ਕੌਲਮੈਨ ਨੇ ਤੋੜਿਆ 20 ਸਾਲ ਪੁਰਾਣਾ ਵਿਸ਼ਵ ਰਿਕਾਰਡ

02/20/2018 3:06:36 AM

ਨਿਊ ਮੈਕਸੀਕੋ—ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਅਮਰੀਕਾ ਦੇ ਕ੍ਰਿਸਟੀਅਨ ਕੌਲਮੈਨ ਨੇ ਇਨਡੋਰ ਨੈਸ਼ਨਲ ਚੈਂਪੀਅਨਸ਼ਿਪ 'ਚ 60 ਮੀਟਰ ਦੀ ਦੌੜ ਨੂੰ 6.34 ਸੈਕੰਡ ਵਿਚ ਪੂਰਾ ਕਰ ਕੇ 20 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜ ਦਿੱਤਾ।  ਪਿਛਲੇ ਸਾਲ ਲੰਡਨ 'ਚ ਹੋਈ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜਿੱਤਣ ਵਾਲੇ ਕੌਲਮੈਨ ਨੇ ਇਥੇ ਅਮਰੀਕਾ ਦੇ ਮੌਰਿਸ ਗਰੀਨੇ ਦੇ ਨਾਂ ਦਰਜ ਰਿਕਾਰਡ ਨੂੰ ਤੋੜਿਆ, ਜਿਸ ਨੇ 20 ਸਾਲ ਪਹਿਲਾਂ 60 ਮੀਟਰ ਦੀ ਦੌੜ ਨੂੰ 6.39 ਸੈਕੰਡ ਵਿਚ ਪੂਰਾ  ਕੀਤਾ ਸੀ।  21 ਸਾਲ ਦੇ ਕੌਲਮੈਨ ਨੇ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਹੀ ਗ੍ਰੀਨੇ ਦੇ ਰਿਕਾਰਡ ਨੂੰ ਤੋੜ ਦਿੱਤਾ ਸੀ ਪਰ ਤਕਨੀਕੀ ਕਾਰਨਾਂ ਤੋਂ ਉਸ ਨੂੰ ਮਾਨਤਾ ਨਹੀਂ ਦਿੱਤੀ ਗਈ ਸੀ।


Related News