ ਵਿਅਕਤੀ ਦੀ ਜਨਮ ਕੁੰਡਲੀ 'ਚ ਚੰਦਰਮਾ ਅਤੇ ਰਾਹੂ ਪੀੜਤ ਦਸ਼ਾ 'ਚ ਹੁੰਦੇ ਹਨ ਉਹ ਅਕਸਰ ਨਜ਼ਰ ਦੋਸ਼ ਨਾਲ ਪੀੜਤ ਰਹਿੰਦੇ ਹਨ। ਇਸ ਤੋਂ ਇਲਾਵਾ ਜਦੋਂ ਕਿਸੇ ਦੀ ਰਾਸ਼ੀ, ਨਛੱਤਰ ਸੁਵਾਮੀ ਅਤੇ ਕਰੂਰ ਗ੍ਰਹਿ ਬਲਵਾਨ ਹੋਵੇ ਅਤੇ ਪਾਪ ਗ੍ਰਹਿਆਂ ਦੀ ਹਕੂਮਤ ਸਥਾਪਤ ਹੋਵੇ ਤਾਂ ਬਾਣੀ, ਨਜ਼ਰ ਅਤੇ ਮਨ ਦੇ ਭਾਵਾਂ 'ਚ ਕਮਜ਼ੋਰੀ ਪੈਦਾ ਹੁੰਦੀ ਹੈ।
— ਠੰਡਲ ਵਾਲੀ 7, 9,11 ਅਤੇ 21 ਸੁੱਕੀਆਂ ਲਾਲ ਮਿਰਚਾਂ ਲਓ। ਉਸ ਨੂੰ ਨਜ਼ਰ ਲੱਗੇ ਵਿਅਕਤੀ ਦੇ ਸਿਰ ਤੋਂ 3, 5 ਅਤੇ 7 ਵਾਰ ਵਾਰ ਕੇ ਚੂਲ੍ਹੇ 'ਚ ਪਾ ਦਿਓ। ਜੇਕਰ ਮਿਰਚ ਸੜਣ ਦੀ ਦੁਰਗੰਧ ਨਾ ਆਏ ਤਾਂ ਸਮਝ ਜਾਓ ਨਜ਼ਰ ਦੋਸ਼ ਦਾ ਪ੍ਰਭਾਵ ਹੈ।
— ਉਲਟੀ ਅਤੇ ਦਸਤ ਹੋਣ 'ਤੇ ਪਾਨ 'ਚ 7 ਗੁਲਾਬ ਦੀਆਂ ਪੰਖੜੀਆਂ ਰੱਖ ਕੇ ਆਪਣੇ ਇਸ਼ਟ ਦੇਵ ਨੂੰ ਭੋਗ ਲਗਾਓ। ਫਿਰ ਇਸ ਨੂੰ ਰੋਗੀ ਵਿਅਕਤੀ ਨੂੰ ਖਿਲਾ ਦਿਓ।
— ਭੋਜਨ ਸਬੰਧੀ ਕੋਈ ਸਮੱਸਿਆ ਆ ਰਹੀ ਹੋ ਤਾਂ ਰੋਟੀ 'ਤੇ ਤੇਲ ਚੋਪੜ ਕੇ ਨਜ਼ਰ ਦੋਸ਼ ਵਾਲੇ ਪੀੜਤ ਵਿਅਕਤੀ ਦੇ ਸਿਰ ਤੋਂ 7 ਵਾਰ ਵਾਰ ਕੇ ਕਾਲੇ ਕੁੱਤੇ ਨੂੰ ਖਿਲ੍ਹਾ ਦਿਓ।
— ਸ਼ਨੀਵਾਰ ਅਤੇ ਐਤਵਾਰ ਨੂੰ ਨਜ਼ਰ ਲੱਗੇ ਵਿਅਕਤੀ ਉੱਤੋ ਤਿੰਨ ਵਾਰ ਦੁੱਧ ਵਾਰ ਕੇ ਇੱਕ ਮਿੱਟੀ ਦੇ ਬਰਤਨ ਵਿਚ ਪਾ ਕੇ ਕੁੱਤਿਆਂ ਨੂੰ ਦਿਓ।
— ਨਜ਼ਰ ਦੋਸ਼ ਅਤੇ ਟੋਟਕਿਆਂ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਨਿੰਬੂ ਨੂੰ ਸਿਰ ਤੋਂ ਵਾਰ ਕੇ ਚਾਰ ਟੁਕੜਿਆਂ 'ਚ ਕੱਟ ਕੇ ਚੁਰਾਹੇ 'ਤੇ ਚਾਰੋਂ ਦਿਸ਼ਾਵਾਂ 'ਚ ਸੁੱਟ ਦਿਓ।
— ਗਰਭਵਤੀ ਮਹਿਲਾ ਨੂੰ ਨਜ਼ਰ ਲੱਗੀ ਹੋਵੇ ਤਾਂ ਉਸ ਦੇ ਲਈ ਗੋਬਰ ਦੇ ਛੋਟੇ ਦੀਵੇ 'ਚ ਗੁੜ ਦਾ ਟੁੱਕੜਾ ਅਤੇ ਰੂ ਪਾ ਕੇ ਜਗਾਓ ਅਤੇ ਉਸ ਨੂੰ ਦਰਵਾਜ਼ੇ ਵਿਚਕਾਰ ਰੱਖਣ ਨਾਲ ਬੁਰੀ ਨਜ਼ਰ ਦਾ ਦੋਸ਼ ਦੂਰ ਹੋ ਜਾਵੇਗਾ।