ਮੁਸ਼ਕਿਲਾਂ ਖਤਮ ਹੋਣ, ਵਿਅਕਤੀ ਦਾ ਹੌਸਲਾ ਨਹੀਂ

2/21/2018 8:54:00 AM

ਜਲੰਧਰ— ਜੀਵਨ ਇਕ ਸੰਘਰਸ਼ ਹੈ, ਚੁਣੌਤੀਆਂ ਤਾਂ ਆਉਣਗੀਆਂ। ਇਨ੍ਹਾਂ ਤੋਂ ਡਰ ਕੇ ਜੋ ਹਿੰਮਤ ਹਾਰ ਜਾਂਦੇ ਹਨ, ਸਫਲਤਾ ਉਨ੍ਹਾਂ ਤੋਂ ਦੂਰ ਭੱਜ ਜਾਂਦੀ ਹੈ। ਜਦੋਂ ਸਮਾਂ ਬਦਲਦਾ ਹੈ ਤਾਂ ਮਜ਼ਬੂਤ ਦਿਲ ਵਾਲੇ ਲੋਕ ਹੋਰ ਜੋ²ਸ਼ ਨਾਲ ਅੱਗੇ ਵਧਦੇ ਹਨ। ਮੁਸ਼ਕਿਲਾਂ ਹੀ ਖਤਮ ਹੁੰਦੀਆਂ ਹਨ, ਸਾਹਸੀ ਵਿਅਕਤੀ ਦਾ ਹੌਸਲਾ ਨਹੀਂ।
ਕਿਸੇ ਪੰਛੀ ਦੇ ਇਕ ਚੂਜ਼ਾ ਪੈਦਾ ਹੋਇਆ। ਉਸ ਦੇ ਖੰਭ ਵੀ ਨਿਕਲ ਆਏ ਪਰ ਉਹ ਉੱਡਣਾ ਨਹੀਂ ਚਾਹੁੰਦਾ ਸੀ। ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਆਸਮਾਨ 'ਚ ਉੱਡਣ ਲਈ ਬਹੁਤ ਪ੍ਰੇਰਿਤ ਕੀਤਾ ਪਰ ਉਹ ਆਸਮਾਨ ਨੂੰ ਦੇਖਦੇ ਹੀ ਡਰ ਕੇ ਅੱਖਾਂ ਬੰਦ ਕਰ ਲੈਂਦਾ, ਆਪਣੇ ਆਲ੍ਹਣੇ ਨੂੰ ਹੋਰ ਮਜ਼ਬੂਤੀ ਨਾਲ ਫੜ ਲੈਂਦਾ। ਆਖਿਰ ਪੰਛੀ ਜੋੜੇ ਨੇ ਇਕ ਯੋਜਨਾ ਬਣਾਈ ਅਤੇ ਬੱਚੇ ਨੂੰ ਆਲ੍ਹਣੇ 'ਚੋਂ ਧੱਕਾ ਮਾਰਿਆ। ਉਹ ਜ਼ਮੀਨ 'ਤੇ ਡਿਗਦਾ, ਉਸ ਤੋਂ ਪਹਿਲਾਂ ਹੀ ਝਟਕੇ ਨਾਲ ਉਸ ਦੇ ਖੰਭ ਖੁੱਲ੍ਹ ਗਏ। ਉਹ ਜ਼ਮੀਨ ਤਕ ਪਹੁੰਚਿਆ ਪਰ ਇਕ ਪਲ ਵੀ ਉਥੇ ਠਹਿਰੇ ਬਿਨਾਂ ਖੰਭਾਂ ਨੂੰ ਫੜਫੜਾਉਂਦਾ ਹੋਇਆ ਵਾਪਸ ਆਪਣੇ ਆਲ੍ਹਣੇ 'ਚ ਪਹੁੰਚ ਗਿਆ।
ਇਸ ਲਈ ਜੇ ਮਨ ਦੀ ਮੰਨਦੇ ਰਹੋਗੇ ਤਾਂ ਆਲ੍ਹਣੇ ਤੋਂ ਅੱਗੇ ਨਹੀਂ ਵਧ ਸਕੋਗੇ। ਮਨ ਨੂੰ ਸਮਝਾਓ, ਉਸ ਨੂੰ ਤਿਆਰ ਕਰੋ। ਉਡਾਣ ਭਰਨ 'ਚ ਡਰ ਜ਼ਰੂਰ ਲੱਗੇਗਾ ਪਰ ਜਿਸ ਨੇ ਅੱਗੇ ਵਧਣ ਦਾ ਸੰਕਲਪ ਲੈ ਲਿਆ, ਉਹ ਆਪਣੀ ਮੰਜ਼ਿਲ 'ਤੇ ਜ਼ਰੂਰ ਪਹੁੰਚ ਜਾਵੇਗਾ।
ਜਿਨ੍ਹਾਂ ਦੀ ਸਮਝ 'ਚ ਇਹ ਗੱਲ ਨਹੀਂ ਆਉਂਦੀ, ਉਹ ਆਪਣੇ ਪਰਿਵਾਰ ਵਾਲਿਆਂ ਤੋਂ ਕੁਝ ਵਾਧੂ ਆਸਾਂ ਰੱਖਣ ਲੱਗਦੇ ਹਨ। ਆਪਣੀ ਨਿੱਜੀ ਸਰੀਰਕ ਪੀੜਾ ਅਤੇ ਪ੍ਰੇਸ਼ਾਨੀ 'ਚ ਉਹ ਸੰਤਾਪਗ੍ਰਸਤ ਹੋ ਜਾਂਦੇ ਹਨ।
ਸਾਨੂੰ ਯਾਦ ਰੱਖਣਾ ਪਵੇਗਾ ਕਿ ਚੰਚਲਤਾ 'ਚ ਸੱਚਾਈ ਦਾ ਪਤਾ ਨਹੀਂ ਲੱਗਦਾ। ਝੀਲ ਦੇ ਪਾਣੀ ਵਿਚ ਜੇ ਲਹਿਰਾਂ ਸ਼ਾਂਤ ਹਨ ਤਾਂ ਉਹ ਪਾਰਦਰਸ਼ੀ ਹੋਵੇਗਾ। ਜੇ ਤਰੰਗਾਂ ਉੱਠ ਰਹੀਆਂ ਹਨ ਤਾਂ ਉਸ ਦੀ ਪਾਰਦਰਸ਼ਿਤਾ ਖਤਮ ਹੋ ਜਾਵੇਗੀ।